Breaking News :

ਬ੍ਰਿਟੇਨ 'ਚ ਮਹਾਤਮਾ ਗਾਂਧੀ 'ਤੇ ਬਣੀ ਫ਼ਿਲਮ

1 ਫਰਵਰੀ, ਸਿਮਰਨ ਕੌਰ- (ਸਿਮਰਨ ਕੌਰ) :

ਬ੍ਰਿਟੇਨ 'ਚ ਮਹਾਤਮਾ ਗਾਂਧੀ ਦੀ ਹੱਤਿਆ ਬਾਰੇ ਨਵੀਂ ਫਿਲਮ ‘ਦਿ ਗਾਂਧੀ ਮਰਡਰ’ ਬੁੱਧਵਾਰ ਨੂੰ ਰਿਲੀਜ਼ ਹੋਈ। ਮਹਾਤਮਾ ਗਾਂਧੀ ਦੀ 71ਵੀਂ ਬਰਸੀ ਮੌਕੇ ਰਿਲੀਜ਼ ਕੀਤੀ ਗਈ ਫ਼ਿਲਮ ’ਚ ਉਨ੍ਹਾਂ ਦੀ ਹੱਤਿਆ ਬਾਰੇ ਕਈ ਸਵਾਲ ਉੱਠੇ ਹਨ 'ਤੇ ਇਹ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਦੱਸੀ ਜਾ ਰਹੀ ਹੈ। ਫਿਲਮ ਅਜੇ ਭਾਰਤ ’ਚ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਸਹਿ ਨਿਰਮਾਤਾਵਾਂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਮਿਲੀਆਂ ਹਨ।


ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਪੰਕਜ ਸਹਿਗਲ ਨੇ ਕਿਹਾ ਕਿ ਕੁਝ ਕੱਟੜਵਾਦੀ ਅਨਸਰ ਕਲਾ ਨੂੰ ਜਾਣੇ ਬਿਨਾਂ ਹਮਲੇ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਮ ’ਚ ਕਿਸੇ ਨੂੰ ਸ਼ੈਤਾਨ ਦਰਸਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ ਬਲਕਿ ਇਸ ’ਚ ਇਤਿਹਾਸਕ ਤੱਥਾਂ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਪੂਰੀ ਦੁਨੀਆਂ ਦੇ ਸਨ ਜਿਸ ਕਰਕੇ ਫਿਲਮ ਨੂੰ ਬ੍ਰਿਟੇਨ, ਅਮਰੀਕਾ, ਮੱਧ ਪੂਰਬ, ਕੈਨੇਡਾ, ਰੂਸ, ਫਰਾਂਸ ਅਤੇ ਪਾਕਿਸਤਾਨ ਸਮੇਤ ਕਈ ਮੁਲਕਾਂ ’ਚ ਰਿਲੀਜ਼ ਕੀਤਾ ਗਿਆ ਹੈ।

ਇਸ ਨਾਲ ਫਿਲਮ ਭਾਰਤੀ ਦਰਸ਼ਕਾਂ ਤੱਕ ਵੀ ਪੁਹੰਚੇਗੀ। ਫਿਲਮ ’ਚ ਦਰਸਾਇਆ ਗਿਆ ਹੈ ਕਿ ਇਹ ਇਕੱਲੇ ਨੱਥੂਰਾਮ ਗੋਡਸੇ ਦਾ ਕਾਰਾ ਨਹੀਂ ਸੀ ਸਗੋਂ ਉਨ੍ਹਾਂ ਨੂੰ ਮਾਰਨ ਲਈ ਸਾਂਝੇ ਤੌਰ ’ਤੇ ਯੋਜਨਾ ਘੜੀ ਗਈ ਸੀ। ਫਿਲਮ ’ਚ ਸਪੇਨਿਸ਼ ਅਦਾਕਾਰ ਜੀਸਸ ਸੈਂਡਜ਼ ਨੇ ਗਾਂਧੀ ਦੀ ਭੂਮਿਕਾ ਨਿਭਾਈ ਹੈ ਅਤੇ ਇਹ ਓਮ ਪੁਰੀ ਦੀ ਆਖਰੀ ਫਿਲਮ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.