Breaking News :

ਪਹਾੜੀ ਇਲਾਕਿਆਂ ‘ਚ ਬਰਫਬਾਰੀ ਦਾ ਕਹਿਰ ਜਾਰੀ, ਦੇਖੋ ਤਸਵੀਰਾਂ

1 ਫਰਵਰੀ, ਸਿਮਰਨ ਕੌਰ- (ਸਿਮਰਨ ਕੌਰ) :

ਹਿਮਾਚਲ ਪ੍ਰਦੇਸ਼ ਦੇ ਕੇਂਦਰ ਕੁਫ਼ਰੀ ਤੇ ਮਨਾਲੀ 'ਚ ਬਰਫ਼ਬਾਰੀ ਮਗਰੋਂ ਸੀਤ ਲਹਿਰ ਨੇ ਰਾਜ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਮੌਸਮ ਵਿਭਾਗ ਨੇ ਪਹਿਲੀ ਫ਼ਰਵਰੀ ਤਕ ਤੇ ਮਗਰੋਂ ਚਾਰ ਤੇ ਪੰਜ ਫਰਵਰੀ ਨੂੰ ਉੱਚੀਆਂ ਟੀਸੀਆਂ ’ਤੇ ਭਾਰੀ ਮੀਂਹ ਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ।

ਧੁੰਦ ਨਾਲ ਦਿਸਣ ਘੱਟ ਕਰਕੇ ਅੱਜ ਸ੍ਰੀਨਗਰ ਤੋਂ ਕੋਈ ਉਡਾਣ ਨਹੀਂ ਭਰੀ ਜਾ ਸਕੀ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਕੁਫ਼ਰੀ ਵਿੱਚ ਪੰਜ ਸੈਂਟੀਮੀਟਰ ਦੇ ਕਰੀਬ ਬਰਫ਼ਬਾਰੀ ਹੋਈ। ਕੁੱਲੂ ਜ਼ਿਲ੍ਹੇ ਦੇ ਮਨਾਲੀ 'ਚ ਤਿੰਨ ਸੈਂਟੀਮੀਟਰ ਬਰਫ਼ਬਾਰੀ ਹੋਈ।

ਕਬਾਇਲੀ ਕਿਨੌਰ ਜ਼ਿਲ੍ਹੇ ਦੇ ਕਲਪਾ ਵਿੱਚ 6.4 ਸੈਂਟੀਮੀਟਰ ਅਤੇ ਲਾਹੌਲ ਤੇ ਸਪਿਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲੌਂਗ ਵਿੱਚ ਪੰਜ ਸੈਂਟੀਮੀਟਰ ਬਰਫ਼ਬਾਰੀ ਹੋਈ। ਮਨਫ਼ੀ 15 ਡਿਗਰੀ ਤਾਪਮਾਨ ਨਾਲ ਕਲਪਾ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਨੇ ਭਲਕੇ ਰਾਜ ਵਿੱਚ ਬਰਫ਼ਬਾਰੀ ਤੇ ਅਗਲੇ ਦੋ ਦਿਨ ਖੁਸ਼ਕ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

ਉੱਥੇ ਹੀ ਕਾਜ਼ੀਕੁੰਡ ਖੇਤਰ ਵਿੱਚ ਜਵਾਹਰ ਸੁਰੰਗ ਨੇੜੇ ਬਰਫ਼ਬਾਰੀ ਕਰਕੇ ਵਾਹਨਾਂ ਦੀ ਆਵਾਜਾਈ ਅਸਰ ਅੰਦਾਜ਼ ਹੋਈ ਹੈ। ਵਾਹਨਾਂ ਦੀ ਆਵਾਜਾਈ ’ਚ ਖ਼ਲਲ ਨਾਲ ਜ਼ਰੂਰੀ ਵਸਤਾਂ ਜਿਵੇਂ ਕੁਕਿੰਗ ਗੈਸ ਤੇ ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਸਬਜ਼ੀਆਂ ਤੇ ਮੀਟ ਦੀਆਂ ਕੀਮਤਾਂ ਵਧ ਗਈਆਂ ਹਨ। ਗੁਲਮਰਗ ਤੇ ਪਹਿਲਗਾਮ ਵਿੱਚ ਪਾਰਾ ਮਨਫੀ 15 ਡਿਗਰੀ ਸੈਲਸੀਅਸ ਰਿਹਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.