Breaking News :

ਚੀਨ ਦਵੇਗਾ ਪਾਕਿਸਤਾਨ ਨੂੰ 2.5 ਅਰਬ ਡਾਲਰ ਦਾ ਕਰਜ਼

2 ਫਰਵਰੀ, ਸਿਮਰਨ ਕੌਰ- (NRI MEDIA) :

ਚੀਨ ਪਾਕਿਸਤਾਨ ਨਾਲ ਵਿਦੇਸ਼ੀ ਵਪਾਰ ਵਧਾਉਣ ਲਈ 2.5 ਅਰਬ ਡਾਲਰ ਦਾ ਕਰਜ ਦੇਵੇਗਾ। ਮੀਡਿਆ ਦੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਇਸ ਸਮੇਂ ਵਿਦੇਸ਼ੀ ਕਰਜ਼ ਦੇ ਵੱਧੇ ਜਾਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਦੱਸ ਦਈਏ ਕਿ ਪਾਕਿਸਤਾਨ ਦਾ ਵਿਦੇਸ਼ੀ ਕਰਜ਼ ਢਿੱਗ ਕੇ 8.12 ਅਰਬ ਡਾਲਰ 'ਤੇ ਆ ਗਿਆ ਹੈ ਜੋ ਕਿ ਵਿਸ਼ਵਬੈਂਕ ਦੇ ਸੁਝਾਅ ਹੇਠਲੇ ਪੱਧਰ ਤੋਂ ਵੀ ਘੱਟ ਹੈ। ਇਹ ਕਰਜ਼ ਸਿਰਫ਼ ਸੱਤ ਹਫ਼ਤੇ ਦੇ ਆਯਾਤ ਦੇ ਭੁਗਤਾਨ ਲਾਇਕ ਹੈ।


ਇਸ ਕਾਰਨ ਸੰਸਾਰ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਪਾਕਿਸਤਾਨ ਨੂੰ ਕਰਜ਼ ਦੇਣ ਤੋਂ ਮਨਾ ਕਰ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰਾਲਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ‘ਪੇਇਚਿੰਗ ਕੇਂਦਰੀ ਬੈਂਕ ਦੇ ਕੋਲ 2.5 ਅਰਬ ਡਾਲਰ ਜਮਾਂ ਕਰੇਗਾ।’ ਅਖਬਾਰ ਨੇ ਕਿਹਾ ਕਿ ਇਸ ਮਦਦ ਤੋਂ ਬਾਅਦ ਚਾਲੂ ਵਿੱਤ ਸਾਲ ਚੀਨ ਵਲੋਂ ਦਿੱਤੀ ਗਈ ਸਹਾਇਤਾ ਰਾਸ਼ੀ 4.5 ਅਰਬ ਡਾਲਰ 'ਤੇ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਵੀ ਚੀਨ ਨੇ ਪਿੱਛਲੇ ਸਾਲ ਜੁਲਾਈ 'ਚ ਪਾਕਿਸਤਾਨ ਨੂੰ ਦੋ ਅਰਬ ਡਾਲਰ ਦਾ ਕਰਜ਼ ਦਿੱਤਾ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.