Breaking News :

ਬ੍ਰਿਸਬੇਨ ਦੇ ਹਵਾਈ ਅੱਡੇ 'ਤੇ ਧਮਾਕਾ ਕਰਨ ਦੀ ਕੋਸ਼ਿਸ਼

2 ਫਰਵਰੀ, ਸਿਮਰਨ ਕੌਰ- (NRI MEDIA) :

ਬ੍ਰਿਸਬੇਨ ਦੇ ਹਵਾਈ ਅੱਡੇ 'ਤੇ ਇੱਕ ਸ਼ਕੀ ਵਿਅਕਤੀ ਮੈਟਲ ਬਾਕਸ ਲੈ ਕੇ ਘੁੰਮ ਰਿਹਾ ਸੀ ਜਿਸ ਨਾਲ ਤਾਰਾਂ ਲੱਗੀਆਂ ਹੋਈਆਂ ਸਨ। ਸ਼ੱਕੀ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਕੋਲ ਬੰਬ ਹੈ ਅਤੇ ਪੁਲਿਸ ਨੇ ਬਿ੍ਸਬੇਨ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਨੂੰ ਉਸ ਸਮੇਂ ਗੋਲ਼ੀ ਮਾਰ ਦਿੱਤੀ ਜਦੋਂ ਉਸ ਨੇ ਚਾਕੂ ਦਿਖਾਇਆ ਅਤੇ ਧਮਾਕੇ ਨਾਲ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦਿੱਤੀ।

ਪੁਲਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਹਵਾਈ ਅੱਡੇ 'ਤੇ ਬਹੁਤ ਹੀ ਨਾਟਕੀ ਦਿ੍ਸ਼ ਪੈਦਾ ਹੋ ਗਿਆ ਤੇ ਉਸ ਵਿਅਕਤੀ ਨੇ ਉਸ ਸਮੇਂ ਚਾਕੂ ਕੱਢ ਲਿਆ।ਇਥੇ ਦੱਸਣਯੋਗ ਹੈ ਸ਼ੱਕੀ ਆਦਮੀ ਨੇ ਫੂਡ ਕੋਰਟ ਨੇੜੇ ਚਾਕੂ ਕੱਢ ਲਿਆ ਅਤੇ ਉਹ ਨੇ ਅਧਿਕਾਰੀਆਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਵਿਅਕਤੀ ਵੱਲੋਂ ਇਸ ਹੰਗਾਮੇ ਤੋਂ ਬਾਅਦ ਹਵਾਈ ਅੱਡੇ ਨੂੰ ਬਿ੍ਸਬੇਨ 'ਚ ਤਾਇਨਾਤ ਆਸਟ੍ਰੇਲੀਅਨ ਸੁਰੱਖਿਆ ਬਲਾਂ ਨੇ ਬੰਦ ਕਰਵਾ ਦਿੱਤਾ ਗਿਆ ਅਤੇ ਉਥੇ ਹਵਾਈ ਅੱਡੇ 'ਤੇ ਐਮਰਜੈਂਸੀ ਐਲਾਨ ਦਿੱਤੀ ਗਈ।ਪਿੁਲਸ ਨੇ ਕੌਮਾਂਤਰੀ ਹਵਾਈ ਅੱਡੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਅਧਿਕਾਰੀ ਉਸ ਦੇ ਨਾਲ ਲੱਗਦੀਆਂ ਸੜਕਾਂ 'ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਸੁਰੱਖਿਆ ਬਲਾਂ ਵੱਲੋਂ ਬਿ੍ਸਬੇਨ ਦੀ ਚੌਕਸੀ 'ਚ ਨਿਰੰਤਰ ਵਾਧਾ ਕੀਤਾ ਗਿਆ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.