Breaking News :

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵੇਂ ਸਵਾਗਤੀ ਗੇਟ ਦੀ ਕਾਰ ਸੇਵਾ ਸ਼ੁਰੂ

ਸੁਲਤਾਨਪੁਰ ਲੋਧੀ ,2 ਫਰਵਰੀ (ਇੰਦਰਜੀਤ ਸਿੰਘ ਚਾਹਲ)- NRI MEDIA :

ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜਰ ਅੱਜ ਸੁਲਤਾਨਪੁਰ ਲੋਧੀ ਤੋਂ ਜੱਬੋਸੁਧਾਰ -ਚੁਲੱਧਾ ਰੋਡ ਤੇ ਕਾਰ ਸੇਵਾ ਰਾਹੀਂ ਸੰਗਤਾਂ ਦੇ ਸਹਿਯੋਗ ਨਾਲ ਨਿਰਮਾਣ ਕੀਤੇ ਜਾਣ ਵਾਲੇ ਛੇਵੇਂ ਸਵਾਗਤੀ ਗੇਟ ਦੀ ਸੇਵਾ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਸਾਹਿਬ ਵਾਲਿਆਂ ਵਲੋਂ ਟੱਪ ਲਗਾ ਕੇ ਆਰੰਭ ਕਰਵਾਈ ਗਈ । ਇਸ ਸਮੇ ਵਿਸ਼ੇਸ਼ ਸਮਾਗਮ ਪਿੰਡ ਮਾਛੀਜੋਆ ਦੇ ਨੇੜੇ ਸੁਲਤਾਨਪੁਰ ਲੋਧੀ -ਚੁਲੱਧਾ ਰੋਡ ਤੇ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸੰਗਤਾਂ ਨੂੰ ਪਹਿਲਾਂ ਬੈਠ ਕੇ ਨਾਮ ਸਿਮਰਨ ਕਰਵਾਇਆ ਗਿਆ ।

ਇਸ ਉਪਰੰਤ ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਸੁਲਤਾਨਪੁਰ ਲੋਧੀ ਦੇ ਹੈਡ ਗ੍ਰੰਥੀ ਭਾਈ ਦਿਲਬਾਗ ਸਿੰਘ ਨੇ ਕਾਰ ਸੇਵਾ ਦੀ ਆਰੰਭਤਾ ਦੀ ਅਰਦਾਸ ਕੀਤੀ ਤੇ ਜੈਕਾਰੇ ਲਗਾਉਦੇ ਹੋਏ ਉਪਰੰਤ ਸੰਤ ਬਾਬਾ ਜਗਤਾਰ ਸਿੰਘ ਜੀ , ਬਾਬਾ ਜਸਵੀਰ ਸਿੰਘ , ਐਮ ਐਲ ਏ ਨਵਤੇਜ ਸਿੰਘ ਚੀਮਾ ਵਲੋਂ ਪੀ ਏ ਬਲਜਿੰਦਰ ਸਿੰਘ , ਪ੍ਰਧਾਨ ਤੇਜਵੰਤ ਸਿੰਘ ਸੀਨੀਅਰ ਕੌਸਲਰ , ਦੀਪਕ ਧੀਰ ਰਾਜੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ , ਸੰਜਿਵ ਮਰਵਾਹਾ ਕੌਸਲਰ ਸ਼ਹਿਰੀ ਪ੍ਰਧਾਨ ਕਾਂਗਰਸ , ਤੇ ਕਾਂਗਰਸ ਦੇ ਕਿਸਾਨ ਵਿੰਗ ਪ੍ਰਧਾਨ ਜਗਜੀਤ ਸਿੰਘ ਚੰਦੀ ਆਦਿ ਨੇ ਕਾਰ ਸੇਵਾ ਆਰੰਭ ਕਰਵਾਉਣ ਲਈ ਟੱਪ ਲਗਾਏ । ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਜਗਤਾਰ ਸਿੰਘ ਜੀ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਜਿੱਥੇ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ ਉੱਥੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਰਾਹੀਂ ਹੁਣ ਤੱਕ ਵੱਖ ਵੱਖ ਪੰਜ ਸਵਾਗਤੀ ਗੇਟਾਂ ਦਾ ਨਿਰਮਾਣ ਦੀ ਸੇਵਾ ਅੰਤਿਮ ਪੜਾਅ ਵਿੱਚ ਚੱਲ ਰਹੀ ਹੈ ਉੱਥੇ ਅੱਜ ਛੇਵੇਂ ਗੇਟ ਦਾ ਨਿਰਮਾਣ ਇੱਥੋਂ ਦੀ ਸੰਗਤ ਦੀ ਮੰਗ ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਵਿਸ਼ੇਸ਼ ਸਹਿਯੋਗ ਨਾਲ ਆਰੰਭ ਕਰਵਾਇਆ ਗਿਆ ਹੈ ।

ਉਨ੍ਹਾਂ ਦੱਸਿਆ ਕਿ ਇਸਤੋਂ ਪਹਿਲਾਂ ਇੱਕ ਗੇਟ ਸੁਲਤਾਨਪੁਰ -ਕਪੂਰਥਲਾ ਰੋਡ ਤੇ ਦੂਜਾ ਗੇਟ ਸੁਲਤਾਨਪੁਰ -ਲੋਹੀਆਂ ਰੋਡ ਤੇ , ਤੀਜਾ ਗੇਟ ਸੁਲਤਾਨਪੁਰ -ਬੂਸੋਵਾਲ ਰੋਡ ਤੇ , ਚੌਥਾ ਗੇਟ ਸੁਲਤਾਨਪੁਰ - ਭਰੋਆਣਾ ਰੋਡ ਤੇ ਪੰਜਵਾਂ ਗੇਟ ਸੁਲਤਾਨਪੁਰ- ਤਲਵੰਡੀ ਚੌਧਰੀਆਂ ਰੋਡ ਤੇ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਕੁਝ ਮੁਕੰਮਲ ਹੋ ਚੁੱਕੇ ਹਨ ਤੇ ਦੋ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ । ਮਹਾਂਪੁਰਸ਼ਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ 7 ਮੰਜਿਲਾ ਬੇਬੇ ਨਾਨਕੀ ਨਿਵਾਸ ਤੇ ਕਾਰ ਪਾਰਕਿੰਗ , ਦੋ ਮੰਜਿਲਾ ਗੁਰੂ ਕਾ ਲੰਗਰ ਹਾਲ , ਪ੍ਰਬੰਧਕੀ ਕੰਪਲੈਕਸ ਦੇ ਨਿਰਮਾਣ ਦੀ ਕਾਰ ਸੇਵਾ ਵੀ ਵੱਡੀ ਪੱਧਰ ਤੇ ਚੱਲ ਰਹੀ ਹੈ । ਬਾਬਾ ਜਗਤਾਰ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਵਿੱਚ ਚੱਲ ਰਹੀਆਂ ਵੱਖ ਵੱਖ ਸੇਵਾਵਾਂ ਲਈ ਯੋਗਦਾਨ ਪਾ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰਨ । ਇਸ ਸਮੇ ਪ੍ਰਧਾਨ ਤੇਜਵੰਤ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਪ੍ਰਕਾਸ਼ ਪੁਰਬ ਲਈ ਸਰਕਾਰ ਵਲੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.