Breaking News :

ਬਿਹਾਰ 'ਚ ਵਾਪਰਿਆ ਵੱਡਾ ਟਰੇਨ ਹਾਦਸਾ ਕਈ ਲੋਕਾਂ ਦੀ ਮੌਤ

03 ਫਰਵਰੀ - ਵਿਕਰਮ ਸਹਿਜਪਾਲ

ਪਟਨਾ : ਐਤਵਾਰ ਨੂੰ ਬਿਹਾਰ ਦੇ ਹਾਜੀਪੁਰ ਵਿਚ ਵੱਡਾ ਟਰੇਨ ਹਾਦਸਾ ਵਾਪਰ ਗਿਆ। ਆਨੰਦ ਵਿਹਾਰ-ਰਾਧਿਕਾਪੁਰ ਸੀਮਾਂਚਲ ਐਕਸਪ੍ਰੈੱਸ ਦੀਆਂ 11 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਯਾਤਰੀ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਬੋਗੀਆਂ ਇਕ-ਦੂਜੇ ਦੇ ਉੱਪਰ ਚੜ੍ਹ ਗਈਆਂ। ਹਾਦਸੇ ਮਗਰੋਂ ਰੇਲ ਰੂਟ ਬੰਦ ਹੋ ਗਿਆ, ਜਿਸ ਕਈ ਟਰੇਨਾਂ ਦਾ ਪਰਿਚਾਲਨ 'ਤੇ ਅਸਰ ਪਿਆ ਹੈ।

ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਹ ਹਾਦਸਾ ਹਾਜੀਪੁਰ-ਬਛਵਾੜਾ ਟਰੇਨ ਸੈਕਸ਼ਨ ਵਿਚਾਲੇ ਸਹਦੋਈ ਸਟੇਸ਼ਨ ਨੇੜੇ ਵਾਪਰਿਆ। ਇਸ ਰੂਟ 'ਤੇ ਸਾਰੀਆਂ ਯਾਤਰੀਆਂ ਟਰੇਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਕਈ ਗੱਡੀਆਂ ਦਾ ਰਾਹ ਵੀ ਬਦਲਿਆ ਗਿਆ ਹੈ। ਕਈ ਟਰੇਨਾਂ ਨੂੰ ਪਟਨਾ-ਮੋਕਾਮਾ-ਬਰੌਨੀ ਜੰਕਸ਼ਨ ਦੇ ਰਸਤੇ ਵੱਲ ਮੋੜ ਦਿੱਤਾ ਗਿਆ ਹੈ।

ਉੱਤਰ ਪ੍ਰਦੇਸ਼ ਦੇ ਛਪਰਾ ਜਾਣ ਵਾਲੀਆਂ ਟਰੇਨਾਂ ਨੂੰ ਮੁਜ਼ੱਫਰਪੁਰ-ਛਪਰਾ ਦੇ ਰਸਤੇ ਵੱਲ ਮੋੜਿਆ ਗਿਆ ਹੈ। ਦੱਸਣਯੋਗ ਹੈ ਕਿ ਜੋਗਬਨੀ ਤੋਂ ਨਵੀਂ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਜਾ ਰਹੀ ਸੀਮਾਂਚਲ ਐਕਸਪ੍ਰੈੱਸ ਤੜਕਸਾਰ 3 ਵਜ ਕੇ 58 ਮਿੰਟ 'ਤੇ ਮੇਹਨਾਰ ਰੋਡ ਕਰਾਸ ਕੀਤਾ ਅਤੇ ਲੱਗਭਗ 4 ਵਜੇ ਸਹਦੋਈ ਬੁਜੁਰਗ ਕੋਲ ਇਸ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਕੋਚ ਸਮੇਤ 11 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਇਕ ਦੇ ਉੱਪਰ ਇਕ ਡੱਬੇ ਚੜ੍ਹ ਗਏ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.