• Tuesday, September 17

ਖਿੜਨ ਤੋਂ ਪਹਿਲਾਂ ਮੁਰਝਾਏ 2 ਸਾਲਾਂ ਮਾਸੂਮ ਫਤਹਿਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ

ਖਿੜਨ ਤੋਂ ਪਹਿਲਾਂ ਮੁਰਝਾਏ 2 ਸਾਲਾਂ ਮਾਸੂਮ ਫਤਹਿਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ

ਚੰਡੀਗੜ : ਖਿੜਨ ਤੋਂ ਪਹਿਲਾਂ ਮੁਰਝਾਏ ਦੋ ਸਾਲਾਂ ਮਾਸੂਮ ਫਤਹਿਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਵਲੋਂ ਸਰਕਾਰ ਦਾ ਪੱਖ ਪੂਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਸਰਾਹਿਆ ਹੈ। ਇਸੇ ਤਰ੍ਹਾਂ ਕੈਪਟਨ ਦੇ ਕਈ ਵਜ਼ੀਰਾਂ ਨੇ ਬੋਰਵੈੱਲ ਦੀ ਘਟਨਾ 'ਚ ਸਰਕਾਰ ਦਾ ਕੋਈ ਕਸੂਰ ਨਾ ਹੋਣ ਦੀ ਬਜਾਏ ਪਰਿਵਾਰ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ, ਉਥੇ ਰਾਜਸੀ ਵਿਰੋਧੀਆਂ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਪੇਂਡੂ ਵਿਕਾਸ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜਿਸਨੇ ਬੋਰ ਕੀਤਾ ਉਸਨੇ ਖੁੱਲ੍ਹਾ ਕਿਉਂ ਛੱਡਿਆ? ਬੋਰ ਖੁੱਲ੍ਹਾ ਘਰਵਾਲਿਆਂ ਨੇ ਛੱਡਿਆ ਇਸ ਵਿਚ ਸਰਕਾਰ ਦਾ ਕੀ ਦੋਸ਼? ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹਾ ਸਾਮਾਨ ਨਹੀਂ ਹੈ, ਜਿਸ ਨਾਲ ਅਜਿਹੀ ਘਟਨਾ ਵਾਪਰਨ ਸਮੇਂ ਤੁਰੰਤ ਸਾਮਾਨ ਦੀ ਵਰਤੋਂ ਹੋ ਸਕੇ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਅਜਿਹਾ ਬੋਰ ਕਰਨ ਵਾਲੇ ਸਾਮਾਨ ਲੈਣ ਦੀ ਬੇਨਤੀ ਕੀਤੀ ਜਾਵੇਗੀ ਕਿ ਦੋ ਤਿੰਨ ਅਜਿਹੀਆਂ ਮਸ਼ੀਨਾਂ ਪੰਜਾਬ ਵਿਚ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ।ਕੁਦਰਤੀ ਆਫ਼ਤਾਂ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਛੇ ਦਿਨ ਤੱਕ ਪ੍ਰਸ਼ਾਸਨ ਘਟਨਾ ਸਥਾਨ 'ਤੇ ਰਿਹਾ। ਉਨ੍ਹਾਂ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਅਸੀਂ ਬੇਵੱਸ ਹੋ ਗਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਕੰਮ ਵਿਚ ਕੋਈ ਕਮੀ ਪੇਸ਼ੀ ਨਹੀਂ ਸੀ।ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਾਰੇ ਘਟਨਾਕ੍ਰਮ ਪਿਛੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ, ਐਸਡੀਐਮ ਦੁਆਰਾ ਮਾਸੂਮ ਦੀ ਜਾਨ ਨਾਲ ਖਿਲਵਾੜ ਕੀਤਾ ਗਿਆ ਹੈ। 

ਬੈਂਸ ਨੇ ਪੰਦਰਾਂ ਮਿੰਟਾਂ ਵਿਚ ਬੱਚੇ ਨੂੰ ਬਾਹਰ ਕੱਢਣ ਵਾਲੇ ਨੌਜਵਾਨ ਨੂੰ ਸਰਕਾਰ ਵਿਚ ਭਰਤੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿਚ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਨੌਜਵਾਨ ਦੀਆਂ ਸੇਵਾਵਾਂ ਲਈਆਂ ਜਾ ਸਕਣ।ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਾਸਕਾਂ ਦੀ ਬੇਰੁਖ਼ੀ ਕਾਰਨ ਮਾਸੂਮ ਦਾ ਕਤਲ ਹੋਇਆ ਹੈ। ਚੀਮਾ ਨੇ ਇਸ ਪੂਰੀ ਘਟਨਾਕ੍ਮ ਦੀ ਜੁਡੀਸ਼ੀਅਲ ਜਾਂਚ ਕਰਵਾਉਣ, ਕੁਤਾਹੀ ਵਰਤਣ ਵਾਲਿਆਂ ਨੂੰ ਮਿਸਾਲੀ ਸਜ਼ਾ ਦੇਣ ਅਤੇ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.