• Wednesday, October 16

Breaking News :

ਫਤਹਿਵੀਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ - ਚੀਮਾ

ਫਤਹਿਵੀਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ - ਚੀਮਾ

ਚੰਡੀਗੜ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਿੰਡ ਭਗਵਾਨਪੁਰਾ ਦੇ ਬੋਰਵੈਲ 'ਚ ਡਿੱਗੇ ਫਤਹਿਵੀਰ ਸਿੰਘ ਦੀ ਦੁਖਦਾਇਕ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਤ੍ਰਾਸਦੀ ਨੇ ਸਰਕਾਰ ਦੀ ਭੂਮਿਕਾ ਨੂੰ ਪੂਰੀ ਦੁਨੀਆ 'ਚ ਸ਼ਰਮਸਾਰ ਕੀਤਾ ਹੈ।ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਮੀਡੀਆ ਨੂੰ ਪ੍ਰਤੀਕਰਮ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਰੀਬ 128 ਫੁੱਟ ਡੂੰਘੇ ਬੋਰਵੈਲ 'ਚ ਫਸੇ ਫਤਿਹਵੀਰ ਸਿੰਘ ਨੂੰ ਕੱਢਣ ਲਈ ਛੇ ਦਿਨਾਂ ਤੋਂ ਵੀ ਵੱਧ ਸਮਾਂ ਤਜਰਬੇ ਕਰਨ 'ਚ ਲੰਘਾ ਦਿੱਤਾ ਅਤੇ ਅੰਤ ਨੂੰ ਉਸੇ 'ਪੱਥਰ ਯੁੱਗ' ਦੇ ਤਰੀਕੇ ਨਾਲ ਕੁੰਡੀਆਂ ਫਸਾ ਕੇ ਫਤਿਹਵੀਰ ਸਿੰਘ ਨੂੰ ਕੱਢਿਆ ਗਿਆ, ਜੋ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਕਾਰਵਾਈ ਕਹੀ ਜਾ ਸਕਦੀ ਹੈ।

ਚੀਮਾ ਨੇ ਕਿਹਾ ਕਿ ਅਧਰੰਗ ਮਾਰੇ ਸਰਕਾਰੀ ਸਿਸਟਮ ਅਤੇ ਸ਼ਾਸਕਾਂ ਦੀ ਬੇਰੁਖ਼ੀ ਨੇ ਇਕ ਮਾਸੂਮ ਦਾ ਕਤਲ ਕੀਤਾ ਹੈ। ਚੀਮਾ ਨੇ ਇਸ ਪੂਰੀ ਘਟਨਾਕ੍ਮ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਬਚਾਅ ਆਪ੍ਰੇਸ਼ਨ ਦੌਰਾਨ ਜਿਸ-ਜਿਸ ਨੇ ਕੁਤਾਹੀ ਵਰਤੀ ਹੈ, ਉਸ ਨੂੰ ਮਿਸਾਲੀਆ ਸਜ਼ਾ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.