Breaking News :

ਮਾਸਕੋ 'ਚ ਹੋਇਆ ਬੱਸ ਹਾਦਸਾ, 4 ਬੱਚਿਆਂ ਸਮੇਤ 7 ਦੀ ਮੌਤ, 32 ਜ਼ਖਮੀ

4 ਫਰਵਰੀ, ਸਿਮਰਨ ਕੌਰ- NRI MEDIA :

ਮਾਸਕੋ 'ਚ ਵਾਪਰੇ ਇੱਕ ਸੜਕ ਹਾਦਸੇ 'ਚ 4 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। ਕਾਲੁਗਾ ਇਲਾਕੇ ਦੀ ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਇਸ ਬੱਸ 'ਚ 48 ਲੋਕ ਸਵਾਰ ਸਨਜਿਹਨਾਂ ਵਿੱਚੋਂ 32 ਲੋਕਾਂ ਦੇ ਜਖਮੀ ਹੋਣ ਦੀ ਖਬਰ ਮਿਲੀ ਹੈ | ਮਾਸਕੋ ਤੋਂ 190 ਕਿਲੋਮੀਟਰ ਦਖਣ 'ਚ ਹਾਦਸੇ ਦੀ ਸ਼ਿਕਾਰ ਹੋ ਗਈ।


ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਜਾਰੀ ਫੁਟੇਜ 'ਚ ਬੱਸ ਬਰਫ਼ ਨਾਲ ਭਰੀ ਸੜਕ ਤੇ ਹਾਦਸੇ ਦੀ ਸ਼ਿਕਾਰ ਹੋਈ ਦਿਖ ਰਹੀ ਹੈ।ਮੀਡਿਆ ਦੀਆਂ ਰਿਪੋਰਟਾਂ ਮੁਤਾਬਕ ਪਤਾ ਲਗਾ ਹੈ ਕਿ ਬੱਸ ਕਾਲੁਗਾ 'ਚ ਹੋ ਰਹੇ ਇੱਕ ਡਾਂਸ ਮੁਕਾਬਲੇ ਲਈ ਬੱਚਿਆਂ ਨੂੰ ਲਿਜਾ ਰਹੀ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.