Breaking News :

ਨੇਪਾਲ 'ਚ ਔਰਤਾਂ ਨੂੰ ਮਾਹਵਾਰੀ ਦੇ ਸਮੇਂ ਮਨਿਆ ਜਾਂਦਾ ਅਸ਼ੁੱਧ, ਔਰਤਾਂ ਨੂੰ ਰਹਿਣਾ ਪੈਂਦਾ ਘਰੋਂ ਦੂਰ, ਠੰਡ ਕਾਰਨ ਔਰਤ ਦੀ ਮੌਤ

4 ਫਰਵਰੀ, ਸਿਮਰਨ ਕੌਰ- NRI MEDIA :

ਨੇਪਾਲ 'ਚ ਮਾਹਵਾਰੀ ਨਾਲ ਜੁੜੀ ਸਮੱਸਿਆ ਕਾਰਨ ਇੱਕ ਔਰਤ ਨੂੰ ਆਪਣੀ ਜਾਨ ਗਵਾਉਣੀ ਪਈ। ਮੀਡਿਆ ਦੀਆਂ ਰਿਪੋਰਟਾਂ ਮੀਡਿਆ ਦੀਆਂ ਰਿਪੋਰਟਾਂ ਮੁਤਾਬਕ ਇਸ ਸਮੱਸਿਆ ਕਾਰਨ ਨੇਪਾਲ 'ਚ ਹਰ ਸਾਲ ਔਰਤਾਂ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ। ਅਸਲ 'ਚ ਇੱਥੋਂ ਕਈ ਫਿਰਕਿਆਂ 'ਚ ਮਾਹਵਾਰੀ 'ਚੋਂ ਗੁਜ਼ਰ ਰਹੀ ਔਰਤ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ।


ਉਸ ਦੌਰਾਨ ਉਨ੍ਹਾਂ ਨੂੰ ਘਰੋਂ ਦੂਰ ਕਿਸੇ ਝੌਂਪੜੀ 'ਚ ਰਹਿਣਾ ਪੈਂਦਾ ਹੈ। ਇਸ ਪਰੰਪਰਾ ਕਾਰਨ 31 ਜਨਵਰੀ ਨੂੰ ਦੋਤੀ ਜ਼ਿਲ੍ਹੇ 'ਚ ਬੋਗਾਤੀ ਇਕੱਲੇ ਹੀ ਇਕ ਝੌਂਪੜੀ 'ਚ ਸੁੱਤੀ ਹੋਈ ਸੀ। ਠੰਢ ਤੋਂ ਬਚਣ ਲਈ ਉਸ ਨੇ ਝੌਂਪੜੀ ਦੇ ਅੰਦਰ ਅੱਗ ਬਾਲ਼ੀ ਸੀ।ਖਿੜਕੀ ਨਾ ਹੋਣ ਕਾਰਨ ਝੌਂਪੜੀ ਦੇ ਅੰਦਰ ਧੂੰਆਂ ਭਰ ਗਿਆ ਤੇ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਫਿਲਹਾਲ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।