• Wednesday, February 26

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 26-06-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 26-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 26-06-2019 )


1.. ਚੀਨ ਨੇ ਕੈਨੇਡਾ ਨੂੰ ਦਿੱਤਾ ਵੱਡਾ ਝਟਕਾ -  ਕੈਨੇਡਾ ਨੂੰ ਚੀਨ ਵਿਚ ਮੀਟ ਦਾ ਨਿਰਯਾਤ ਬੰਦ ਕਰਨ ਦਾ ਹੁਕਮ ਦਿੱਤਾ

ਚੀਨ ਅਤੇ ਕੈਨੇਡਾ ਦੇ ਮੱਧ ਚਲਦੇ ਵਪਾਰਕ ਤਣਾਅ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ , ਚੀਨ ਹੁਣ ਕੈਨੇਡਾ ਦੇ ਨਾਲ ਹਰ ਤਰਾਂ ਦੇ ਵਪਾਰਕ ਸੰਬੰਧ ਖਤਮ ਕਰਨਾ ਚਾਹੁੰਦਾ ਹੈ , ਇਸ ਕਰਕੇ ਹੁਣ ਚੀਨ ਨੇ ਕੈਨੇਡਾ ਨੂੰ ਚੀਨ ਵਿਚ ਮੀਟ ਦਾ ਨਿਰਯਾਤ ਬੰਦ ਕਰਨ ਨੂੰ ਕਹਿ ਦਿੱਤਾ ਹੈ , ਇਹ ਕਦਮ ਚੀਨ ਨੇ ਨਕਲੀ ਵੈਟਰਨਰੀ ਹੈਲਥ ਸਰਟੀਫਿਕੇਟ ਦੇ ਮੁੱਦੇ ਤੇ ਲਿਆ ਹੈ , ਚੀਨ ਅਤੇ ਕੈਨੇਡਾ ਦੇ ਰਿਸ਼ਤੇ ਇਸ ਸਮੇਂ ਸਭ ਤੋਂ ਹੇਠਲੇ ਪੱਧਰ ਤੇ ਹਨ , ਇਹ ਸਾਰੀ ਤਕਰਾਰ ਪਿਛਲੇ ਸਾਲ ਚੀਨੀ ਦੂਰਸੰਚਾਰ ਕੰਪਨੀ ਦੀ ਸੀਐਫਓ ਦੇ ਕੈਨੇਡਾ ਵਿਚ ਗਿਰਫ਼ਤਾਰ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ |

 

2.. ਵੱਧ ਸਕਦੀਆਂ ਨੇ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ - ਵਕੀਲ ਮੂਲਰ ਲੋਕਾਂ ਦੇ ਸਾਹਮਣੇ ਦੇਣਗੇ ਗਵਾਹੀ

ਪਿਛਲੀਆਂ ਅਮਰੀਕੀ ਚੋਣਾਂ ਵਿਚ ਰੂਸ ਦੀ ਦਖ਼ਲਅੰਦਾਜ਼ੀ ਦੇ ਮੁੱਦੇ ਤੇ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ , ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੁਲਰ 2016 ਦੇ ਰਾਸ਼ਟਰਪਤੀ ਚੋਣ ਵਿੱਚ ਰੂਸੀ ਦਖਲ ਦੀ ਆਪਣੀ ਰਿਪੋਰਟ 'ਤੇ ਗੌਰ ਕਰਨ ਦੇ ਲਈ ਤਿਆਰ ਹੋ ਗਏ ਹਨ , ਉਹ 17 ਜੁਲਾਈ ਨੂੰ ਜੂਡੀਸ਼ੀਅਰੀ ਐਂਡ ਇੰਟੈਲੀਜੈਂਸ  ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਜਨਤਾ ਸਾਹਮਣੇ ਆਪਣੀ ਗੱਲ ਬਾਤ ਰੱਖਣਗੇ , ਕਮੇਟੀ ਦੇ ਚੇਅਰਮੈਨ ਐਡਮ ਸ਼ਫ ਨੇ ਬੁੱਧਵਾਰ ਨੂੰ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ , ਇਸ ਤੋਂ ਪਹਿਲਾ ਇਸ ਰਿਪੋਰਟ ਨੂੰ ਸੰਸਦ ਵਿਚ ਪੇਸ਼ ਕੀਤਾ ਗਿਆ ਸੀ ਜਿਸਨੂੰ ਟਰੰਪ ਨੇ ਆਪਣੀ ਜਿੱਤ ਦੱਸਿਆ ਸੀ |


3.. ਨਵਜੋਤ ਸਿੰਘ ਸਿੱਧੂ ਦੇ ਦਫਤਰ ਦੀ ਨੇਮਪਲੇਟ ਹਟੀ - ਅੱਜ ਇਸ ਮੁੱਦੇ ਤੇ ਰਾਹੁਲ ਨੂੰ ਮਿਲਣਗੇ ਕੈਪਟਨ 

ਪੰਜਾਬ ਵਿਚ ਕਾਂਗਰਸ ਦੀ ਫੁੱਟ ਲਗਾਤਾਰ ਵਧਦੀ ਜਾ ਰਹੀ ਹੈ , ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਜੀਰਾਂ ਦੀ ਬਗ਼ਾਵਤ ਹੁਣ ਵੀ ਜਾਰੀ ਹੈ , ਕਲ ਕੈਪਟਨ ਵਲੋਂ ਓਪੀ ਸੋਨੀ ਨੂੰ ਮਨਾਏ ਜਾਣ ਦਾਮਾਮਲਾ ਸਾਹਮਣੇ ਆਇਆ ਸੀ ਪਰ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚ ਵਿਵਾਦ ਥੱਮਣ ਦਾ ਨਾਮ ਨਹੀਂ ਲੈ ਰਿਹਾ , 20 ਦਿਨ ਬਾਅਦ ਵੀ ਨਵੇਂ ਊਰਜਾ ਵਿਭਾਗ ਦੇ ਕੰਮ ਦੀ ਜ਼ਿੰਮੇਵਾਰੀ ਲੈਣ ਦੇ ਕਾਰਨ ਹੁਣ ਸਿੱਧੂ ਦੇ ਹੱਥੋਂ ਮੰਤਰੀ ਦਾ ਅਹੁਦਾ ਖੁੱਸ ਸਕਦਾ ਹੈ , ਇਸ ਮਾਮਲੇ ਵਿੱਚ ਕੈਪਟਨ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣਗੇ , ਦੂਜੇ ਪਾਸੇ ਸਿੱਧੂ ਦੇ ਸਰਕਾਰੀ ਦਫਤਰ ਤੋਂ ਉਨ੍ਹਾਂ ਦੀ ਨੇਮ ਪਲੇਟ ਹਟਾ ਦਿੱਤੀ ਗਈ ਹੈ |


4.. ਅਮੀਰਕੀ ਵਿਦੇਸ਼ ਮੰਤਰੀ ਭਾਰਤ ਦੌਰੇ ਤੇ - ਪ੍ਰਧਾਨਮੰਤਰੀ ਮੋਦੀ ਨਾਲ ਕਈ ਮੁੱਦਿਆਂ ਤੇ ਕੀਤੀ ਗੱਲਬਾਤ 

ਭਾਰਤ ਵਿੱਚ ਦੂਜੀ ਵਾਰ ਮੋਦੀ ਸਰਕਾਰ ਬਨਣ ਤੋਂ ਬਾਅਦ ਹੁਣ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਪਿਓ ਭਾਰਤ ਦੇ ਦੌਰੇ ਤੇ ਪੁੱਜੇ ਹਨ , ਇਰਾਨ ਸੰਕਟ, ਅੱਤਵਾਦ ਦੀ ਚੁਣੌਤੀ ਦੇ ਵਿਚਕਾਰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪਿਓ ਮੰਗਲਵਾਰ ਦੇਰ ਰਾਤ ਨੂੰ ਦਿੱਲੀ ਪਹੁੰਚੇ , ਇਥੇ ਉਨ੍ਹਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ , ਜਦੋਂ ਮਾਈਕ ਪੋਪਿਓ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਮੁੱਖ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਮਜੂਦ ਰਹੇ , ਇਰਾਨ ਵਿਵਾਦ ਤੋਂ ਬਾਅਦ ਉਨ੍ਹਾਂ ਦਾ ਇਹ ਭਾਰਤੀ ਦੌਰਾ ਬੇਹੱਦ ਅਹਿਮ ਹੈ |


5.. ਬ੍ਰਿਟੇਨ ਵਿਚ ਨਵੇਂ ਪ੍ਰਧਾਨਮੰਤਰੀ ਦੀ ਚੋਣ ਲਈ ਕੋਸ਼ਿਸ਼ ਤੇਜ਼ - ਅਗਲੇ ਨੇਤਾ ਦੀ ਘੋਸ਼ਣਾ 23 ਜੁਲਾਈ ਨੂੰ ਹੋਵੇਗੀ 

ਬ੍ਰੇਕਜਿਟ ਦੇ ਮੁੱਦੇ ਤੇ ਅਸਥਿਰਤਾ ਦਾ ਸ਼ਿਕਾਰ ਹੋਏ ਯੂਰਪੀ ਦੇਸ਼ ਬ੍ਰਿਟੇਨ ਨੂੰ ਜਲਦ ਹੀ ਨਵਾਂ ਪ੍ਰਧਾਨਮੰਤਰੀ ਮਿਲਣ ਵਾਲਾ ਹੈ , ਬ੍ਰਿਟੇਨ ਵਿੱਚ ਸੱਤਾਧਾਰੀ ਪਾਰਟੀ ਨੇ ਹੈ ਕਿ ਪਾਰਟੀ ਦੇ ਨੇਤਾ ਦੇ ਰੂਪ ਵਿੱਚ ਥੇਰੇਸਾ ਮੇ ਦੀ ਜਗ੍ਹਾ ਲੈਣ ਲਈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਚੋਣ ਦੀ ਘੋਸ਼ਣਾ 23 ਜੁਲਾਈ ਨੂੰ ਹੋਵੇਗੀ , ਸਾਬਕਾ ਵਿਦੇਸ਼ ਮੰਤਰੀ ਬੋਰਿਸ ਜੌਨਸਨ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ ਅਤੇ ਉਨ੍ਹਾਂ ਦਾ ਸਿਧ ਮੁਕਾਬਲਾ ਬ੍ਰਿਟੇਨ ਦੇ ਮੌਜੂਦਾ ਪ੍ਰਮੁੱਖ ਸਿਆਸੀ ਨੇਤਾ ਜਰੇਮੀ ਹੰਟ ਨਾਲ ਹੈ, ਕੰਜ਼ਰਵੇਟਿਵ ਪਾਰਟੀ ਦੇ 313 ਮੈਂਬਰਾਂ ਨੇ 10 ਦਾਅਵੇਦਾਰਾਂ ਵਿੱਚੋਂ ਇਨ੍ਹਾਂ ਦੋ ਉਮੀਦਵਾਰਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਵਿੱਚੋ ਇਕ ਨੂੰ ਹੁਣ ਪ੍ਰਧਾਨਮੰਤਰੀ ਦੀ ਕੁਰਸੀ ਲਈ ਚੁਣਿਆ ਜਾਵੇਗਾ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.