Breaking News :

ਅੱਜ ਦੀਆਂ ਟੌਪ 5 ਖ਼ਬਰਾਂ ( 05-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ   ( 05-02-2019 )


1.. ਭਾਰਤ ਦੀ ਵੱਡੀ ਜਿੱਤ - ਬ੍ਰਿਟਿਸ਼ ਸਰਕਾਰ ਨੇ ਵਿਜੇ ਮਾਲਿਆ ਦੀ ਭਾਰਤ ਸਪੁਰਦਗੀ ਨੂੰ ਦਿੱਤੀ ਮਨਜ਼ੂਰੀ

ਭਾਰਤ ਨੂੰ ਭਗੌੜੇ ਸ਼ਰਾਬ ਵਪਾਰੀ ਵਿਜੈ ਮਾਲਿਆ ਤੇ ਸ਼ਿਕੰਜਾ ਕੱਸਣ ਵਿਚ ਵੱਡੀ ਕਾਮਯਾਬੀ ਮਿਲੀ ਹੈ ,ਯੂਕੇ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਵਿਜੈ ਮਾਲਿਆ ਦੀ ਭਾਰਤ ਨੂੰ ਸਪੁਰਦਗੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਾਵੇਦ ਨੇ ਸੋਮਵਾਰ ਨੂੰ ਮਾਲਿਆ ਦੇ ਸਪੁਰਦਗੀ ਹੁਕਮ ਨੂੰ ਜਾਇਜ਼ ਠਹਿਰਾਇਆ ਹੈ , ਲੰਡਨ ਵਿਚ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ 10 ਦਸੰਬਰ ਨੂੰ ਮਾਲਿਆ ਦਾ ਸਪੁਰਦਗੀ ਪ੍ਰਵਾਨਗੀ ਦੇ ਦਿੱਤੀ ਸੀ, ਇਸ ਤੋਂ ਬਾਅਦ ਮਾਲਿਆ ਕੋਲ ਅਪੀਲ ਲਈ 14 ਦਿਨ ਬਾਕੀ ਹਨ |


2.. ਅਮਰੀਕਾ ਦਾ ਐਡਮਿਸ਼ਨ ਘੋਟਾਲਾ - ਪੁਲਿਸ ਨੇ ਗਿਰਫ਼ਤਾਰ ਕੀਤੇ 129 ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ 

ਅਮਰੀਕਾ ਵਿੱਚ ਐਡਮਿਸ਼ਨ ਘੋਟਾਲੇ ਤੇ ਹੁਣ ਅਮਰੀਕਾ ਨੇ ਅਧਿਕਾਰਕ ਬਿਆਨ ਦਿੱਤਾ ਹੈ , ਨਵੀਂ ਦਿੱਲੀ ਵਿਚ ਅਮਰੀਕੀ ਅੰਬੈਸੀ ਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿਚ ਦਾਖ਼ਲੇ ਲਈ ਹਿਰਾਸਤ ਵਿਚ ਲੈ ਰਹੇ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਪਤਾ ਸੀ ਕਿ ਉਹ ਧੋਖਾਧੜੀ ਕਰਨ ਲਈ ਅਪਰਾਧ ਕਰ ਰਹੇ ਹਨ, ਪਿਛਲੇ ਹਫਤੇ ਇਨ੍ਹਾਂ 130 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ. ਵਿਦਿਆਰਥੀਆਂ 'ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਅਮਰੀਕਾ ਵਿਚ ਰਹਿਣ ਲਈ ਫੈੇਕ ਯੂਨੀਵਰਸਿਟੀ ਵਿਚ ਦਾਖਲ ਹੋਏ ਸਨ |


3.. ਕੈਨੇਡਾ ਦੇ ਅਲਬਰਟਾ ਵਿਚ ਰੇਲਗੱਡੀ ਪਟੜੀ ਤੋਂ ਉੱਤਰੀ - ਰੇਲ ਵਿਭਾਗ ਦੇ ਤਿੰਨ ਕਰਮਚਾਰੀਆਂ ਦੀ ਮੌਤ

ਕੈਨੇਡਾ ਦੇ ਅਲਬਰਟਾ-ਬੀ.ਸੀ.ਦੀ ਸਰਹੱਦ ਨੇੜੇ ਇਕ ਦਰਦਨਾਕ ਰੇਲ ਹਾਦਸਾ ਵਾਪਰਿਆ ਹੈ , ਅਲਬਰਟਾ-ਬੀ.ਸੀ. ਦੇ ਨੇੜੇ ਇਕ ਰੇਲ ਗੱਡੀ ਪਟੜੀ ਤੋਂ ਉਤਰ ਗਈ ,ਜਿਸ ਵਿਚ ਤਿੰਨ ਰੇਲ ਮਜਦੂਰਾਂ ਦੀ ਮੌਤ ਹੋ ਗਈ ਹੈ , ਸੀਪੀ ਰੇਲ ਦੇ ਬੁਲਾਰੇ ਸਲੇਮ ਵੁਡਰੋ ਨੇ ਪੁਸ਼ਟੀ ਕੀਤੀ ਕਿ ਫੀਲਡ ਅਤੇ ਕੈਲਗਰੀ ਵਿਚਕਾਰ ਇਕ ਰੇਲਗੱਡੀ ਪਟੜੀ ਤੋਂ ਉਤਰ ਗਈ , ਇਸ ਹਾਦਸੇ ਵਿੱਚ ਕੰਡਕਟਰ ਡਿਲਨ ਪੈਰਾਡੀਜ਼, ਇੰਜੀਨੀਅਰ ਐਂਡਰਿਊ ਡੋਕਰੇਲ ਅਤੇ ਟ੍ਰੇਨੀ ਡੈਨੀਅਲ ਵਾਲਡਬਰਗਰ-ਬੁੱਲਰ ਮਾਰੇ ਗਏ ਹਨ |


4.. ਸੀਬੀਆਈ ਬਨਾਮ ਮਮਤਾ ਬੈਨਰਜੀ - ਬੰਗਾਲ ਪੁਲਿਸ ਨੂੰ ਸੁਪਰੀਮ ਕੋਰਟ ਵਲੋਂ ਵੱਡਾ ਝਟਕਾ 

ਮਮਤਾ ਬੈਨਰਜੀ ਅਤੇ ਕੇਂਦਰ ਸਰਕਾਰ ਵਿੱਚ ਹੋ ਰਹੀ ਖਿੱਚੋਤਾਣ ਤੇ ਸੁਪਰੀਮ ਕੋਰਟ ਨੇ ਮਮਤਾ ਨੂੰ ਵੱਡਾ ਝਟਕਾ ਦਿੱਤਾ ਹੈ , ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਕੋਲਕਾਤਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਸ਼ਾਰਦਾ ਘੋਟਾਲੇ ਦੀ ਜਾਂਚ ਲਈ ਸੀ.ਬੀ.ਆਈ. ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ , ਕੁਮਾਰ ਸ਼ਿਲਾਂਗ ਵਿਚ ਸੀ.ਬੀ.ਆਈ. ਦਫ਼ਤਰ ਵਿਚ ਪੇਸ਼ ਹੋਣਗੇ , ਮਮਤਾ ਬੈਨਰਜੀ ਨੇ ਅਦਾਲਤ ਦੇ ਫੈਸਲੇ ਨੂੰ ਆਪਣੀ ਜਿੱਤ ਦੱਸਿਆ ਹੈ ਹਾਲਾਂਕਿ ਭਾਜਪਾ ਇਸਨੂੰ ਆਪਣੀ ਜਿੱਤ ਦੱਸ ਰਹੀ ਹੈ , ਇਸ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ |5.. ਮੁਹੰਮਦ ਮੁਸਤਫ਼ਾ ਹੋ ਸਕਦੇ ਨੇ ਪੰਜਾਬ ਦੇ ਅਗਲੇ ਡੀਜੀਪੀ , ਯੂਪੀਐਸਈ ਨੇ ਤਿੰਨ ਨਾਮ ਪੰਜਾਬ ਸਰਕਾਰ ਨੂੰ ਭੇਜੇ 

ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਹੁਣ ਰਸਤਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ ,ਐਸਟੀਐਫ ਦੇ ਮੁਖੀ ਮੁਹੰਮਦ ਮੁਸਤਫਾ ਪੰਜਾਬ ਦੇ ਅਗਲੇ ਡੀਜੀਪੀ ਹੋ ਸਕਦੇ ਹਨ , ਇਨ੍ਹਾਂ ਤਿੰਨ ਅਧਿਕਾਰੀਆਂ ਦੇ ਨਾਮ ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਮੋਹਰ ਲਾ ਦਿੱਤੀ ਹੈ , ਸੂਚੀ ਵਿੱਚ, ਸਮੰਤ ਗੋਇਲ ਨੰਬਰ ਇਕ 'ਤੇ ਹੈ. ਦੂਜੇ ਸਥਾਨ 'ਤੇ, 1985 ਬੈਚ ਦੇ ਆਈਪੀਐਸ ਅਫਸਰ ਮੋਹੰਮਦ ਮੁਸਤਫਾ ਅਤੇ ਤਿੰਨ ਨੰਬਰ' ਤੇ 1986 ਬੈਚ ਦੇ ਦਿਨਕਰ ਗੁਪਤਾ ਹਨ , ਹੁਣ ਪੰਜਾਬ ਸਰਕਾਰ ਕਿਸੇ ਇਕ ਨਾਮ ਤੇ ਸਹਿਮਤੀ ਤੋਂ ਬਾਅਦ ਫੈਸਲਾ ਲਵੇਗੀ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.