Breaking News :

ਪਾਕਿਸਤਾਨ ਨੇ ਮਨਾਇਆ 'ਕਸ਼ਮੀਰ ਇਕਜੁੱਟਤਾ ਦਿਵਸ'

ਕਸ਼ਮੀਰ ਪਾਕਿਸਤਾਨ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਅੱਜ 'ਕਸ਼ਮੀਰ ਇਕਜੁੱਟਤਾ ਦਿਵਸ' ਮਨਾਇਆ । ਇਸ ਦੌਰਾਨ ਸੀਨੀਅਰ ਪਾਕਿਸਤਾਨੀ ਨੇਤਾਵਾਂ ਨੇ ਕਸ਼ਮੀਰ ਮਾਮਲੇ ਦਾ ਨਿਆਂਸਗੰਤ ਤੇ ਸ਼ਾਂਤੀਪੂਰਨ ਹੱਲ ਲੱਭਣ ਅਤੇ ਘਾਟੀ ਦੇ ਲੋਕਾਂ ਦੇ ਪ੍ਰਤੀ ਸਮਰਥਨ ਜ਼ਾਹਰ ਕੀਤਾ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਮੁਜ਼ਫਰਾਬਾਦ ਵਿਚ ਵਿਧਾਨ ਸਭਾ ਨੂੰ ਸੰਬੋਧਿਤ ਕਰਦਿਆਂ ਭਾਰਤ ਸਰਕਾਰ ਨੂੰ ਕਸ਼ਮੀਰ ਦੇ ਲੋਕਾਂ ਦੇ ਅਧਿਕਾਰ ਬਰਕਰਾਰ ਰੱਖਣ ਲਈ ਕਿਹਾ।

Image result for Kashmir solidarity day

''ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਵਿਚ ਭਾਰਤ ਦੀਆਂ ਕਥਿਤ ਕਾਰਵਾਈਆਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੱਤ ਦਹਾਕੇ ਬੀਤੇ ਗਏ ਹਨ ਅਤੇ ਜੰਮੂ-ਕਸ਼ਮੀਰ ਦਾ ਮਾਮਲਾ ਹੱਲ ਨਹੀਂ ਹੋਇਆ ਹੈ। ਤੁਹਾਨੂੰ ਦਸ ਦਈਏ ਕਿ ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਆਰਿਫ ਨੇ ਕਸ਼ਮੀਰ ਦੇ ਲੋਕਾਂ ਦੇ ਪ੍ਰਤੀ ਪਾਕਿਸਤਾਨ ਦੀ ਦ੍ਰਿੜ੍ਹ ਇਕਜੁੱਟਤਾ ਨੂੰ ਦਰਸ਼ਾਇਆ। ਉਨ੍ਹਾਂ ਨੇ ਕਿਹਾ,''ਅਸੀਂ ਕਸ਼ਮੀਰੀ ਭੈਣ-ਭਰਾਵਾਂ ਨੂੰ ਦੁਬਾਰਾ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਕਸ਼ਮੀਰ ਵਿਚ ਆਪਣੀ ਸਿਧਾਂਤਕ ਸਥਿਤੀ 'ਤੇ ਕਾਇਮ ਰਹਾਂਗੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.