Breaking News :

ਪੈਰਿਸ ਦੀ ਇੱਕ ਇਮਾਰਤ 'ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਹੋਈ ਮੌਤ

5 ਫਰਵਰੀ, ਸਿਮਰਨ ਕੌਰ- (NRI MEDIA) :

ਫਰਾਂਸ ਸਥਿਤ ਪੈਰਿਸ 'ਚ ਅਜੇ ਸਵੇਰੇ ਭਿਆਨਕ ਅੱਗ ਲਗ ਗਈ | ਅੱਗ ਇਨੀ ਭਿਆਨਕ ਸੀ ਕਿ ਇਸ ਹਾਦਸੇ 'ਚ 10 ਲੋਕ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ | ਦੱਸ ਦਈਏ ਕਿ 28 ਲੋਕ ਗੰਭੀਰ ਰੂਪ ਨਾਲ ਜਖਮੀ ਵੀ ਹੋਏ ਹਨ |


ਮੌਕੇ 'ਤੇ ਮੌਜੂਦ ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਇਸ ਅੱਠ ਮੰਜ਼ਿਲਾ ਇਮਾਰਤ ਦੇ ਸੱਤਵੇਂ ਅਤੇ ਅਠਵੇਂ ਫਲੋਰ 'ਤੇ ਅੱਗ ਲੱਗੀ ਹੈ। ਇਸ ਅੱਗ ਵਿਚ ਫਾਇਰ ਵਿਭਾਗ ਦੇ ਤਿੰਨ ਕਰਮੀ ਵੀ ਜ਼ਖ਼ਮੀ ਹੋਏ ਹਨ।


ਪੁਲਿਸ ਨੇ ਮੀਡਿਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਗ ਲੱਗਣ ਦੀ ਵਜ੍ਹਾ ਫਿਲਹਾਲ ਪਤਾ ਨਹੀਂ ਲੱਗ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਆਸਪਾਸ ਦੀਆਂ ਬਿਲਡਿੰਗਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਅੱਗ ਦੇ ਧੁੰਏ ਨਾਲ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੂੰ ਵੀ ਬਚਾਅ ਕਰਮੀਆਂ ਦਵਾਰਾ ਬਿਲਡਿੰਗਾਂ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਇਸ ਘਟਨਾ ਸਥਲ 'ਤੇ ਕਰੀਬ 200 ਬਚਾਅ ਕਰਮੀ ਮੌਜੂਦ ਸਨ ਜਿਹਨਾਂ ਵਿੱਚੋ ਜ਼ਖ਼ਮੀਆਂ ਦਾ ਇਲਾਜ ਹਲੇ ਚੱਲ ਰਿਹਾ ਹੈ। 


Add Comment