Breaking News :

ਨਾਲੇ ਦੀ ਸਫਾਈ ਦੌਰਾਨ ਮਿਲਿਆ ਬੰਬ, ਮੌਕੇ ਪੁੱਜੀ ਪੁਲਸ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਥਾਣਾ ਢਿੱਲਵਾਂ ਅਧੀਨ ਪੈਂਦ ਵਿਚ ਭੰਡਾਲ ਬੇਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਬੰਬ ਮਿਲਣ ਨਾਲ ਇਲਾਕੇ ਵਿਚ ਬੰਬ ਮਿਲਿਆ ਹੈ। ਪਿੰਡ ਦੇ ਸਰਪੰਚ ਸਰਬਣ ਸਿੰਘ ਅਨੁਸਾਰ ਸਰਕਾਰੀ ਸਕੂਲ ਦੇ ਕੋਲ ਜਦੋ ਮਨਰੇਗਾ ਵਰਕਰ ਨਾਲੇ ਦੀ ਸਫਾਈ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਬੰਬ ਮਿਲਿਆ ਅਤੇ ਇਸ ਦੀ ਜਾਣਕਾਰੀ ਤਰੁੰਤ ਜਿਲਾ ਪੁਲਸ ਮੁੱਖੀ ਨੂੰ ਦਿੱਤੀ ਗਈ ਤਾਂ ਮੌਕੇ ਸਥਿਤੀ ਦਾ ਜਾਇਜ਼ਾ ਲੈਣ ਐਸਪੀਡੀ ਸਤਨਾਮ ਸਿੰਘ ਬੈਸ, ਡੀਐਸਪੀ ਭੁਲੱਥ ਦਵਿੰਦਰ ਸਿੰਘ, ਥਾਣਾ ਢਿੱਲਵਾਂ ਦੇ ਏਐਸਆਈ ਕੇਵਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਐਸਪੀਡੀ ਸਤਨਾਮ ਸਿੰਘ ਬੈਸ ਨੇ ਦੱਸਿਆ ਕਿ ਫੌਜ ਦੀ ਬੰਬ ਡਿਡਿਊਜ ਕਰਨ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਥਾਣਾ ਢਿੱਲਵਾਂ ਵਿਚ ਮਾਮਲਾ ਕਰਜ ਕਰਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.