Breaking News :

ਸੜ੍ਹਕ ਕੰਢੇ ਲੱਗੇ ਰੁੱਖ ਨਾਲ ਟਕਰਾਈ ਵਰੁਣਾ ਕਾਰ, 2 ਦੀ ਮੌਤ 1 ਜ਼ਖ਼ਮੀ

ਫਾਜ਼ਿਲਕਾ (ਇੰਦਰਜੀਤ ਸਿੰਘ ਚਾਹਲ) : ਮਲੋਟ ਰੋਡ 'ਤੇ ਸਥਿਤ ਜ਼ਿਲ੍ਹੇ ਦੇ ਪਿੰਡ ਅਭੁੰਨ ਦੇ ਨੇੜੇ ਬੀਤੀ ਰਾਤ ਹੋਏ ਇਕ ਸੜ੍ਹਕ ਹਾਦਸੇ 'ਚ ਮਲੋਟ ਤੋਂ ਫਾਜ਼ਿਲਕਾ ਆ ਰਹੀ ਇਕ ਵਰੁਣਾ ਕਾਰ ਦੀ ਸੜ੍ਹਕ ਕੰਢੇ ਲੱਗੇ ਰੁੱਖ ਨਾਲ ਟੱਕਰ ਹੋ ਜਾਣ ਕਾਰਨ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਥੇ ਹੀ ਕਾਰ ਸਵਾਰ ਇਕ ਔਰਤ ਅਤੇ ਇਕ ਆਦਮੀ ਦੀ ਮੌਕੇ 'ਤੇ ਮੌਤ ਹੋ ਜਾਣ ਅਤੇ ਇਕ ਵਿਅਕਤੀ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਸਿਵਲ ਹਸਪਤਾਲ 'ਚ ਸੜ੍ਹਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਵਾਸੀ ਪਿੰਡ ਰੇਤੇ ਵਾਲੀ ਭੈਣੀ ਅਤੇ ਉਸ ਦਾ ਸਾਲਾ ਜਗਮੀਤ ਸਿੰਘ ਅਤੇ ਸਾਲੇ ਦੀ ਪਤਨੀ ਅਨੁਪ੍ਰੀਆ ਬੀਤੀ ਰਾਤ ਮਲੋਟ ਤੋਂ ਵਰੁਣਾ ਕਾਰ 'ਤੇ ਫਾਜ਼ਿਲਕਾ ਆ ਰਹੇ ਸਨ।


ਉਨ੍ਹਾਂ ਦੱਸਿਆ ਕਿ ਜਦ ਉਹ ਤਿੰਨੇ ਰਾਤ ਲਗਭਗ 8 ਵਜੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਭੁੰਨ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਵਰੁਣਾ ਕਾਰ ਸੜ੍ਹਕ ਕੰਢੇ ਲੱਗੇ ਇਕ ਰੁੱਖ ਨਾਲ ਟਕਰਾ ਗਈ। ਇਸ ਸੜ੍ਹਕ ਹਾਦਸੇ 'ਚ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉੱਥੇ ਹੀ ਕਾਰ 'ਚ ਸਵਾਰ ਕਰਮ ਸਿੰਘ ਅਤੇ ਅਨੁਪ੍ਰੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਜਗਮੀਤ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਪਹਿਲਾਂ ਫਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅਗਲੇ ਇਲਾਜ ਲਈ ਸ਼੍ਰੀਗੰਗਾਨਗਰ ਲਈ ਰੈਫਰ ਕਰ ਦਿੱਤਾ ਗਿਆ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.