Breaking News :

ਕੈਥੋਲਿਕ ਚਰਚ ਦੇ ਪਾਦਰੀ ਕਰਦੇ ਹਨ ਨਨਸ ਦਾ ਯੌਨ ਸ਼ੋਸ਼ਣ : ਪੋਪ ਫ੍ਰਾਂਸਿਸ

ਆਬੂ ਧਾਬੀ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਪੋਪ ਫ੍ਰਾਂਸਿਸ ਨੇ ਇਹ ਗੱਲ ਸਵਿਕਾਰ ਕੀਤੀ ਹੈ ਕਿ ਕੈਥੋਲਿਕ ਚਰਚ ਦੇ ਪਾਦਰੀਆਂ ਤੇ ਬਿਸ਼ਪਸ ਨੇ ਨਨਸ ਦਾ ਯੌਨ ਸ਼ੋਸ਼ਣ ਕੀਤਾ ਹੈ ਪੌਪ ਨੇ ਇਹ ਗੱਲ ਪੌਪ ਨੇ ਜਨਤਕ ਮੰਚ 'ਤੇ ਸਿਵਕਾਰ ਕੀਤੀ। ਪੋਪ ਨੇ ਆਪਣੇ ਯੂਏਈ ਦੌਰੇ ਤੋਂ ਪਰਤਦੇ ਸਮੇਂ ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਇਹ ਗੱਲ ਕਹੀ। ਇਹ ਬਿਆਨ ਅਜਿਹੇ ਵੇਲੇ 'ਚ ਆਇਆ ਹੈ ਜਦੋਂ ਪਿਛਲੇ ਹਫਤੇ ਵੈਟਿਕਨ ਤੋਂ ਨਿਕਲਣ ਵਾਲੀ ਔਰਤਾਂ ਦੀ ਮੈਗੇਜ਼ੀਨ 'ਚ ਨਨਾਂ ਦੇ ਯੌਨ ਸ਼ੋਸ਼ਣ ਬਾਰੇ 'ਚ ਇਕ ਆਰਟੀਕਲ ਆਇਆ ਸੀ। ਇਸ ਮੈਗੇਜ਼ੀਨ 'ਚ ਕਿਹਾ ਗਿਆ ਸੀ ਕਿ ਨਨਾਂ ਦੇ ਸ਼ੋਸ਼ਣ ਕਾਰਨ ਉਨ੍ਹਾਂ ਨੂੰ ਜਾਂ ਤਾਂ ਗਰਭਪਾਤ ਲਈ ਮਜਬੂਰ ਹੋਣਾ ਪਿਆ ਜਾਂ ਫਿਰ ਅਜਿਹੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਪਿਆ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਪਾਦਰੀ ਵਲੋਂ ਕੋਈ ਪਛਾਣ ਨਹੀਂ ਦਿੱਤੀ ਗਈ।

Pope Francis is welcomed by Abu Dhabi's Crown Prince

ਤੁਹਾਨੂੰ ਦੱਸ ਦਈਏ ਕਿ ਪੋਪ ਫ੍ਰਾਂਸਿਸ ਨੇ ਫਲਾਈਟ 'ਚ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਝ ਪਾਦਰੀ ਤੇ ਬਿਸ਼ਪ ਹਨ, ਜਿਨ੍ਹਾਂ ਨੇ ਇਹ ਕੰਮ ਕੀਤਾ ਹੈ। ਪੋਪ ਤੋਂ ਨਨਸ ਦੇ ਯੌਨ ਸ਼ੋਸ਼ਣ ਨਾਲ ਜੁੜਿਆ ਇਕ ਸਵਾਲ ਪੁੱਛਿਆ ਗਿਆ ਸੀ। ਮੈਗੇਜ਼ੀਨ ਦਾ ਅਖੀਰ ਬੀਤੇ ਸਾਲ ਸੁਰਖੀਆਂ 'ਚ ਰਿਹਾ ਸੀ, ਜਿਸ 'ਚ ਕੇਰਲ ਦੇ ਬਿਸ਼ਪ 'ਤੇ ਵੈਟਿਕਨ ਸਥਿਤ ਚਰਚ 'ਚ ਇਕ ਨਨ ਦੇ ਬਲਾਤਕਾਰ ਦਾ ਦੋਸ਼ ਲੱਗਿਆ ਸੀ। ਪੋਪ ਨੇ ਕਿਹਾ ਕਿ ਇਹ ਸਮੱਸਿਆ ਕਿਤੇ ਵੀ ਹੋ ਸਕਦੀ ਹੈ ਪਰੰਤੂ ਕੁਝ ਸਮੂਹਾਂ ਤੇ ਕੁਝ ਖੇਤਰਾਂ 'ਚ ਇਹ ਵਿਸ਼ਾਲ ਪੱਧਰ 'ਤੇ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.