• Saturday, October 19

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 11-07-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 11-07-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 11-07-2019 )


1.. ਯਾਰਕ ਰੀਜਨਲ ਪੁਲਿਸ ਨੂੰ ਵੱਡੀ ਕਾਮਯਾਬੀ - ਚੀਨੀ ਨੌਜਵਾਨ ਨੂੰ ਅਗਵਾ ਕਰਨ ਵਾਲਾ ਚੌਥਾ ਦੋਸ਼ੀ ਵੀ ਕਾਬੂ 

ਪਿਛਲੇ ਮਹੀਨੇ ਅਗਵਾ ਕੀਤੇ ਗਏ ਚੀਨੀ ਨੌਜਵਾਨ ਵਾਨਜ਼ੇਨ ਲੂ ਅਗਵਾ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ , ਟੋਰਾਂਟੋ-ਏਰੀਆ ਦੇ ਵਿਦਿਆਰਥੀ ਵਾਨਜ਼ੇ ਲੂ ਨੂੰ ਪਿਛਲੇ ਮਹੀਨੇ ਹਥਿਆਰਬੰਦ ਹਮਲਾਵਰਾਂ ਨੇ ਅਗਵਾ ਕੀਤਾ ਸੀ , ਅਗਵਾ ਕਰਨ ਦੇ ਸਬੰਧ ਵਿੱਚ ਲੰਮੇ ਸਮੇ ਤੋਂ ਫਰਾਰ ਇੱਕ ਚੌਥੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ , ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ 31 ਸਾਲਾ ਕੇਸ਼ਵਿਕ, ਓਨਟਾਰੀਓ ਨੂੰ ਗ੍ਰਿਫਤਾਰ ਕੀਤਾ ਹੈ , ਉਹ ਅਗਵਾ ਅਤੇ ਜ਼ਬਰਦਸਤੀ ਕੈਦ ਸਮੇਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ , ਲੌ, 22, ਨੂੰ ਮਾਰਹੈਮ, ਓਨਟਾਰੀਓ ਵਿਚ ਇਕ ਕੰਡੋਮੀਨੀਅਮ ਬਿਲਡਿੰਗ ਦੀ ਗਰਾਜ ਤੋਂ ਅਗਵਾ ਕੀਤਾ ਗਿਆ ਸੀ |


2.. ਅਮਰੀਕਾ ਦੇ ਨਿਊ ਓਰਲੀਨਜ਼ ਵਿੱਚ ਬਾਹਰੀ ਮੀਂਹ - ਪੂਰੇ ਸ਼ਹਿਰ ਵਿੱਚ ਬਣੇ ਹੜ  ਦੇ ਹਾਲਾਤ , ਅਲਰਟ ਜਾਰੀ 

ਨਿਊ ਓਰਲੀਨਜ਼ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਪੂਰੇ ਸ਼ਹਿਰ ਵਿੱਚ ਹੜ ਦੇ ਹਾਲਤ ਬਣ ਗਏ ਹਨ , ਮੌਸਮ ਵਿਭਾਗ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਤੂਫਾਨ ਅਮਰੀਕੀ ਸ਼ਹਿਰ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਤੋਂ ਬਾਅਦ ਭਾਰੀ ਮੀਂਹ ਅਤੇ ਤੂਫ਼ਾਨ ਨੇ ਖਤਰੇ ਵਾਲੇ ਹਾਲਾਤ ਪੈਦਾ ਕਰ ਦਿੱਤੇ ਹਨ , ਲੁਈਸਿਆਨਾ ਸੂਬੇ ਦੇ ਗਵਰਨਰ ਜਾਨ ਬੈਲ ਐਡਵਰਡਜ਼ ਨੇ ਬੁੱਧਵਾਰ ਨੂੰ ਸੂਬੇ ਭਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ , ਉਨ੍ਹਾਂ ਨੇ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ "ਕਿਸੇ ਨੂੰ ਵੀ ਇਸ ਤੂਫਾਨ ਨੂੰ ਹਲਕਾ ਨਹੀਂ ਲੈਣਾ ਚਾਹੀਦਾ ਅਤੇ ਪ੍ਰਸਾਸ਼ਨ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ |


3.. ਜਲੰਧਰ ਨੇੜੇ ਵੱਡਾ ਸੜਕ ਹਾਦਸਾ  - ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਨਾਲ 5 ਲੋਕਾਂ ਦੀ ਮੌਤ

ਵੀਰਵਾਰ ਸਵੇਰੇ ਜਲੰਧਰ-ਪਠਾਨਕੋਟ ਕੌਮੀ ਰਾਜਮਾਰਗ ਉੱਤੇ ਭੋਗਪੁਰ ਦੇ ਪਿੰਡ ਪਚਰੰਗਾ ਨੇੜੇ ਆਲਟੋ ਅਤੇ ਇਨੋਵਾ ਵਿੱਚ ਆਮਨੇ-ਸਾਹਮਣੇ ਹੋ ਗਈ ਜਿਸ ਨਾਲ ਭਿਆਨਕ ਹਾਦਸਾ ਹੋਇਆ ਹੈ , ਹਾਦਸੇ ਵਿਚ ਅਲਟੋ ਵਿਚ ਸਵਾਰ ਜੰਮੂ ਦੇ ਇਕ ਹੀ ਪਰਿਵਾਰ ਦੇ ਪੰਜ ਲੋਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਸਨ ,ਇਹ ਸਾਰੇ ਜਲੰਧਰ ਵਿੱਚ ਕਿਸੇ ਰਿਸ਼ਤੇਦਾਰ ਦੀ ਆਖਰੀ ਕਿਰਿਆ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ , ਟੱਕਰ ਦੇ ਬਾਅਦ ਨੇੜਲੇ ਲੋਕਾਂ ਨੇ ਅਤੇ ਕਾਰਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕਢਿਆ ਅਤੇ ਹਸਪਤਾਲ ਪਹੁੰਚਾਇਆ , ਹਾਦਸਾ ਇਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਹਨ |

 

4.. ਮੋਦੀ ਸਰਕਾਰ ਖਿਲਾਫ ਸੜਕ ਤੇ ਉੱਤਰੇ ਰਾਹੁਲ ਅਤੇ ਸੋਨੀਆ ਗਾਂਧੀ - ਲਾਏ ਲੋਕਤੰਤਰ ਬਚਾਓ ਦੇ ਨਾਅਰੇ 

ਕਰਨਾਟਕ ਅਤੇ ਗੋਆ ਦੇ ਸਿਆਸੀ ਹਾਲਾਤ ਦੇ ਬਾਰੇ ਅੱਜ ਭਾਰਤ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਭਾਰੀ ਹੰਗਾਮਾ ਹੋਇਆ , ਕਾਂਗਰਸ ਨੇਤਾ ਪੀ ਚਿਦਬਰਮ ਨੇ ਕਿਹਾ ਕਿ ਸਿਆਸੀ ਅਸਥਿਰਤਾ ਦਾ ਪ੍ਰਭਾਵ ਸੂਬਿਆਂ ਵਿੱਚ ਨਿਵੇਸ਼ ਤੇ ਪਵੇਗਾ ਅਤੇ ਦੇਸ਼ ਦੀ  ਆਰਥਿਕਤਾ ਹੇਠਾਂ ਜਾਵੇਗੀ , ਉਨ੍ਹਾਂ ਕਿਹਾ ਕਿ ਹਰ ਦਿਨ ਲੋਕਤੰਤਰ ਤੇ ਖਤਰਾ ਵਧਦਾ ਜਾ ਰਿਹਾ ਹੈ , ਇਸ ਤੋਂ ਪਹਿਲਾਂ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਨੇ ਸੰਸਦ ਕੰਪਲੈਕਸ ਵਿੱਚ ਗਾਂਧੀ ਮੂਰਤੀ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਰੇਬਾਜ਼ੀ ਕੀਤੀ , ਵਿਰੋਧੀ ਧਿਰਾਂ ਦੇ ਹੱਥਾਂ ਵਿਚ 'ਲੋਕਤੰਤਰ ਬਚਾਓ ਲਿਖੇ ਬੈਨਰ ਸਨ |


5.. ਪਾਕਿਸਤਾਨ ਵਿੱਚ ਵਾਪਰਿਆ ਵੱਡਾ ਰੇਲ ਹਾਦਸਾ - 14 ਦੀ ਮੌਤ , 75 ਤੋਂ ਜ਼ਿਆਦਾ ਹੋਏ ਜ਼ਖਮੀ 

ਪਾਕਿਸਤਾਨ ਦੇ ਵਿੱਚ ਵਾਪਰਿਆ ਵੱਡਾ ਰੇਲ ਹਾਦਸਾ ਵਾਪਰਿਆ ਹੈ, ਜਿਸ ਵਿੱਚ 14 ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਆ ਰਹੀ ਹੈ , ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਤੇਜ਼ ਰਫਤਾਰ ਨਾਲ ਆਉਣ ਵਾਲੇ ਇਕ ਯਾਤਰੀ ਰੇਲ ਗੱਡੀ ਨੇ ਇਕ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਘੱਟ ਤੋਂ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 75 ਹੋਰ ਜ਼ਖ਼ਮੀ ਹੋ ਗਏ , ਹਾਦਸਾ ਇਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਲਾਈਨਾਂ ਤੋਂ ਹੇਠਾਂ ਉੱਤਰ ਗਈਆਂ , ਸਥਾਨਕ ਅਧਿਕਾਰੀਆਂ ਨੇ ਸੂਚਨਾ ਦਿੱਤੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.