Breaking News :

ਸਿਆਸੀ ਗਤੀਵਿਧੀਆਂ ਤੋਂ ਦੂਰ ਰਹੇ ਫੌਜ ਤੇ ਇੰਟੈਲੀਜੈਂਸ ਏਜੰਸੀ : ਪਾਕਿ ਸੁਪਰੀਮ ਕੋਰਟ

ਲਾਹੌਰ (ਵਿਕਰਮ ਸਹਿਜਪਾਲ) : ਬੁੱਧਵਾਰ ਨੂੰ  ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਕ ਹੁਕਮ 'ਚ ਇੰਟੈਲੀਜੈਂਸ ਏਜੰਸੀ ਤੇ ਫੌਜ ਨੂੰ ਸਿਆਸੀ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਆਈ.ਐੱਸ.ਆਈ. ਸਰਕਾਰੀ ਏਜੰਸੀਆਂ ਨੂੰ ਬਣਾਏ ਗਏ ਕਾਨੂੰਨਾਂ ਤਹਿਤ ਕੰਮ ਕਰਨ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਸਰਕਾਰ ਨੂੰ ਨਫਰਤ, ਕੱਟੜਪੰਥ ਤੇ ਅੱਤਵਾਦ ਫੈਲਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੀ 2 ਮੈਂਬਰਾਂ ਵਾਲੀ ਬੈਂਚ ਨੇ ਤਹਿਰੀਕ-ਏ-ਲੱਬੈਕ ਪਾਕਿਸਤਾਨ ਤੇ ਬਾਕੀ ਛੋਟੇ ਸਮੂਹਾਂ ਦੇ ਫੈਜ਼ਾਬਾਦ 'ਚ ਸਾਲ 2017 'ਚ ਦਿੱਤੇ ਗਏ ਧਰਨੇ ਦੇ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਇਹ ਹੁਕਮ ਦਿੱਤੇ। ਸੁਪਰੀਮ ਕੋਰਟ ਦੇ ਜਸਟਿਸ ਕਾਜ਼ੀ ਫੈਜ਼ ਈਸਾ ਤੇ ਮੁਸ਼ੀਰ ਆਲਮ ਦੀ ਬੈਂਚ ਨੇ ਕਿਹਾ ਕਿ ਅਸੀਂ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ ਦੇ ਹੁਕਮ ਦਿੰਦੇ ਹਾਂ ਜੋ ਨਫਰਤ, ਕੱਟੜਪੰਥ ਤੇ ਅੱਤਵਾਦ ਦੀ ਵਕਾਲਤ ਕਰਦੇ ਹਨ।

Stay Away From Politics: Pakistan's Supreme Court To Its Military

ਅਸੀਂ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣ ਦਾ ਹੁਕਮ ਦਿੰਦੇ ਹਾਂ। ਸੁਪਰੀਮ ਕੋਰਟ ਨੇ ਫੌਜ ਵਲੋਂ ਚਲਾਈ ਜਾ ਰਹੀ ਆਈ.ਐੱਸ.ਆਈ. ਦੇ ਨਾਲ ਹੀ ਸਾਰੀਆਂ ਸਰਕਾਰੀ ਏਜੰਸੀਆਂ ਤੇ ਵਿਭਾਗਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਨੇ ਫੌਜ ਦੇ ਮੈਂਬਰਾਂ 'ਤੇ ਅਜਿਹੀ ਕਿਸੇ ਵੀ ਸਿਆਸੀ ਗਤੀਵਿਧੀ 'ਚ ਸ਼ਾਮਲ ਹੋਣ 'ਤੇ ਰੋਕ ਲਗਾ ਦਿੱਤੀ, ਜੋ ਕਿਸੇ ਪਾਰਟੀ, ਗੁੱਟ ਜਾਂ ਵਿਅਕਤੀ ਦਾ ਸਮਰਥਨ ਕਰਦੀ ਹੋਵੇ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦੀ ਫੌਜ ਨੇ ਪਿਛਲੇ ਸਾਲ ਜੁਲਾਈ 'ਚ ਹੋਈਆਂ ਚੋਣਾਂ 'ਚ ਸਮਰਥਨ ਦਿੱਤਾ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.