Breaking News :

ਪਾਕਿਸਤਾਨ ਦੇ ਮੰਦਰ 'ਚ ਹੋਈ ਭੰਨ-ਤੋੜ, ਪ੍ਰਧਾਨ ਮੰਤਰੀ ਨੇ ਦਿੱਤੇ ਸਖਤ ਕਾਰਵਾਈ ਕਰਨ ਦੇ ਹੁਕਮ

6 ਫਰਵਰੀ, ਸਿਮਰਨ ਕੌਰ- NRI MEDIA :

ਪਾਕਿਸਤਾਨ ਦੇ ਮਸ਼ਹੂਰ ਸਿੰਧ ਪ੍ਰਾਂਤ ਦੇ ਇੱਕ ਮੰਦਰ 'ਚ ਕੁੱਝ ਸ਼ਰਾਰਤੀ ਮੁਲਾਜ਼ਮਾਂ ਵਲੋਂ ਭੰਨ-ਤੋੜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਧਰਮ ਗ੍ਰੰਥਾਂ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਘਟਨਾ 'ਤੇ ਕੜੀ ਪ੍ਰਤੀਕਿਰਆ ਦਿੰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਦਾ ਆਦੇਸ਼ ਦਿਤਾ ਹੈ। ਫਿਲਹਾਲ ਹਮਲਾਵਰਾਂ ਦੀ ਪਹਿਛਾਣ ਨਹੀਂ ਹੋ ਸਕੀ ਹੈ, ਉਹ ਭੰਨ ਤੋੜ ਤੋਂ ਬਾਅਦ ਹੀ ਫਰਾਰ ਹੋ ਗਏ ਹਨ।


ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਸ ਸਬੰਧ 'ਚ ਟਵੀਟ ਕਰਦੇ ਹੋਏ ਲਿਖਿਆ ਕਿ ਸਿੰਧ ਸਰਕਾਰ ਨੂੰ ਮੁਲਜ਼ਮਾਂ ਖਿਲਾਫ ਤੇਜ਼ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੁਰਾਨ ਦੀ ਸਿੱਖਿਆ ਦੇ ਖਿਲਾਫ਼ ਹੈ। ਇੱਕ ਪਾਕਿਸਤਾਨੀ ਨਿਊਜ਼ ਏਜੇਂਸੀ ਦੀ ਰਿਪੋਰਟ ਮੁਤਾਬਕ ਹਿੰਦੂ ਭਾਈਚਾਰੇ ਦੇ ਅਣਪਛਾਤੇ ਲੋਕਾਂ ਖਿਲਾਫ ਪੁਲਿਸ 'ਚ ਮਾਮਲਾ ਦਰਜ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪਾਕਿਸਤਾਨੀ ਹਿੰਦੂਆਂ ਵਲੋਂ ਇਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |

ਓਥੇ ਹੀ ਪਾਕਿਸਤਾਨ ਹਿੰਦੂ ਪਰਿਸ਼ਦ ਦੇ ਸਲਾਹਕਾਰ ਰਾਜੇਸ਼ ਕੁਮਾਰ ਹਰਦਸਾਨੀ ਨੇ ਹਿੰਦੂ ਮੰਦਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਰਜ ਜੋਰ ਗਠਿਤ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ‘ਇਸ ਮੰਦਭਗੀ ਘਟਨਾ ਨੇ ਹਿੰਦੂ ਭਾਈਚਾਰੇ 'ਚ ਅਸ਼ਾਂਤੀ ਪੈਦਾ ਕਰ ਦਿਤੀ ਹੈ। ਇਸ ਤਰ੍ਹਾਂ ਦੇ ਹਮਲੇ ਦੇਸ਼ ਭਰ 'ਚ ਧਾਰਮਿਕ ਸਦਭਾਵਨਾ ਦਾ ਮਾਹੌਲ ਵਿਗਾੜਣ ਲਈ ਕੀਤੇ ਜਾਂਦੇ ਹਨ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.