Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 07-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ   ( 07-02-2019 )


1.. ਅਮਰੀਕੀ ਰਾਸ਼ਟਰਪਤੀ ਟਰੰਪ ਦਾ ਬਿਆਨ - ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਕਰ ਦਿੱਤਾ ਗਿਆ ਹੈ ਤਬਾਹ

ਅੱਤਵਾਦੀ ਇਸਲਾਮਿਕ ਸਟੇਟ ਨੂੰ ਸੰਸਾਰ ਭਰ ਵਿਚੋਂ ਖਤਮ ਕਰਨ ਤੇ ਅਮਰੀਕੀ ਰਾਸ਼ਟਰਪਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ,ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅੱਤਵਾਦੀ ਸੰਗਠਨ ਆਈਐਸਆਈਐੱਸ ਦੇ ਸਾਮਰਾਜ ਦਾ ਅੰਤ ਹੋ ਗਿਆ ਹੈ, ਇਸਦੀ ਰਸਮੀ ਘੋਸ਼ਣਾ ਅਗਲੇ ਹਫਤੇ ਕੀਤੀ ਜਾਵੇਗੀ , ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੇ ਸੀਰੀਆ ਅਤੇ ਇਰਾਕ ਦੇ ਸਾਰੇ ਇਲਾਕਿਆਂ ਵਿਚੋਂ ਆਈ.ਐਸ.ਆਈ.ਐਸ. ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਹੈ |2.. ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀਜੀਪੀ - ਮੁਸਤਫ਼ਾ ਅਤੇ ਗੋਇਲ ਨੂੰ ਪਛਾੜ ਕੇ ਬਣੇ ਪੰਜਾਬ ਪੁਲਿਸ ਦੇ ਕਿੰਗ

ਪੰਜਾਬ ਸਰਕਾਰ ਨੇ ਪੰਜਾਬ ਦੇ ਨਵੇਂ ਡੀ.ਜੀ.ਪੀ. ਵਜੋਂ ਸੀਨੀਅਰ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਨੂੰ ਨਿਯੁਕਤ ਕੀਤਾ ਹੈ , ਦਿਨਕਰ ਗੁਪਤਾ 1987 ਬੈਚ ਦੇ ਆਈਪੀਐਸ ਅਫਸਰ ਹ,. ਸੁਰੇਸ਼ ਅਰੋੜਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਦੀ ਥਾਂ ਦਿਨਕਰ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਨੂੰ ਡੀ.ਜੀ.ਪੀ ਬਣਾਉਣ ਦੀ ਘੋਸ਼ਣਾ ਕੀਤੀ ਹੈ. ਇਸ ਮੌਕੇ 'ਤੇ ਸੁਰੇਸ਼ ਅਰੋੜਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ , ਇਸ ਤੋਂ ਪਹਿਲਾ ਸੁਰੇਸ਼ ਅਰੋੜਾ ਨੇ ਐਕਸਟੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ |
3.. ਐਨਡੀਪੀ ਦੀ ਚੋਣ ਅਧਿਕਾਰੀ ਨੂੰ ਅਪੀਲ -ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ਼ਤਿਹਾਰਾਂ ਦੀ ਹੋਵੇ ਜਾਂਚ 

ਕੈਨੇਡਾ ਵਿੱਚ ਫੈਡਰਲ ਚੋਣਾਂ ਨੇੜੇ ਆਉਂਦੇ ਹੀ ਰਾਜਨੀਤੀ ਸਰਗਰਮੀ ਤੇਜ਼ ਹੋ ਚੁੱਕੀ ਹੈ , ਐਨਡੀਪੀ ਨੇ ਚੋਣ ਕਮਿਸ਼ਨ ਅਧਿਕਾਰੀ ਨੂੰ ਅਪੀਲ ਕੀਤੀ ਹੈ ਕਿ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ਼ਤਿਹਾਰਾਂ ਦੀ ਤੇਜੀ ਨਾਲ ਜਾਂਚ ਕੀਤੀ ਜਾਵੇ , ਐਨਡੀਪੀ ਨੇ ਕੈਨੇਡਾ ਦੇ ਚੋਣ ਕਮਿਸ਼ਨ ਨੂੰ ਤੁਰੰਤ ਜਾਂਚ ਕਰਨ ਲਈ ਕਿਹਾ ਹੈ ਕਿਉਂਕਿ ਇਨ੍ਹਾਂ ਇਸ਼ਤਿਹਾਰਾਂ ਵਿੱਚ ਲੀਡਰ ਜਗਮੀਤ ਸਿੰਘ ਦੇ ਮਲਟੀ-ਮਿਲੀਅਨ ਡਾਲਰ ਦੇ ਮਹਿਲ ਵਿੱਚ ਰਹਿਣ ਦੀ ਅਫਵਾਹ ਫੈਲਾਈ ਜਾ ਰਹੀ ਹੈ , ਜਗਮੀਤ ਸਿੰਘ ਇਸ ਮਹੀਨੇ ਦੇ ਅਖੀਰ ਵਿੱਚ ਬਰਨਬੀ ਦੱਖਣੀ ਜਿਮਨੀ ਚੋਣ ਲੜਨ ਜਾ ਰਹੇ ਹਨ |4.. ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆ ਮੁਸ਼ਕਲਾਂ ਵਧੀਆਂ - ਈਡੀ ਲਗਾਤਾਰ ਕਰ ਰਹੀ ਹੈ ਪੁੱਛਗਿੱਛ 

ਲੋਕਸਭਾ ਚੋਣਾਂ ਤੋਂ ਪਹਿਲਾ ਭ੍ਰਿਸ਼ਟਾਚਾਰ ਦੇ ਖਿਲਾਫ ਮੋਦੀ ਸਰਕਾਰ ਦੀ ਕਾਰਵਾਈ ਤੇਜ਼ ਹੋ ਚੁੱਕੀ ਹੈ , ਮਨੀ ਲਾਂਡਰਿੰਗ ਕੇਸ ਵਿਚ, ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਇਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਨਿਸ਼ਾਨੇ ਤੇ ਹਨ ,ਰਾਬਰਟ ਵਾਡਰਾ ਤੋਂ ਕਲ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ  ਸਵੇਰੇ ਫਿਰ ਉਨ੍ਹਾਂ ਨੂੰ 10.30 ਵਜੇ ਈਡੀ ਦਫਤਰ ਪਹੁੰਚਣਾ ਪਿਆ, ਇਸ ਤੋਂ ਇਲਾਵਾ ਈਡੀ ਨੇ ਰਾਬਰਟ ਵਾਡਰਾ ਨੂੰ ਜੈਪੁਰ ਵਿਚ ਪੇਸ਼ ਹੋਣ ਲਈ ਕਿਹਾ ਹੈ, ਵਾਡਰਾ ਨੂੰ ਜੈਪੁਰ ਦੇ ਦਫਤਰ ਵਿਚ 12 ਫਰਵਰੀ ਨੂੰ ਪੇਸ਼ ਹੋਣਾ ਪਵੇਗਾ , ਇਸ ਜਾਂਚ ਦਾ ਸਿੱਧਾ ਅਸਰ ਲੋਕਸਭਾ ਚੋਣਾਂ ਤੇ ਹੋਵੇਗਾ |5.. ਨੋਇਡਾ ਦੇ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ - ਸ਼ੀਸ਼ੇ ਤੋੜ ਕੇ ਕੱਢੇ ਜਾ ਰਹੇ ਕਈ ਮਰੀਜ਼

ਨੋਇਡਾ ਦੇ ਮੈਟਰੋ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ ਹੈ , ਮੈਟਰੋ ਹਾਰਟ ਹਾਸਪਿਟਲ ਨੋਇਡਾ ਸੈਕਟਰ 12 ਵਿਚ ਸਥਿਤ ਹੈ, ਪੁਲਿਸ ਅਤੇ ਅੱਗ ਬੁਝਾਊ ਦਸਤਾ ਤੇਜੀ ਨਾਲ ਮੌਕੇ ਤੇ ਪਹੁੰਚਿਆ ਜਿਸ ਕਾਰਣ ਜ਼ਿਆਦਾ ਨੁਕਸਾਨ ਹੋਣ ਤੋਂ ਬੱਚ ਗਿਆ , ਅੱਗ ਲੱਗਣ ਤੋਂ ਬਾਅਦ, ਲੋਕਾਂ ਨੂੰ ਗਹਿਮਾ ਗਹਿਮੀ ਦੇ ਵਿੱਚ ਹਸਪਤਾਲ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ , ਤਾਜ਼ਾ ਜਾਣਕਾਰੀ ਅਨੁਸਾਰ ਸਾਰੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਹਸਪਤਾਲ ਵਿਚੋਂ ਬਾਹਰ ਕੱਢ ਲਿਆ ਗਿਆ ਹੈ , ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.