Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 08-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 
ਅੱਜ ਦੀਆਂ ਟੌਪ 5 ਖ਼ਬਰਾਂ   ( 08-02-2019 )



1.. ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬਦਲੇ ਸੁਰ - ਜਿਆਦਾ ਪ੍ਰਵਾਸੀਆਂ ਨੂੰ ਅਮਰੀਕਾ ਸੱਦਣ ਦੀ ਕੀਤੀ ਗੱਲ 


ਸ਼ਟਡਾਊਨ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਬਦਲੇ - ਬਦਲੇ ਨਜ਼ਰ ਆ ਰਹੇ ਹਨ , ਪ੍ਰਵਾਸੀਆਂ ਤੇ ਸਖ਼ਤ ਰੁੱਖ ਅਪਨਾਉਣ ਵਾਲੇ ਰਾਸ਼ਟਰਪਤੀ ਟਰੰਪ ਨੇ ਹੁਣ ਪ੍ਰਵਾਸੀਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਤੇ ਇਕ ਵੱਡਾ ਬਿਆਨ ਦਿੱਤਾ ਹੈ , ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਦੇ ਆਰਥਿਕ ਲਾਭ ਲਈ ਵੱਡੀ ਗਿਣਤੀ' ਚ ਦੇਸ਼ ਵਿੱਚ ਕਾਨੂੰਨੀ ਪ੍ਰਵਾਸੀ ਲਿਆਉਣ ਦੇ ਹੱਕ ਵਿਚ ਹਨ ਹਾਲਾਂਕਿ ਟਰੰਪ ਹਾਲੇ ਵੀ ਅਮਰੀਕਾ ਮੈਕਸੀਕੋ ਸਰਹੱਦ ਤੇ ਇਕ ਕੰਧ ਬਣਾਉਣ ਦੀ ਪੈਰਵੀ ਕਰ ਰਹੇ ਹਨ |


2..  ਪ੍ਰਧਾਨਮੰਤਰੀ ਟਰੂਡੋ ਤੇ ਵਿਰੋਧੀ ਧਿਰ ਦੇ ਵੱਡੇ ਦੋਸ਼ - ਕੰਪਨੀ ਨੂੰ ਲਾਭ ਪਹੁੰਚਾਉਣ ਲਈ ਅਟਾਰਨੀ ਤੇ ਪਾਇਆ ਦਬਾਅ


ਕੈਨੇਡਾ ਵਿੱਚ ਫੈਡਰਲ ਚੋਣਾਂ ਆਉਂਦੇ ਹੀ ਇਕ ਦੂਜੇ ਤੇ ਦੋਸ਼ ਲਗਾਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ , ਕੈਨੇਡੀਅਨ ਅਖਬਾਰ ਗਲੋਬ ਐਂਡ ਮੇਲ ਨੇ ਪ੍ਰਧਾਨਮੰਤਰੀ ਟਰੂਡੋ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ ਜਿਸ ਤੋਂ ਪ੍ਰਧਾਨਮੰਤਰੀ ਜਸਟਿਨ ਟਰੂਡੋ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਗਏ ਹਨ ,  ਪ੍ਰਧਾਨਮੰਤਰੀ ਉੱਤੇ ਵਿਲਸਨ-ਰਾਇਬੋਲਡ ਨੂੰ ਐਸਐਕਸੀ-ਲਵਿਲਿਨ ਦੇ ਮੁਕੱਦਮੇ ਨੂੰ ਛੱਡਣ ਲਈ ਦਬਾਅ ਪਾਉਣ ਦਾ ਦੋਸ਼ ਹੈ  ਹਾਲਾਂਕਿ ਪ੍ਰਧਾਨਮੰਤਰੀ ਟਰੂਡੋ ਨੇ ਆਪਣੇ ਦਫਤਰ ਨੂੰ ਇਸ ਤਰ੍ਹਾਂ ਕਰਨ ਲਈ 'ਨਿਰਦੇਸ਼ਤ' ਕਰਨ ਤੋਂ ਇਨਕਾਰ ਕੀਤਾ ਹੈ |



3.. ਪੰਜਾਬ ਦਾ ਡੀਜੀਪੀ ਨਾ ਬਣਾਏ ਜਾਣ ਤੇ ਭੜਕੇ ਆਈਪੀਐਸ ਮੁਹੰਮਦ ਮੁਸਤਫ਼ਾ - ਦੱਸੀ ਵੱਡੀ ਸਾਜਿਸ਼ 


ਪੰਜਾਬ ਡੀ ਜੀ ਪੀ ਦਾ ਆਉਂਦਾ ਹੱਥੋਂ ਖੁੰਝ ਜਾਣ ਤੋਂ ਬਾਅਦ ਐਸੋਸੀਏਟ ਆਈਪੀਐਸ ਅਧਿਕਾਰੀ ਅਤੇ ਐੱਸ.ਟੀ.ਐਫ. ਦੇ ਮੁਖੀ ਮੁਹੰਮਦ ਮੁਸਤਫਾ ਬਹੁਤ ਗੁੱਸੇ ਵਿੱਚ ਹਨ , ਉਨ੍ਹਾਂ ਦਾ ਗੁੱਸਾ ਹੁਣ ਜੱਗ ਜਾਹਿਰ ਹੋ ਗਿਆ ਹੈ ਅਤੇ ਉਨ੍ਹਾਂ ਨੇ ਪੰਜਾਬ ਦੇ ਅਧਿਕਾਰੀਆਂ ਉੱਤੇ ਸਾਜ਼ਿਸ਼ ਰਚਣ ਅਤੇ ਉਨ੍ਹਾਂ ਦਾ ਨਾਮ ਕਟਾਉਣ ਦੀ ਸਾਜ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ, ਉਨ੍ਹਾਂ ਨੇ ਕਿਹਾ ਕਿ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਭੇਜੇ ਗਏ ਪੈਨਲ ਤੋਂ ਉਨ੍ਹਾਂ ਨਾਂ ਹਟਾਉਣ ਲਈ ਸਾਜ਼ਿਸ਼ ਕੀਤੀ ਗਈ ਹੈ |


4.. ਜੰਮੂਕਸ਼ਮੀਰ ਦੇ ਕੁਲਗਾਮ ਵਿਚ ਭਾਰੀ ਬਰਫਬਾਰੀ ਤੋਂ ਧਰਤੀ ਖਿਸਕੀ - ਛੇ ਪੁਲਸ ਕਰਮੀਆਂ ਸਮੇਤ 10 ਲਾਪਤਾ


ਉੱਤਰੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਭਾਰੀ ਬਾਰਸ਼ ਅਤੇ ਬਰਫਬਾਰੀ ਤੋਂ ਬਾਅਦ ਹੁਣ ਸਮੱਸਿਆ ਲਗਾਤਾਰ ਵੱਧ ਰਹੀ ਹੈ , ਜੰਮੂ ਅਤੇ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿਚ ਜਵਾਹਰ ਟਨਲ ਦੇ ਨੇੜੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਧਰਤੀ ਖਿਸਕਣ ਤੋਂ ਬਾਅਦ ਬਹੁਤ ਸਾਰੇ ਪੁਲਸ ਕਰਮਚਾਰੀ ਲਾਪਤਾ ਹੋ ਗਏ ਹਨ , ਕੁਝ ਸਥਾਨਕ ਲੋਕ ਵੀ ਲਾਪਤਾ ਹਨ ,ਪੁਲਿਸ ਅਫਸਰ ਨੇ ਕਿਹਾ ਕਿ ਇਹ ਜ਼ਮੀਨ ਖਿਸਕਣ ਦੀ ਘਟਨਾ ਕਾਜ਼ੀਗੁੰਡ ਵਿਚ ਜਵਾਹਰ ਸੁਰੰਗ ਦੇ ਉੱਤਰੀ ਸਿਰੇ ਤੇ ਹੋਈ |


5..ਅਮੇਜ਼ਨ ਕੰਪਨੀ ਦੇ ਮਾਲਕ ਦਾ ਵੱਡਾ ਦੋਸ਼ - ਨੈਸ਼ਨਲ ਇਨਕ੍ਰਾਇਰ ਨੇ ਅਸ਼ਲੀਲ ਤਸਵੀਰਾਂ ਜਨਤਕ ਕਰਨ ਦੀ ਦਿੱਤੀ ਧਮਕੀ 


ਅਮੇਜਨ ਦੇ ਸੀਈਓ ਜੈਫ ਬੇਜੋਸ ਨੇ ਨੈਸ਼ਨਲ ਇਨਕਵਾਇਰਰ ਟੇਬਲੌਇਡ 'ਤੇ ਬਲੈਕਮੇਲ ਅਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ, ਬੇਜ਼ੋਸ ਦਾ ਕਹਿਣਾ ਹੈ ਕਿ ਨੈਸ਼ਨਲ ਇਨਕਵਾਇਰਰ ਦੇ ਵਕੀਲ ਨੇ ਬੇਜ਼ੋਸ ਅਤੇ ਸਾਬਕਾ ਟੀ ਵੀ ਐਂਕਰ ਲੌਰੇਨ ਸਾਂਚੇਜ਼ ਦੀਆਂ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਜਨਤਕ ਕਰਨ ਦੀ ਧਮਕੀ ਦਿੱਤੀ ਹੈ,ਉਨ੍ਹਾਂ ਕਿਹਾ ਕਿ ਮੈਗਜ਼ੀਨ ਦੇ ਵਕੀਲ ਨੇ ਮੇਰੇ ਵਕੀਲ ਨੂੰ ਈ-ਮੇਲ ਭੇਜ ਕੇ ਮੈਨੂੰ ਧਮਕਾਇਆ ਹੈ ,ਬੇਜ਼ੋਸ ਦਾ ਕਹਿਣਾ ਹੈ ਕਿ ਉਹ ਇਹ ਜਾਂਚ ਕਰ ਰਹੇ ਹਨ ਕਿ ਕਿਵੇਂ ਨੈਸ਼ਨਲ ਇਨਕਵਰੀਰ ਨੂੰ ਉਸ ਦੇ ਅਤੇ ਸਾਂਚੇਜ਼ ਦੇ ਨਿੱਜੀ ਸੁਨੇਹੇ ਅਤੇ ਫੋਟੋ ਮਿਲੀਆਂ | 




ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.