Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 09-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 09-02-2019 )


1.. ਵੈਨੇਜ਼ੁਏਲਾ ਵਿੱਚ ਜੰਗ ਵਰਗੇ ਹਾਲਾਤ -  ਬਾਰਡਰ ਤੇ ਰੋਕੀ ਗਈ ਅਮਰੀਕਾ ਵਲੋਂ ਭੇਜੀ ਗਈ ਮਦਦ 

ਵੈਨੇਜ਼ੁਏਲਾ ਵਿੱਚ ਅਮਰੀਕਾ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਵਿੱਚ ਗਹਿਮਾ ਗਹਿਮੀ ਵੱਧ ਰਹੀ ਹੈ , ਅਮਰੀਕਾ ਨੇ ਪਿਛਲੇ ਦਿਨੀਂ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਮਰੀਕਾ ਅਤੇ ਮਦੂਰੋ ਵਿੱਚ ਤਣਾਅ ਹੈ , ਅਮਰੀਕਾ ਵਲੋਂ ਵੈਨਜ਼ੂਏਲਾ ਲਈ ਮਾਨਵਤਾਵਾਦੀ ਮਦਦ ਦੇ ਲਈ ਪਹਿਲੇ ਟਰੱਕ ਕੋਲੰਬੀਆ ਦੇ ਸਰਹੱਦੀ ਸ਼ਹਿਰ ਕਰੁਕਾ ਵਿਖੇ ਪਹੁੰਚ ਗਏ ਹਨ ਪਰ ਮਦੂਰੋ ਨੇ ਇਨ੍ਹਾਂ ਟਰੱਕਾਂ ਨੂੰ ਦੇਸ਼ ਦੀ ਸਰਹੱਦ ਤੇ ਰੋਕ ਦਿੱਤਾ ਹੈ , ਇਸ ਸਮੇ ਵੈਨੇਜ਼ੁਏਲਾ ਦੀ ਸਰਹੱਦ ਬਲਾਕ ਹੈ |2.. ਕੈਨੇਡਾ ਦਾ ਬੀਸੀ ਰੇਲ ਹਾਦਸਾ - ਰੇਲ ਵਿਭਾਗ ਵਲੋਂ ਸਾਰੀਆਂ ਰੇਲਗੱਡੀਆਂ ਵਿੱਚ ਹੈਂਡ ਬ੍ਰੇਕ ਕੀਤੀ ਗਈ ਲਾਜ਼ਮੀ

ਫੀਲਡ, ਬੀ.ਸੀ. ਦੇ ਨੇੜੇ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਕੈਨੇਡੀਅਨ ਸਰਕਾਰ ਹੁਣ ਹਰਕਤ ਵਿੱਚ ਆ ਗਈ ਹੈ ,ਰੇਲ ਦੇ ਪਟੜੀ ਤੋਂ ਉਤਰਨ ਤੋਂ ਬਾਅਦ ਫੈਡਰਲ ਸਰਕਾਰ ਕੈਨੇਡਾ ਦੇ ਰੇਲਵੇ ਦੇ ਨਾਲ-ਨਾਲ ਚੱਲਣ ਵਾਲੀਆਂ ਹੋਰ ਟ੍ਰੇਨਾਂ ਦੇ ਲਈ ਵੀ ਨਵੇਂ ਬ੍ਰੇਕਿੰਗ ਨਿਯਮਾਂ ਨੂੰ ਲਾਗੂ ਕਰ ਰਹੀ ਹੈ , ਆਵਾਜਾਈ ਮੰਤਰੀ ਮਾਰਕ ਗਾਰਨੇਊ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ , ਜਾਰੀ ਕੀਤੇ ਗਏ ਇਕ ਆਦੇਸ਼ ਮੁਤਾਬਕ ਹੁਣ ਸਾਰੀਆਂ ਰੇਲ ਗੱਡੀਆਂ ਨੂੰ ਐਮਰਜੈਂਸੀ ਦੌਰਾਨ ਸਾਰੇ ਖੇਤਰਾਂ ਵਿੱਚ ਹੈਂਡਬ੍ਰੇਕ ਲਾਗੂ ਕਰਨਾ ਜ਼ਰੂਰੀ ਹੋਵੇਗਾ |3.. ਸੁਖਬੀਰ ਬਾਦਲ ਦਾ ਕੈਪਟਨ ਤੇ ਵੱਡਾ ਹਮਲਾ - ਕੈਪਟਨ ਨੂੰ ਦੱਸਿਆ ਪੰਜਾਬ ਵਿਰੋਧੀ ਮੁੱਖਮੰਤਰੀ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਹਮਲਾ ਕੀਤਾ ਹੈ , ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਬਾਰੇ ਇਕ ਵਿਵਾਦਤ ਬਿਆਨ ਦਿੱਤਾ ਹੈ , ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨੂੰ ਪੰਜਾਬ ਵਿਰੋਧੀ ਮੁੱਖ ਮੰਤਰੀ ਦੱਸਿਆ ਹੈ , ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਸਲਿਮ ਵਿਰੋਧੀ, ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਮੁੱਖ ਮੰਤਰੀ ਹਨ , ਜਿਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਤਾਂ ਕੀਤੇ ਗਏ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ |4.. ਮਮਤਾ ਬੈਨਰਜੀ ਨੂੰ ਵੱਡਾ ਝਟਕਾ - ਅੱਜ ਕੋਲਕਾਤਾ ਪੁਲਿਸ ਕਮਿਸ਼ਨਰ ਸ਼ਿਲਾਂਗ ਵਿਚ ਸੀਬੀਆਈ ਸਾਹਮਣੇ ਪੇਸ਼ ਹੋਣਗੇ

ਮਮਤਾ ਬੈਨਰਜੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਵੱਡਾ ਝਟਕਾ ਲੱਗਾ ਹੈ , ਚਿੱਟਫ਼ੰਡ ਘੁਟਾਲੇ ਦੀ ਜਾਂਚ ਦੇ ਸੰਬੰਧ ਵਿਚ ਸੀ ਬੀ ਆਈ 9 ਫਰਵਰੀ ਨੂੰ ਕੋਲਕਾਤਾ ਦੇ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੀ ਪੁੱਛਗਿੱਛ ਕਰੇਗੀ, ਸੁਪਰੀਮ ਕੋਰਟ ਦੇ ਹੁਕਮ 'ਤੇ ਸੀਬੀਆਈ ਦੀ ਟੀਮ ਸ਼ਿਲਾਂਗ' ਚ ਪੁਲਸ ਕਮਿਸ਼ਨਰ ਤੋਂ ਸਵਾਲ ਕਰੇਗੀ , ਇਸ ਲਈ ਸੀ ਬੀ ਆਈ ਡਾਇਰੈਕਟਰ ਰਿਸ਼ੀ ਕੁਮਾਰ ਸ਼ੁਕਲਾ ਨੇ 10 ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਰਾਜੀਵ ਕੁਮਾਰ ਸ਼ੁੱਕਰਵਾਰ ਨੂੰ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਪਹੁੰਚੇ ਹਨ ਜਿੱਥੇ ਉਨ੍ਹਾਂ ਤੋਂ ਮਾਮਲੇ ਨਾਲ ਜੁੜੇ ਸਵਾਲ ਕੀਤੇ ਜਾਣਗੇ |

 
5.. ਭਾਰਤ ਨੂੰ 5.6 ਅਰਬ ਡਾਲਰ ਦਾ ਝਟਕਾ ਦੇ ਸਕਦਾ ਹੈ ਅਮਰੀਕਾ ,  ਜ਼ੀਰੋ ਟੈਰਿਫ ਦੀ ਸਹੂਲਤ ਹੋ ਸਕਦੀ ਹੈ ਖ਼ਤਮ

ਅਮਰੀਕਾ ਛੇਤੀ ਹੀ ਭਾਰਤ ਨੂੰ ਇਕ ਵੱਡਾ ਝਟਕਾ ਦੇ ਸਕਦਾ ਹੈ , ਇਹ ਰਿਪੋਰਟ ਸਾਹਮਣੇ ਆਈ ਹੈ ਕਿ ਅਮਰੀਕਾ ਭਾਰਤ ਦੇ 5.6 ਅਰਬ ਡਾਲਰ ਦੀਆਂ ਬਰਾਮਦਾਂ ਲਈ ਜ਼ੀਰੋ ਟੈਰਿਫ ਨੂੰ ਖ਼ਤਮ ਕਰ ਸਕਦਾ ਹੈ , ਅਸਲ ਵਿੱਚ, ਭਾਰਤ ਨੂੰ ਅਮਰੀਕਾ ਤੋਂ ਇੱਕ ਕਿਸਮ ਦੀ ਵਪਾਰਕ ਰਿਆਇਤ ਮਿਲਦੀ  ਹੈ, ਜਿਸ ਦੇ ਤਹਿਤ ਭਾਰਤ ਜ਼ੀਰੋ ਟੈਰਿਫ ਉੱਤੇ ਵਪਾਰ ਕਰਦਾ ਹੈ , ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਤੋਂ ਜਨਰੇਟਿਡ ਸਿਸਟਮ ਪ੍ਰਾਸੈਂਸਜ (ਜੀਐਸਪੀ) ਵਾਪਸ ਲੈ ਸਕਦੇ ਹਨ , ਜਿਸ ਨਾਲ ਭਾਰਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ
Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.