• Thursday, August 06

ਆਖਰੀ ਸਾਹ ਲੈਣ ਤੋਂ ਕੁੱਝ ਘੰਟੇ ਪਹਿਲਾ ਸੁਸ਼ਮਾ ਸਵਰਾਜ ਨੇ ਕਹੇ ਸਨ ਇਹ ਸ਼ਬਦ

ਆਖਰੀ ਸਾਹ ਲੈਣ ਤੋਂ ਕੁੱਝ ਘੰਟੇ ਪਹਿਲਾ ਸੁਸ਼ਮਾ ਸਵਰਾਜ ਨੇ ਕਹੇ ਸਨ ਇਹ ਸ਼ਬਦ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ ਦਿੱਲੀ ਦੇ ਏਮਸ ਵਿੱਚ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸਾਬਕਾ ਮੰਤਰੀ ਨੂੰ ਰਾਤ 10 ਵਜੇ ਏਮਸ ਵਿੱਚ ਭਰਤੀ ਕਰਵਾਇਆ ਗਿਆ ਸੀ। ਬੀਤੇ ਕੁਝ ਦਿਨਾਂ ਤੋਂ ਸੁਸ਼ਮਾ ਸਵਰਾਜ ਦੀ ਤਬੀਅਤ ਨਾਸਾਜ਼ ਚੱਲ ਰਹੀ ਸੀ। ਆਖਰੀ ਸਾਹ ਲੈਣ ਤੋਂ ਕੁੱਝ ਘੰਟੇ ਪਹਿਲਾ ਸੁਸ਼ਮਾ ਸਵਰਾਜ ਨੇ ਟਵੀਟਰ ਅਕਾਊਂਟ 'ਤੇ ਆਪਣੇ ਅੰਤਿਮ ਸ਼ਬਦ ਕਹੇ। 


ਜਿਸ 'ਚ ਉਨ੍ਹਾਂ ਨੇ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ਪ੍ਰਧਾਨ ਮੰਤਰੀ ਜੀ, ਤੁਹਾਡਾ ਹਾਰਦਿਕ ਧੰਨਵਾਦ, ਮੈਂ ਆਪਣੀ ਜ਼ਿੰਦਗੀ 'ਚ ਇਸ ਦਿਨ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲੋਕਸਭਾ 'ਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਫੈਸਲਾ ਲੈਂਦਾ ਹੋਏ ਜੰਮੂ-ਕਸ਼ਮੀਰ 'ਚ ਧਾਰਾ 370, 35 ਏ ਨੂੰ ਖਤਮ ਕਰ ਦਿੱਤਾ। ਜਿਸ ਲਈ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.