• Monday, December 09

Breaking News :

ਅਲੇਜਾਂਦਰੋ ਗਿਆਮਾਟੇਈ ਬਣੇ ਗਵਾਟੇਮਾਲਾ ਦੇ ਨਵੇਂ ਰਾਸ਼ਟਰਪਤੀ

ਅਲੇਜਾਂਦਰੋ ਗਿਆਮਾਟੇਈ ਬਣੇ ਗਵਾਟੇਮਾਲਾ ਦੇ ਨਵੇਂ ਰਾਸ਼ਟਰਪਤੀ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੰਜ਼ਰਵੇਟਿਵ ਉਮੀਦਵਾਰ ਅਲੇਜਾਂਦਰੋ ਗਿਆਮਾਟੇਈ ਗਵਾਟੇਮਾਲਾ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਗਰੀਬੀ, ਭ੍ਰਿਸ਼ਟਾਚਾਰ ਅਤੇ ਹਿੰਸਾ ਨਾਲ ਲੱੜਣ ਅਤੇ ਵੱਡੇ ਪੈਮਾਨੇ 'ਤੇ ਹੋਣ ਵਾਲੇ ਪ੍ਰਵਾਸਨ 'ਤੇ ਕਾਬੂ ਪਾਉਣ ਦਾ ਵਾਅਦਾ ਕਰ ਰਾਸ਼ਟਰਪਤੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਉਨ੍ਹਾਂ ਨੇ 58 ਫੀਸਦੀ ਤੋਂ ਜ਼ਿਆਦਾ ਵੋਟ ਹਾਸਲ ਕਰ ਸ਼ੋਸ਼ਲ ਡੈਮੋਕ੍ਰੇਟ ਸੈਂਡ੍ਰਾ ਟੋਰੇਸ ਨੂੰ ਹਰਾਇਆ ਜਦਕਿ ਟੋਰੇਸ ਨੂੰ 42 ਫੀਸਦੀ ਵੋਟਾਂ ਮਿਲੀਆਂ। ਉਹ 2008 ਤੋਂ 2011 ਤੱਕ ਗਵਾਟੇਮਾਲਾ ਦੀ ਫਸਟ ਲੇਡੀ ਰਹੀ ਸੀ। 

ਦੇਸ਼ ਦੇ ਉੱਚ ਚੋਣ ਟ੍ਰਿਬਿਊਨਲ ਮੁਤਾਬਕ 99 ਫੀਸਦੀ ਤੋਂ ਜ਼ਿਆਦਾ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਸੰਸਥਾਨ ਦੇ ਪ੍ਰਧਾਨ ਜੁਲੀਓ ਸੋਲੋਜਾਨੋ ਨੇ ਕਿਹਾ ਕਿ ਇਹ ਨਤੀਜਾ ਪਹਿਲਾਂ ਤੋਂ ਹੀ ਅਪਹੁੰਚ ਹੈ। 3 ਵਾਰ ਰਾਸ਼ਟਰਪਤੀ ਦੀਆਂ ਚੋਣਾਂ ਹਾਰ ਚੁੱਕੇ 63 ਸਾਲਾ ਡਾਕਟਰ ਗਿਆਮਾਟੇਈ ਨੇ ਆਖਿਆ ਕਿ ਟੀਚਾ ਪੂਰਾ ਹੋਇਆ। ਗਿਆਮਾਟੇਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਜਿਮੀ ਮੋਰਾਲ ਦੀ ਥਾਂ ਲੈਣਗੇ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.