• Monday, August 19

Breaking News :

ਪੰਜਾਬ ਬੰਦ - ਜਲੰਧਰ 'ਚ ਬਾਰਿਸ਼ ਦੇ ਬਾਵਜੂਦ ਰਵਿਦਾਸ ਭਾਈਚਾਰੇ ਵੱਲੋਂ ਸੜਕਾਂ 'ਤੇ ਕੀਤਾ ਗਿਆ ਪ੍ਰਦਰਸ਼ਨ

ਜਲੰਧਰ (ਵਿਕਰਮ ਸਹਿਜਪਾਲ) : ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਵਿਰੋਧ 'ਚ ਅੱਜ ਪੂਰਨ ਤੌਰ 'ਤੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਰਵਿਦਾਸ ਭਾਈਚਾਰੇ ਵੱਲੋਂ ਸੜਕਾਂ 'ਤੇ ਉਤਰ ਕੇ ਜਲੰਧਰ-ਅੰਮ੍ਰਿਤਸਰ ਹਾਈਵੇਅ, ਹੁਸ਼ਿਆਰਪੁਰ ਹਾਈਵੇਅ, ਦਿੱਲੀ-ਜਲੰਧਰ ਹਾਈਵੇਅ ਸਮੇਤ ਮਕਸੂਦਾਂ ਦੇ ਸ੍ਰੀ ਗੁਰੂ ਰਵਿਦਾਸ ਨਗਰ ਮੁਹੱਲਾ, ਅੰਗਦ ਨਗਰ, ਬੋਹੜ ਵਾਲਾ ਮੁਹੱਲਾ, ਨਾਗਰਾ ਪਿੰਡ, ਲਿੱਦੜਾ ਪਿੰਡ, ਲੁੱਸੀ ਪਿੰਡ, ਵਿੱਧੀਪੁਰ ਪਿੰਡ, ਮੁਹੱਲਾ ਕੁਲੀਆ, ਗੁਰਬਚਨ ਨਗਰ, ਆਦਮਪੁਰ, ਭੋਗਪੁਰ, ਪਠਾਨਕੋਟ ਬਾਈਪਾਸ, ਬੂਟਾ ਮੰਡੀ ਸਮੇਤ ਜਲੰਧਰ 'ਚ ਆਦਿ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਜਾਂਦੀ ਸੜਕ 'ਤੇ ਵੀ ਭਾਰੀ ਰੋਸ ਪ੍ਰਦਰਸ਼ਨ ਜਾਰੀ ਹੈ। ਪੰਜਾਬ ਬੰਦ ਦਾ ਸਭ ਤੋਂ ਜ਼ਿਆਦਾ ਅਸਰ ਜਲੰਧਰ, ਲੁਧਿਆਣਾ, ਕਪੂਰਥਲਾ, ਸਮਾਨਾ ਅਤੇ ਫਾਜ਼ਿਲਕਾ 'ਚ ਦੇਖਣ ਨੂੰ ਮਿਲ ਰਿਹਾ ਹੈ। ਰਾਹ ਜਾਂਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਮੰਦਿਰ ਢਾਹੁਣ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੋਦੀ ਸਰਕਾਰ ਤੇ ਦਿੱਲੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਜਲੰਧਰ 'ਚ ਪੰਜਾਬ ਬੰਦ ਦੇ ਅਸਰ ਦੌਰਾਨ ਪ੍ਰਦਰਸ਼ਨਾਕਰੀਆਂ ਨੇ ਮਕਸੂਦਾਂ ਨੇੜੇ ਜ਼ਿੰਦਾ ਪਿੰਡ ਫਾਟਕ ਕੋਲ ਰੇਲਵੇ ਟਰੈਕ 'ਤੇ ਟਰੇਨ ਨੂੰ ਵੀ ਰੋਕਿਆ। ਨਕੋਦਰ ਚੌਕ ਵਿਖੇ ਔਰਤਾਂ ਵੱਲੋਂ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ। ਸਰਬ ਮਲਟੀਪਲੈਕਸ ਨੇੜੇ ਵੀ ਭਾਰੀ ਜਾਮ ਲਗਾ ਕੇ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.