• Monday, August 19

Breaking News :

ਪੰਜਾਬ ਬੰਦ - ਰਵਿਦਾਸ ਭਾਈਚਾਰੇ ਖਿਲਾਫ ਹਿੰਦੂ ਸੰਗਠਨ ਨੇ ਕੱਢਿਆ ਰੋਸ ਮਾਰਚ

ਜਲੰਧਰ ਡੈਸਕ (ਵਿਕਰਮ ਸਹਿਜਪਾਲ) : ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਵਿਰੋਧ 'ਚ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਨਵਾਂਸ਼ਹਿਰ 'ਚ ਰਵਿਦਾਸ ਭਾਈਚਾਰੇ ਖਿਲਾਫ ਹਿੰਦੂ ਸੰਗਠਨ ਨੇ ਰੋਸ ਮਾਰਚ ਕਰਕੇ SSP ਨੂੰ ਮੰਗ ਪੱਤਰ ਸੌਂਪਿਆ ਹੈ। 

ਮਿਲੀ ਜਾਣਕਾਰੀ ਮੁਤਾਬਕ ਰਵਿਦਾਸ ਭਾਈਚਾਰੇ ਵੱਲੋਂ ਪੂਰਨ ਤੌਰ 'ਤੇ ਬੰਦ ਕਰਕੇ ਸਰਕਾਰ ਖਿਲਾਫ ਭੜਾਸ ਕੱਢੀ ਗਈ ਸੀ। ਇਸੇ ਤਹਿਤ ਰਵਿਦਾਸ ਭਾਈਚਾਰੇ ਦੇ ਕਿਸੇ ਆਗੂ ਨੇ ਹਿੰਦੂ ਸਗੰਠਨ ਖਿਲਾਫ ਅਪਸ਼ਬਦ ਬੋਲੇ ਸਨ, ਜਿਸ ਦੇ ਰੋਸ ਵਜੋਂ ਅੱਜ ਹਿੰਦੂ ਸੰਗਠਨ ਰਵਿਦਾਸ ਭਾਈਚਾਰੇ ਖਿਲਾਫ ਰੋਸ ਮਾਰਚ ਕੱਢਿਆ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.