• Monday, August 19

Breaking News :

ਆਜ਼ਾਦੀ ਦਿਹਾੜੇ ਤੋਂ 2 ਦਿਨ ਪਹਿਲਾਂ ਬਠਿੰਡਾ ’ਚ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ

ਬਠਿੰਡਾ : ਆਜ਼ਾਦੀ ਦਿਹਾੜੇ ਤੋਂ ਦੋ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਬਠਿੰਡਾ ’ਚ ਖ਼ਾਲਿਸਤਾਨੀ ਝੰਡਾ ਲਹਿਰਾ ਦਿੱਤਾ। ਸੋਮਵਾਰ ਰਾਤ ਨੂੰ ਲਾਏ ਗਏ ਝੰਡੇ ’ਤੇ ਲੋਕਾਂ ਦੀ ਮੰਗਲਵਾਰ ਸਵੇਰੇ ਨਜ਼ਰ ਪਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਝੰਡੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਆਜ਼ਾਦੀ ਦਿਹਾੜੇ ਮੌਕੇ ਖ਼ਾਲਿਸਤਾਨੀ ਝੰਡਾ ਲਹਿਰਾਏ ਜਾਣ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਪ੍ਰਸ਼ਾਸਨ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।ਜਾਣਕਾਰੀ ਅਨੁਸਾਰ ਸੋਮਵਾਰ ਰਾਤ ਸ਼ਹਿਰ ਦੀ ਸੌ ਫੁੱਟੀ ਸੜਕ ’ਤੇ ਸਥਿਤ ਘੋੜੇ ਵਾਲਾ ਚੌਕ 'ਚ ਕਿਸੇ ਅਣਪਛਾਤੇ ਵਿਅਕਤੀ ਨੇ ਖਾਲਿਸਤਾਨ ਦੇ ਨਿਸ਼ਾਨ ਵਾਲਾ ਝੰਡਾ ਲਗਾ ਦਿੱਤਾ। 

ਇਸ ਘਟਨਾ ਦਾ ਪਤਾ ਸਵੇਰੇ ਲੱਗਾ ਤਾਂ ਪੁਲਿਸ ਪ੍ਰਸ਼ਾਸ਼ਨ ਨੂੰ ਭਾਜੜ ਪੈ ਗਈ। ਸੌਂ ਫੁੱਟੀ ਰੋਡ ’ਤੇ ਚੌਕ ਵਿਚ ਘੋੜੇ ਉਪਰ ਸਿੱਖ ਪੰਥ ਦੇ ਸ਼ਹੀਦ ਦਾ ਬੁੱਤ ਬਣਾਇਆ ਗਿਆ। ਇਸ ਸੜਕ 'ਤੇ ਆਵਾਜਾਈ ਕਾਫ਼ੀ ਹੁੰਦੀ ਹੈ ਫਿਰ ਵੀ ਦੁਪਹਿਰ ਤਕ ਇਸ ਦਾ ਝੰਡੇ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਬਾਅਦ ’ਚ ਪੁਲਿਸ ਕੋਲ ਇਹ ਸੂਚਨਾ ਪੁੱਜੀ ਕਿ ਘੋੜੇ ਵਾਲਾ ਚੌਕ ’ਚ ਖਾਲਿਸਤਾਨੀ ਝੰਡਾ ਲਹਿਰਾ ਰਿਹਾ ਹੈ। 

ਥਾਣਾ ਸਿਵਲ ਲਾਇਨ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਖਾਲਿਸਤਾਨੀ ਝੰਡੇ ਨੂੰ ਬੁੱਤ ਤੋਂ ਲਾਹ ਕੇ ਆਪਣੇ ਕਬਜ਼ੇ 'ਚ ਲੈ ਲਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਘੋੜੇ ਵਾਲਾ ਚੌਕ 'ਚ ਸਿੱਖ ਧਰਮ ਦੇ ਸ਼ਹੀਦ ਦੇ ਬੁੱਤ ਉੱਪਰ ਇਹ ਝੰਡਾ ਬੰਨ੍ਹਿਆ ਗਿਆ ਸੀ। ਸਵੇਰ ਹੁੰਦਿਆਂ ਹੀ ਅਜੀਤ ਰੋਡ ਤੋਂ ਆਵਾਜਾਈ ਸ਼ੁਰੂ ਹੋਈ ਪਰ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗਾ। ਦੁਪਹਿਰ ਸਮੇਂ ਕਿਸੇ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਤਰੁੰਤ ਹਰਕਤ ਵਿਚ ਆਉਦਿਆਂ ਝੰਡਾ ਕਬਜ਼ੇ 'ਚ ਲੈ ਲਿਆ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.