Breaking News :

ਜ਼ਹਿਰੀਲੀ ਸ਼ਰਾਬ ਦਾ ਕਹਿਰ ਹੁਣ ਤੱਕ 95 ਲੋਕਾਂ ਦੀ ਮੌਤ

ਯੂ.ਪੀ (ਵਿਕਰਮ ਸਹਿਜਪਾਲ) : ਜ਼ਹਿਰੀਲੀ ਸ਼ਰਾਬ ਦਾ ਕਹਿਰ ਹੁਣ ਤੱਕ ਵੀ ਖਤਮ ਨਹੀਂ ਹੋਇਆ, ਜਿਸ ਤੋਂ ਮਰਨ ਵਾਲਿਆ ਦੀ ਗਿਣਤੀ ਵੱਧ ਗਈ ਹੈ। ਹੁਣ ਤੱਕ ਉੱਤਰ ਪ੍ਰਦੇਸ਼ ਦੇ ਜ਼ਿਲਾ ਸਹਾਰਨਪੁਰ ਅਤੇ ਕੁਸ਼ੀਨਗਰ ਸਮੇਤ ਉੱਤਰਾਖੰਡ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 95 ਤੱਕ ਪਹੁੰਚ ਗਈ ਹੈ। ਸਹਾਰਨਪੁਰ 'ਚ ਜਿੱਥੇ ਕੱਲ 24 ਲੋਕਾਂ ਦੀ ਮੌਤ ਹੋਈ ਅੱਜ ਗਿਣਤੀ ਵੱਧ ਕੇ 56 ਹੋ ਗਈ ਹੈ। ਸੂਬੇ ਦੇ ਕੁਸ਼ੀਨਗਰ 'ਚ ਜਿੱਥੇ ਕੱਲ 10 ਲੋਕਾਂ ਦੀ ਮੌਤ ਹੋ ਗਈ ਸੀ, ਉੱਥੇ ਵੱਧ ਕੇ 11 ਪਹੁੰਚ ਗਈ ਹੈ।ਇਸ ਤੋਂ ਇਲਾਵਾ ਉਤਰਾਖੰਡ 'ਚ ਜਿੱਥੇ ਕੱਲ ਤੱਕ 17 ਲੋਕ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਨਾਲ ਮਰੇ ਸੀ, ਅੱਜ ਉੱਥੇ ਇਹ ਗਿਣਤੀ 28 ਤੱਕ ਪਹੁੰਚ ਗਈ ਹੈ।

Image result for Death toll in UP-Uttarakhand hooch tragedies

ਦਸਣਯੋਗ ਹੈ ਕਿ ਜਿਲਾ ਅਧਿਕਾਰੀ ਆਲੋਕ ਕੁਮਾਰ ਪਾਂਡੇ ਨੇ ਦੱਸਿਆ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਮੁਤਾਬਕ ਇਨ੍ਹਾਂ 'ਚ 36 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕਾਰਨ ਹੋਈ ਅਤੇ ਬਾਕੀ 20 ਲੋਕਾਂ ਦੀ ਜਾਂਚ ਰਿਪੋਰਚ ਤੋਂ ਪਤਾ ਲੱਗੇਗਾ ਕਿ ਇਨ੍ਹਾਂ ਦੀ ਮੌਤ ਦਾ ਕਾਰਨ ਕੀ ਹੈ। ਇਸ ਤੋਂ ਇਲਾਵਾ 22 ਲੋਕਾਂ ਦਾ ਹੁਣ ਤੱਕ ਇਲਾਜ ਚੱਲ ਰਿਹਾ ਹੈ, ਜਿਸ 'ਚੋਂ ਕੋਈ ਗੰਭੀਰ ਨਹੀਂ ਹੈ। ਮੇਰਠ ਮੈਡੀਕਲ ਕਾਲਜ 'ਚ ਦੋਵਾਂ ਸੂਬਿਆਂ ਦੇ 27 ਲੋਕਾਂ ਇਲਾਜ ਲਈ ਭਰਤੀ ਹਨ ਅਤੇ 11 ਲੋਕ ਡਿਸਚਾਰਜ ਹੋ ਚੁੱਕੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.