Breaking News :

ਮਹਿਲਾ ਸੰਸਦ ਮੈਂਬਰ ਨੇ ਪਾਏ ਛੋਟੇ ਕੱਪੜੇ - ਮਿਲਿਆ ਰੇਪ ਦੀਆ ਧਮਕੀਆਂ

ਬ੍ਰਾਜ਼ੀਲ (ਵਿਕਰਮ ਸਹਿਜਪਾਲ) : ਮਹਿਲਾ ਸੰਸਦ ਮੈਂਬਰ ਨੂੰ ਸੰਸਦ 'ਚ ਲੋਅ-ਕੱਟ ਡ੍ਰੈੱਸ ਪਾਉਣ 'ਤੇ ਲੋਕਾਂ ਨੇ ਆਪਣੇ ਨਿਸ਼ਾਨੇ 'ਤੇ ਲਿਆ ਹੈ। ਕੁਝ ਲੋਕਾਂ ਦੀ ਹਿੰਮਤ ਤਾਂ ਇੰਨੀਂ ਵਧ ਗਈ ਕਿ ਉਨ੍ਹਾਂ ਨੇ ਰੇਪ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ। ਇਹ ਮਾਮਲਾ ਬ੍ਰਾਜ਼ੀਲ ਦਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਹ ਧਮਕੀਆਂ ਉਥੋਂ ਦੀ ਇਕ ਸੰਸਦ ਮੈਂਬਰ ਐਨਾ ਪਾਓਲਾ ਨੂੰ ਦਿੱਤੀਆਂ ਹਨ। 43 ਸਾਲਾ ਐਨਾ ਇਸੇ ਸਾਲ ਜਨਵਰੀ 'ਚ ਸੰਟਾ ਕਟਰੀਨਾ ਤੋਂ ਸੰਸਦ ਦੀ ਚੋਣ ਜਿੱਤੀ ਸੀ।ਇਹ ਜਿੱਤ ਕਰੀਬ 50 ਹਜ਼ਾਰ ਵੋਟਾਂ ਨਾਲ ਸੀ, ਜੋ ਕਿ ਬਹੁਤ ਵੱਡੀ ਮੰਨੀ ਗਈ ਸੀ। ਇਸ ਤੋਂ ਪਹਿਲਾਂ ਐਨਾ ਮੇਅਰ ਵੀ ਰਹਿ ਚੁੱਕੀ ਹੈ। 

PunjabKesari

ਸੰਸਦ 'ਚ ਪਾਈ ਜਿਸ ਡ੍ਰੈੱਸ ਲਈ ਐਨਾ ਨੂੰ ਟ੍ਰੋਲ ਕੀਤਾ ਗਿਆ ਉਹ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਵਿਵਾਦ ਹੋਣ ਤੋਂ ਬਾਅਦ ਐਨਾ ਨੇ ਇਸ 'ਤੇ ਸਫਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਕਸਰ ਅਜਿਹੇ ਹੀ ਕੱਪੜੇ ਪਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਜਿਦਾਂ ਦੀ ਹਾਂ ਉਦਾਂ ਦੀ ਹੀ ਰਹਾਂਗੀ। ਮੈਂ ਅਜਿਹੀਆਂ ਗੱਲਾਂ 'ਚ ਨਾ ਪੈ ਕੇ ਹਮੇਸ਼ਾ ਖੁਸ਼ ਰਹਿਣਾ ਚਾਹੰਦੀ ਹਾਂ। ਐਨਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਇਥੇ ਉਨ੍ਹਾਂ ਦੇ ਹਜ਼ਾਰਾਂ ਚਾਹੁਣ ਵਾਲੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.