Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 11-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 11-02-2019 )


1.. ਉੜੀ ਵਿਚ ਆਰਮੀ ਕੈਂਪ ਦੇ ਨੇੜੇ ਦਿਖੇ ਕਈ ਸ਼ੱਕੀ - ਫਾਇਰਿੰਗ ਤੋਂ ਬਾਅਦ ਸਰਚ ਅਪ੍ਰੇਸ਼ਨ ਜਾਰੀ 


ਜੰਮੂ ਕਸ਼ਮੀਰ ਦੇ ਉੜੀ ਵਿਚ ਫੌਜ ਦੇ ਕੈਂਪਾਂ ਨੇ ਨੇੜੇ ਸ਼ੱਕੀ ਗਤੀਵਿਧੀ ਦੇਖਣ ਨੂੰ ਮਿਲੀ ਹੈ ਕੰਟਰੋਲ ਰੇਖਾ ਦੇ ਨੇੜੇ ਮੋਹਰਾ ਕੈਂਪ ਵਿਚ ਕੁਝ ਸ਼ੱਕੀ ਬੰਦਿਆਂ ਦੀ ਮੌਜੂਦਗੀ ਦੇਖੀ ਗਈ ਹੈ , ਪੁਲਸ ਦਾ ਕਹਿਣਾ ਹੈ ਕਿ ਸੋਮਵਾਰ ਦੀ ਸਵੇਰ ਨੂੰ ਫੌਜ ਦੇ ਇਕ ਯੂਨਿਟ ਨੇ ਕੁਝ ਸ਼ੱਕੀ ਲੋਕਾਂ ਨੂੰ ਦੇਖਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਸ਼ੱਕੀ ਗਤੀਵਿਧੀ ਦੇ ਮੱਦੇਨਜ਼ਰ ਇਹ ਖੇਤਰ ਘੇਰ ਲਿਆ ਗਿਆ ਹੈ ਅਤੇ ਖੋਸਰਚ ਅਪ੍ਰੇਸ਼ਨ ਨੂੰ ਵੱਡੇ ਪੱਧਰ ਤੇ ਜਾਰੀ ਕੀਤਾ ਗਿਆ ਹੈ , ਇਹ ਘਟਨਾ ਸਵੇਰ ਦੇ ਤਿੰਨ ਵਜੇ ਦੀ ਹੈ |


2.. ਹਨੋਈ ਸ਼ਿਖਰ ਸੰਮੇਲਨ ਤੋਂ ਪਹਿਲਾਂ ਮਿਲਣਗੇ ਟਰੰਪ ਅਤੇ ਕਿਮ ਜੌਗ ਉਨ - ਹੋਵੇਗੀ ਦੂਜੀ ਮੁਲਾਕਾਤ 


ਅਮਰੀਕਾ ਅਤੇ ਉੱਤਰੀ ਕੋਰੀਆ ਇਕ ਵਾਰ ਫਿਰ ਗੱਲਬਾਤ ਕਰਨ ਜਾ ਰਹੇ ਹਨ , ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕਿਮ ਜੋਂਗ ਉਨ ਦੇ ਵਿਚਕਾਰ ਦੂਜੀ ਵਾਰ ਸ਼ਿਖਰ ਸੰਮੇਲਨ ਦੀ ਤਿਆਰੀ ਕੀਤੀ ਗਈ ਹੈ , ਇਹ ਖ਼ਬਰ ਉੱਤਰੀ ਕੋਰੀਆ ਦੇ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਸਟੀਫਨ ਬੇਜਗੁਨ ਦੇ ਬਿਆਨ ਤੋਂ ਇਕ ਦਿਨ ਬਾਅਦ ਆਈ ਹੈ. ਬੇਜਗੁਨ ਨੇ ਕਿਹਾ ਕਿ ਵੀਅਤਨਾਮ ਵਿੱਚ ਨਿਰਧਾਰਤ ਸਿਖਰ ਸੰਮੇਲਨ ਤੋਂ ਪਹਿਲਾਂ ਦੋਵਾਂ ਦੇਸ਼ ਨੂੰ ਗੱਲਬਾਤ ਦੀ ਜ਼ਰੂਰਤ ਹੈ , ਟਰੰਪ ਅਤੇ ਕਿਮ 27 ਤੋਂ 28 ਫਰਵਰੀ ਤਕ ਹੋਂਈ ਵਿੱਚ ਮੁਲਾਕਾਤ ਕਰਨ ਵਾਲੇ ਹਨ |3.. ਕਰਤਾਰਪੁਰ ਕਾਰੀਡੋਰ - ਕਿਸਾਨਾਂ ਨੇ ਆਪਣੀ ਜ਼ਮੀਨ ਲਈ ਮੰਗਿਆ 1.60 ਕਰੋੜ ਪ੍ਰਤੀ ਏਕੜ


ਕਰਤਾਰਪੁਰ ਕਾਰੀਡੋਰ ਨੂੰ ਬਣਾਉਣ ਲਈ ਹੁਣ ਕਾਰਵਾਈ ਤੇਜ ਕੀਤੀ ਗਈ ਹੈ ,ਕਰਤਾਰਪੁਰ ਕਾਰੀਡੋਰ ਦੀ ਉਸਾਰੀ ਲਈ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ.ਪੀ.ਡਬਲਯੂ.ਡੀ.) ਦੇ ਸਕੱਤਰ ਹੁਸਨ ਲਾਲ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ , ਇੱਥੇ ਉਨ੍ਹਾਂ ਨੇ ਜ਼ਮੀਨ ਖਰੀਦਣ ਲਈ ਕਿਸਾਨਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ , ਕਿਸਾਨਾਂ ਨੇ ਆਪਣੀ ਜ਼ਮੀਨ ਲਈ 1.60 ਕਰੋੜ ਰੁਪਏ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ ਹੈ , ਕਿਸਾਨਾਂ ਨੇ ਜ਼ਮੀਨ ਦਾ ਘੱਟ ਰੇਟ ਲਗਾਉਣ ਤੇ ਸਰਕਾਰ ਪ੍ਰਤੀ ਇਤਰਾਜ਼ ਵੀ ਜਤਾਇਆ ਹੈ |


4.. ਈਡੀ ਦਾ ਵੱਡਾ ਖੁਲਾਸਾ - ਦਲਾਲੀ ਦੀ ਰਕਮ ਨਾਲ ਖਰੀਦਿਆ ਰਾਬਰਟ ਵਾਡਰਾ ਨੇ ਲੰਦਨ ਵਿੱਚ ਘਰ 


ਗਾਂਧੀ ਪਰਿਵਾਰ ਦੇ ਜਵਾਈ ਰਾਬਰਟ ਵਾਡਰਾ ਤੋਂ ਪਿਛਲੇ ਤਿੰਨ ਦਿਨਾਂ ਤੋਂ ਲਾਗਤ ਪੁੱਛਗਿੱਛ ਕੀਤੀ ਜਾ ਰਹੀ ਹੈ , ਏਜੰਸੀ ਇੰਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਤੋਂ ਬਾਅਦ ਰਾਬਰਟ ਵਾਡਰਾ ਦੀ ਲੰਡਨ ਸਥਿਤ ਬੇਨਾਮੀ ਸੰਪਤੀ ਨੂੰ ਖਰੀਦਣ ਲਈ ਇਕੱਠੀ ਕੀਤੀ ਹੋਈ ਰਕਮ ਦੇ ਸਰੋਤ ਤਕ ਪਹੁੰਚਣ ਦਾ ਦਾਅਵਾ ਕੀਤਾ ਹੈ , ਵਾਡਰਾ ਤੋਂ ਤਿੰਨ ਦਿਨ ਪੁੱਛ-ਗਿੱਛ ਕਰਨ ਵਾਲੇ ਈਡੀ ਦੇ ਸੀਨੀਅਰ ਅਧਿਕਾਰੀ ਅਨੁਸਾਰ ਲੰਡਨ ਸਥਿਤ ਰਿਹਾਇਸ਼ ਨੂੰ ਵਾਡਰਾ ਨੇ ਸੈਮਸੰਗ ਕੰਪਨੀ ਤੋਂ ਮਿਲੀ ਦਲਾਲੀ ਦੇ ਪੈਸੇ ਨਾਲ ਖਰੀਦਿਆ ਸੀ , ਇਸ ਖੁਲਾਸੇ ਤੋਂ ਬਾਅਦ ਵਾਡਰਾ ਦੀਆ ਮੁਸ਼ਕਲਾਂ ਵੱਧ ਸਕਦੀਆਂ ਹਨ |5.. ਪਟਿਆਲਾ ਵਿਚ ਅਧਿਆਪਕ ਤੇ ਚੱਲਿਆ ਪੁਲਿਸ ਦਾ ਡੰਡਾ - ਸੂਬੇ ਭਰ ਵਿੱਚ ਹੋ ਰਹੀ ਨਿਖੇਧੀ 


ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਮੁੱਖਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ, ਇਸ ਸਮੇਂ ਦੌਰਾਨ ਮੁੱਖ ਮੰਤਰੀ ਦੇ ਘਰ ਨੂੰ ਘੇਰਨ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕ ਭੜਕ ਗਏ, ਉਨ੍ਹਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉੱਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ, ਜਿਸ ਵਿੱਚ ਕਈ ਅਧਿਆਪਕਾਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ , ਸੂਬੇ ਭਰ ਵਿੱਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਤੋਂ ਲੈ ਕੇ ਆਮ ਲੋਕ ਅਧਿਆਪਕਾਂ ਉੱਤੇ ਪੁਲਿਸ ਦੀ ਇਸ ਕਾਰਵਾਈ ਦੀ ਆਲੋਚਨਾ ਕਰ ਰਹੇ ਹਨ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.