Breaking News :

ਮਜਦੂਰ ਨੇ ਆਪਣੀ ਧੀ ਨੂੰ ਵਿਦਾ ਕੀਤਾ ਹੈਲੀਕਾਪਟਰ 'ਚ, ਬਿਨਾ ਦਹੇਜ਼ ਤੋਂ ਹੋਇਆ ਵਿਆਹ

11 ਫਰਵਰੀ, ਸਿਮਰਨ ਕੌਰ- (NRI MEDIA) : 

ਹਿਸਾਰ : ਹਰਿਆਣਾ ਦੇ ਹਸਨਗੜ੍ਹ ਦੇ ਵਾਸੀ ਸੰਜੈ ਨੇ ਆਪਣਾ ਵਿਆਹ ਇੱਕ ਗ਼ਰੀਬ ਮਜ਼ਦੂਰ ਦੀ ਬੇਟੀ ਨਾਲ ਕੀਤਾ ਹੈ ਓਥੇ ਹੀ ਉਸਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਸ਼ਰਤ ਰੱਖ ਦਿੱਤੀ ਕਿ ਉਹ ਕਿਸੇ ਤਰ੍ਹਾਂ ਦਾ ਦਾਜ ਨਹੀਂ ਲੈਣਗੇ ਅਤੇ ਸ਼ਗਨ ਵੀ ਕੇਵਲ ਇਕ ਰੁਪਏ ਨਾਲ ਹੀ ਕਰਨਗੇ। ਉੱਥੇ ਹੀ ਸੰਜੈ ਦੇ ਪਿਤਾ ਨੇ ਦੱਸਿਆ ਕਿ ਇਹ ਉਨ੍ਹਾਂ ਲੋਕਾਂ ਨੂੰ ਸੁਨੇਹਾ ਪਹੁੰਚਾਉਣ ਦੀ ਛੋਟੀ ਜਿਹੀ ਕੋਸ਼ਿਸ਼ ਹੈ ਜਿਹੜੇ ਧੀਆਂ ਨੂੰ ਬੋਝ ਸਮਝਦੇ ਹਨ ਅਤੇ ਕੁੱਖ ਵਿੱਚ ਹੀ ਮਾਰ ਦਿੰਦੇ ਹਨ। ਉਨਾਂ ਕਿਹਾ ਕਿ ਅਗਰ ਇਸ ਕੋਸ਼ਿਸ਼ ਨਾਲ ਲੋਕਾਂ ਅੰਦਰ ਥੋੜੀ ਜਿਹੀ ਜਾਗਰੂਕਤਾ ਆ ਜਾਏਗੀ |


ਦੱਸ ਦਈਏ ਕਿ ਸੰਜੈ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਹੈ ਅਤੇ ਉਹ ਹਜੇ ਬੀ.ਏ ਫ਼ਾਈਨਲ 'ਚ ਪੜ ਰਿਹਾ ਹੈ। ਉਸ ਨੇ ਹਿਸਾਰ ਦੀ ਸੰਤੋਸ਼ ਨਾਂ ਦੀ ਲੜਕੀ ਨਾਲ ਵਿਆਹ ਕੀਤਾ ਹੈ ਜਿਸ ਨੇ ਬੀ.ਏ ਪਾਸ ਕਰ ਲਈ ਹੈ। ਸੰਜੈ ਇੱਕ ਅਮੀਰ ਪਰਿਵਾਰ ਤੋਂ ਹੈ  ਪਰ ਉਸਨੇ ਸੰਤੋਸ਼ ਨੂੰ ਵਿਆਹ ਕੇ ਸਾਬਿਤ ਕਰ ਦਿੱਤਾ ਹੈ ਕਿ ਪੈਸੇ ਨਾਲੋਂ ਵੱਧ ਕੇ ਇਨਸਾਨੀਅਤ ਦੇ ਰਿਸ਼ਤੇ ਹਨ। ਜਿਕਰਯੋਗ ਹੈ ਕਿ ਸੰਜੇ ਆਪਣੀ ਪਤਨੀ ਸੰਤੋਸ਼ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੈਲੀਕਾਪਟਰ 'ਤੇ ਉਸਨੂੰ ਵਿਆਹੁਣ ਲਈ ਆਇਆ ਸੀ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.