Breaking News :

ਪਾਕਿਸਤਾਨ 'ਚ ਹਨ ਸਿੱਖਾਂ ਦੇ ਅਤਿਅੰਤ ਪਵਿੱਤਰ ਸਥਾਨ : ਪਾਕਿ ਪ੍ਰਧਾਨ ਮੰਤਰੀ

ਯੂ.ਏ.ਈ (ਵਿਕਰਮ ਸਹਿਜਪਾਲ) : ਐਤਵਾਰ ਨੂੰ ਯੂ. ਏ. ਈ. 'ਚ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ 'ਚ ਸਿੱਖਾਂ ਦੇ ਅਤਿਅੰਤ ਪਵਿੱਤਰ ਸਥਾਨ ਹਨ ਅਤੇ ਦੇਸ਼ ਘੱਟ ਗਿਣਤੀ ਫਿਰਕੇ ਦੇ ਲਈ ਉਨ੍ਹਾਂ ਸਥਾਨਾਂ ਨੂੰ ਖੋਲ੍ਹ ਰਿਹਾ ਹੈ। ਦੱਸ ਦਈਏ ਕਿ ਖਾਨ ਨੇ ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨ ਦੇ ਕਰਤਾਰਪੁਰ 'ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ 'ਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਨ ਵਾਲੇ ਗਲਿਆਰੇ ਦੀ ਨੀਂਹ ਰੱਖੀ ਸੀ। ਦਰਬਾਰ ਸਾਹਿਬ 'ਚ ਸਿੱਖ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ। ਖਾਨ ਯੂ. ਏ. ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਸੱਦੇ 'ਤੇ ਵਰਲਡ ਗੌਰਮਿੰਟ ਸਮਿਟ ਦੇ ਸੱਤਵੇਂ ਸੈਸ਼ਨ 'ਚ ਹਿੱਸਾ ਲੈਣ ਲਈ ਸੰਯੁਕਤ ਅਰਬ ਅਮੀਰਾਤ ਦੀ ਇਕ ਦਿਨ ਦੀ ਯਾਤਰਾ 'ਤੇ ਆਏ ਹਨ।

''ਸਾਡੇ ਕੋਲ ਸਿੱਖਾਂ ਦੇ ਪਵਿੱਤਰ ਸਥਾਨ ਹਨ ਅਤੇ ਅਸੀਂ ਸਿੱਖਾਂ ਲਈ ਉਨ੍ਹਾਂ ਸਥਾਨਾਂ ਨੂੰ ਖੋਲ੍ਹ ਰਹੇ ਹਾਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਾਨ ਨੇ ਕਿਹਾ ਕਿ ਅਸੀਂ ਆਪਣੀ ਵੀਜ਼ਾ ਵਿਵਸਥਾ ਨੂੰ ਖੋਲ੍ਹ ਦਿੱਤਾ ਹੈ। ਪਹਿਲੀ ਵਾਰ 70 ਦੇਸ਼ਾਂ ਦੇ ਲੋਕ ਪਾਕਿਸਤਾਨ ਆ ਕੇ ਹਵਾਈ ਅੱਡੇ ਤੋਂ ਵੀਜ਼ਾ ਲੈ ਸਕਦੇ ਹਨ।''                      -ਇਮਰਾਨ ਖਾਨ


3 Comments

    Shubham

    1 month ago

    Gud news

    Rishab

    1 month ago

    Bharat mahaan

    Gaurav

    1 month ago

    Excellent news

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.