Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 12-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 12-02-2019 )


1.. ਚੀਨ ਅਤੇ ਅਮਰੀਕਾ ਵਿੱਚ ਫਿਰ ਟੱਕਰ - ਅਮਰੀਕਾ ਨੇ ਦੱਖਣੀ ਚੀਨ ਸਾਗਰ ਵਿੱਚ ਭੇਜੇ ਦੋ ਸਮੁੰਦਰੀ ਲੜਾਕੂ ਜਹਾਜ਼


ਦੱਖਣੀ ਚੀਨ ਸਾਗਰ ਵਿੱਚ ਚੀਨ ਲੰਮੇ ਸਮੇ ਤੋਂ ਆਪਣਾ ਦਾਅਵਾ ਪੇਸ਼ ਕਰਦਾ ਰਿਹਾ ਹੈ ਜਦਕਿ ਅਮਰੀਕਾ ਚੀਨ ਨੂੰ ਲਗਾਤਾਰ ਇਸ ਖੇਤਰ ਵਿੱਚੋ ਆਪਣੀ ਫੌਜ ਹਟਾਉਣ ਦੀ ਧਮਕੀ ਦਿੰਦਾ ਰਹਿੰਦਾ ਹੈ , ਹੁਣ ਇਸ ਖੇਤਰ ਵਿੱਚ ਚੀਨ ਅਤੇ ਅਮਰੀਕਾ ਇਕ ਵਾਰ ਫਿਰ ਆਹਮਣੇ ਸਾਹਮਣੇ ਆ ਗਏ ਹਨ , ਰਿਪੋਰਟ ਆਈ ਹੈ ਕਿ ਦੋ ਅਮਰੀਕੀ ਜੰਗੀ ਜਹਾਜ਼ ਸੋਮਵਾਰ ਨੂੰ ਵਿਵਾਦਤ ਟਾਪੂ ਦੇ ਨੇੜਿਓਂ ਲੰਘੇ ਜਿਸ ਤੋਂ ਬਾਅਦ ਚੀਨ ਨੇ ਸਖ਼ਤ ਇਤਰਾਜ਼ ਜਤਾਇਆ ਹੈ , ਇਹ ਘਟਨਾ ਕਿ ਅਮਰੀਕਾ ਅਤੇ ਚੀਨ ਵਿੱਚ ਚੱਲ ਰਹੇ ਵਪਾਰ ਯੁੱਧ ਨੂੰ ਹੋਰ ਭੜਕਾ ਸਕਦੀ ਹੈ |


2.. ਦਿੱਲੀ ਦੇ ਕਰੋਲ ਬਾਗ ਦੇ ਹੋਟਲ ਵਿੱਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ ,ਕਈ ਬੁਰੀ ਤਰ੍ਹਾਂ ਝੁਲਸੇ 


ਮੰਗਲਵਾਰ ਸਵੇਰੇ ਰਾਜਧਾਨੀ ਦਿੱਲੀ ਦੇ ਕਰੋਲ ਬਾਗ ਵਿਚ ਇਕ ਹੋਟਲ ਨੂੰ ਭਿਆਨਕ ਅੱਗ ਲੱਗ ਗਈ , ਕਰੋਲ ਬਾਗ ਹੋਟਲ ਪੇਸ਼ਕਸ਼ ਮਹਿਲ ਵਿੱਚ ਸ਼ਾਰਟ ਸਰਕਟ ਹੋ ਗਿਆ ਸੀ ਜਿਸ ਤੋਂ ਬਾਅਦ ਅੱਗ ਲੱਗੀ , ਇਸ ਅੱਗ ਨਾਲ 17 ਲੋਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ , ਇਸ ਘਟਨਾ ਵਿੱਚ ਕਈ ਲੋਕਾਂ ਦੇ ਬੁਰੀ ਤਰ੍ਹਾਂ ਜਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ , ਫਾਇਰ ਬ੍ਰਿਗੇਡ ਦੀ ਮੌਕੇ 'ਤੇ ਪਹੁੰਚੀ ਹੋਈ ਹੈ   ਅਤੇ ਰਾਹਤ ਕਾਰਜ ਚੱਲ ਰਹੇ ਹਨ ,ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਖਿੜਕੀ ਤੋਂ ਛਾਲ ਮਾਰਕੇ ਆਪਣੀ ਜਾਨ ਬਚਾਉਣੀ ਪਈ |


3.. ਟੋਰਾਂਟੋ ਵਿੱਚ ਵੱਡੇ ਤੂਫ਼ਾਨ ਦਾ ਹਾਈ ਅਲਰਟ - ਬੁੱਧਵਾਰ ਸ਼ਾਮ ਤੱਕ ਬਰਫੀਲਾ ਤੂਫ਼ਾਨ ਮਚਾਵੇਗਾ ਤਬਾਹੀ 


ਬਰਫੀਲੇ ਖੇਤਰਾਂ ਵਿੱਚੋ ਉਠਿਆ ਬਰਫੀਲਾ ਤੂਫ਼ਾਨ ਹੁਣ ਤੇਜ਼ੀ ਨਾਲ ਕੈਨੇਡਾ ਵੱਲ ਵੱਧ ਰਿਹਾ ਹੈ , ਜਿਸ ਤੋਂ ਬਾਅਦ ਹੁਣ ਕੈਨੇਡਾ ਵਿੱਚ ਇਸ ਹੋਰ ਬਰਫੀਲਾ ਤੂਫ਼ਾਨ ਦਸਤਕ ਦੇਣ ਦੀ ਤਿਆਰੀ ਵਿੱਚ ਹੈ , ਐਨਵਾਇਰਮੈਂਟ ਕੈਨੇਡਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਬਰਫੀਲਾ ਤੂਫ਼ਾਨ ਮੰਗਲਵਾਰ ਅਤੇ ਬੁੱਧਵਾਰ ਨੂੰ ਭਾਰੀ ਤਬਾਹੀ ਮਚਾ ਸਕਦਾ ਹੈ , ਇਸ ਦੌਰਾਨ 15 ਤੋਂ 25 ਸੈਂਟੀਮੀਟਰ ਬਰਫ਼ ਪੈਣ ਦੀ ਸੰਭਾਵਨਾ ਹੈ , ਇਸ ਤੋਂ ਇਲਾਵਾ ਭਾਰੀ ਬਰਫਬਾਰੀ, ਗੜੇ ਅਤੇ ਬਰਫੀਲੇ ਮੀਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ , ਟੋਰਾਂਟੋ ਵਾਸੀਆਂ ਨੂੰ ਆਪਣੀ ਯਾਤਰਾ ਟਾਲਣ ਦੀ ਅਪੀਲ ਵੀ ਕੀਤੀ ਗਈ ਹੈ |


4.. ਬੀਜੇਪੀ ਨੇ ਪੰਜਾਬ ਵਿੱਚ ਚੋਣਾਂ ਲਈ ਖਿੱਚੀ ਤਿਆਰੀ - 24 ਫਰਵਰੀ ਨੂੰ ਅੰਮ੍ਰਿਤਸਰ ਆਉਣਗੇ ਅਮਿਤ ਸ਼ਾਹ 


ਲੋਕਸਭਾ ਚੋਣਾਂ ਆਉਂਦੇ ਸਾਰ ਹੀ ਬੀਜੇਪੀ ਨੇ ਪੰਜਾਬ ਵਿੱਚ ਆਪਣੇ ਘੱਟ ਰਹੇ ਵੋਟਬੈਂਕ ਨੂੰ ਫਿਰ ਦਰੁਸਤ ਕਰਨ ਲਈ ਤਿਆਰੀ ਖਿੱਚ ਲਈ ਹੈ , ਇਸ ਤੋਂ ਪਹਿਲਾ ਪ੍ਰਧਾਨਮੰਤਰੀ ਮੋਦੀ ਨੇ ਗੁਰਦਾਸਪੁਰ ਤੋਂ ਰੈਲੀ ਕਰ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ , ਹੁਣ ਆਉਣਾ ਵਾਲੀ 24 ਫਰਵਰੀ ਨੂੰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅੰਮ੍ਰਿਤਸਰ ਪਹੁੰਚਣਗੇ , ਉਹ ਭਾਜਪਾ ਦੇ ਸ਼ਕਤੀ ਕੇਂਦਰ ਦੇ ਮੁਖੀਆਂ ਦੇ ਸੂਬਾ ਪੱਧਰੀ ਸੰਮੇਲਨ ਨੂੰ ਸੰਬੋਧਨ ਕਰਨਗੇ , ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪਾਰਟੀ ਨੇ 2019 ਦੇ ਮਿਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ |


5.. ਅੱਜ ਗਾਂਧੀ ਪਰਿਵਾਰ ਦੇ ਜਵਾਈ ਵਾਡਰਾ ਦੀ ਜੈਪੁਰ ਵਿੱਚ ਸੀਬੀਆਈ ਸਾਹਮਣੇ ਪੇਸ਼ੀ - ਵੱਧ ਸਕਦੀਆਂ ਨੇ ਮੁਸ਼ਕਲਾਂ


ਗਾਂਧੀ ਪਰਿਵਾਰ ਦੇ ਜਵਾਈ ਰਾਬਰਟ ਵਾਡਰਾ ਦੀਆ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ , ਪਿਛਲੇ ਤਿੰਨ ਦਿਨ ਉਨ੍ਹਾਂ ਤੋਂ ਈਡੀ ਨੇ ਦਿੱਲੀ ਵਿੱਚ ਲਗਾਤਾਰ ਪੁੱਛਗਿੱਛ ਕੀਤੀ ਸੀ , ਹੁਣ ਅੱਜ ਮੰਗਲਵਾਰ ਨੂੰ ਜੈਪੁਰ ਵਿਚ ਰਾਬਰਟ ਵਾਡਰਾ ਐਂਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਰਾਜਸਥਾਨ ਦੇ ਬੀਕਾਨੇਰ ਵਿਚ ਕਥਿਤ ਜ਼ਮੀਨ ਘੁਟਾਲੇ ਦੇ ਸਬੰਧ ਵਿਚ ਪੇਸ਼ ਹੋ ਰਹੇ ਹਨ , ਵਾਡਰਾ ਦੀ ਮਾਤਾ ਮੌਰੇਨ ਵੀ ਵਾਡਰਾ ਦੇ ਨਾਲ ਭਿਵਾਨੀ ਸਿੰਘ ਰੋਡ, ਜੈਪੁਰ ਦੇ ਖੇਤਰੀ ਦਫਤਰ ਵਿਚ ਸਵੇਰੇ 10 ਵਜੇ ਤੋਂ ਹਾਜ਼ਰ ਹਨ , ਕਾਂਗਰਸ ਇਸਨੂੰ ਬਦਲੇ ਦੀ ਰਾਜਨੀਤੀ ਦੱਸ ਰਹੀ ਹੈ |ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.