• Sunday, September 15

Breaking News :

ਇਕ ਵਾਰ ਫਿਰ 'Khalsa Aid' ਨੇ ਕਸ਼ਮੀਰੀ ਵਿਦਿਆਰਥੀਆਂ ਦੀ ਕੀਤੀ ਮਦਦ

ਇਕ ਵਾਰ ਫਿਰ 'Khalsa Aid' ਨੇ ਕਸ਼ਮੀਰੀ ਵਿਦਿਆਰਥੀਆਂ ਦੀ ਕੀਤੀ ਮਦਦ

ਮੋਹਾਲੀ ਡੈਸਕ (ਵਿਕਰਮ ਸਹਿਜਪਾਲ) : ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੋਂ ਦੇ ਹਲਾਤ ਕਾਫ਼ੀ ਬਦਲ ਗਏ ਹਨ। ਇਸ ਦਾ ਪ੍ਰਭਾਵ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਿਆ ਹਾਸਲ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਅਤੇ ਬਾਕੀ ਲੋਕਾਂ 'ਤੇ ਪਿਆ ਹੈ, ਜਿਸ ਦੇ ਚਲਦਿਆਂ ਇਕ ਵਾਰ ਫਿਰ 'ਖ਼ਾਲਸਾ ਏਡ' ਕਸ਼ਮੀਰੀ ਵਿਦਿਆਰਥੀਆਂ ਦੇ ਹੱਕ ਵਿਚ ਨਿੱਤਰੀ ਹੈ। ਬੀਤੀ ਰਾਤ ਖਾਲਸਾ ਏਡ ਨੇ ਬਨੂੜ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਕਰੀਬ 300 ਕਸ਼ਮੀਰੀ ਵਿਦਿਆਰਥੀਆਂ ਨੂੰ ਰਾਸ਼ਣ ਅਤੇ ਹੋਰ ਲੋੜੀਂਦਾ ਸਮਾਨ ਵੰਡਿਆ। 

ਇਸ ਦੌਰਾਨ ਕਸ਼ਮੀਰੀ ਵਿਦਿਆਰਥੀਆਂ ਨੇ ਅਪਣਾ ਦਰਦ ਬਿਆਨ ਕੀਤਾ ਅਤੇ ਦੱਸਿਆ ਕਿ ਕਈ-ਕਈ ਦਿਨ ਉਹਨਾਂ ਦੀ ਅਪਣੇ ਪਰਿਵਾਰ ਨਾਲ ਗੱਲ ਨਹੀਂ ਹੁੰਦੀ ਜੇਕਰ ਗੱਲ ਹੁੰਦੀ ਵੀ ਹੈ ਤਾਂ ਉਹ ਵੀ ਕੁਝ ਸੈਕਿੰਡਾਂ ਲਈ ਹੀ ਹੁੰਦੀ ਹੈ। ਇਸ ਦੇ ਨਾਲ ਹੀ ਕਸ਼ਮੀਰੀ ਵਿਦਿਆਰਥੀਆਂ ਨੇ 'ਖ਼ਾਲਸਾ ਏਡ' ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.