UN Climate Meet : ਸਾਰੀ ਦੁਨੀਆਂ ਕਹੇ ਸਿੰਗਲ ਯੂਜ਼ ਪਲਾਸਟਿਕ ਨੂੰ ਬਾਏ-ਬਾਏ - ਮੋਦੀ

UN Climate Meet : ਸਾਰੀ ਦੁਨੀਆਂ ਕਹੇ ਸਿੰਗਲ ਯੂਜ਼ ਪਲਾਸਟਿਕ ਨੂੰ ਬਾਏ-ਬਾਏ - ਮੋਦੀ

ਵੈੱਬ ਡੈਸਕ (Vikram Sehajpal) : ਦੁਨੀਆਂ ਦੇ 190 ਦੇਸ਼ਾਂ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ "ਭਾਰਤੀ ਸੰਸਕ੍ਰਿਤੀ ਵਿੱਚ ਧਰਤੀ ਨੂੰ ਮਹੱਤਵ ਦਿੱਤਾ ਗਿਆ ਹੈ ਜਲਵਾਯੂ ਅਤੇ ਵਾਤਾਵਰਣ ਦਾ ਅਸਰ ਜੈਵ-ਵਿਭਿੰਨਤਾ ਅਤੇ ਜ਼ਮੀਨ ਦੋਵਾਂ 'ਤੇ ਪੈਂਦਾ ਹੈ। ਦੁਨੀਆ ਜਲਵਾਯੂ ਪਰਿਵਰਤਨ ਦੇ ਨਕਾਰਤਮਕ ਪ੍ਰਭਾਵਾਂ ਦਾ ਸਾਹਮਣਾ ਕਰ ਰਹੀ ਹੈ।" ਇਸ ਦੇ ਨਾਲ ਉਨ੍ਹਾਂ ਨੇ ਕਿਹਾ, "ਅਸੀ ਕਿੰਨੇ ਵੀ ਫਰੇਮਵਰਕ ਲਾਗੂ ਕਰ ਲਈਏ ਪਰ ਅਸਲੀ ਬਦਲਾਵ ਹਮੇਸ਼ਾ ਟੀਮ ਵਰਕ ਨਾਲ ਆਉਦਾ ਹੈ। ਭਾਰਤ ਨੇ ਸਵੱਛ ਭਾਰਤ ਮਿਸ਼ਨ ਦੇ ਦੌਰਾਨ ਇਸ ਤਰ੍ਹਾ ਹੀ ਦੇਖਿਆ ਸੀ ਸਾਰੇ ਵਰਗਾਂ ਦੇ ਲੋਕਾਂ ਨੇ ਇਸ ਵਿੱਚ ਭਾਗ ਲਿਆ ਅਤੇ ਕੰਮ ਯਕੀਨੀ ਤੌਰ 'ਤੇ ਕੀਤਾ। 

ਸਾਲ 2014 ਵਿੱਚ ਜੋ ਸਵੱਛਤਾ ਕਵਰੇਜ 38 ਫੀਸਦੀ ਸੀ ਉਹ ਅੱਜ 99 ਫ਼ੀਸਦੀ ਹੈ।" ਉਨ੍ਹਾਂ ਨੇ ਕਿਹਾ ਮੇਰੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਆਉਣ ਵਾਲੇ ਸਾਲਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਦਾ ਖਤਮਾ ਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਨੂੰ ਬਾਏ-ਬਾਏ ਕਹਿ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਨੂੰ ਇਹ ਦੱਸਣ ਲੱਗੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਜ਼ਮੀਨ ਬਹਾਲੀ ਦੀ ਰਣਨੀਤੀ ਵਿਕਸਤ ਕਰਨ ਵਿੱਚ ਸਾਰੇ ਮਿੱਤਰ ਦੇਸ਼ ਮਦਦ ਕਰਨ ਲਈ ਤਿਆਰ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.