Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 13-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 13-02-2019 )


1.. ਵੇਨੇਜੂਏਲਾ ਨੂੰ ਲੈ ਰੂਸ ਅਮਰੀਕਾ ਫਿਰ ਆਹਮਣੇ ਸਾਹਮਣੇ - ਹੋ ਸਕਦੇ ਨੇ ਸ਼ੀਤ ਯੁੱਧ ਵਰਗੇ ਹਾਲਾਤ 


ਰੂਸ ਅਤੇ ਅਮਰੀਕਾ ਵੈਨੇਜ਼ੁਏਲਾ ਵਿਚ ਸੱਤਾ ਦੇ ਸੰਘਰਸ਼ ਦੇ ਵਿਚਾਲੇ ਆਹਮੋ ਸਾਹਮਣੇ ਆ ਗਏ ਹਨ , ਅਮਰੀਕਾ ਜਿੱਥੇ ਵਿਰੋਧੀ ਧਿਰ ਦੇ ਨੇਤਾ ਦੀ ਹਮਾਇਤ ਕਰ ਰਿਹਾ ਹੈ , ਉਥੇ ਹੀ ਰੂਸ ਵਰਤਮਾਨ ਰਾਸ਼ਟਰਪਤੀ ਨਿਕੋਲਸ ਮਦੂਰੋ ਦੀ ਹਮਾਇਤ ਕਰ ਰਿਹਾ ਹੈ , ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਪਣੇ ਅਮਰੀਕਾ ਦੇ ਹਮਰੁਤਬਾ ਮਾਈਕ ਪੋਮਪਿਓ ਨੂੰ ਵੈਨੇਜ਼ੁਏਲਾ ਵਿੱਚ ਅਮਰੀਕੀ ਦਖਲ ਵਰਤਣ ਲਈ ਧਮਕੀ ਦੇ ਖਿਲਾਫ ਸਖ਼ਤ ਚੇਤਾਵਨੀ ਦਿੱਤੀ ਹੈ , ਜਿਸ ਤੋਂ ਬਾਅਦ ਅਮਰੀਕਾ ਅਤੇ ਰੂਸ ਇਕ ਵਾਰ ਫਿਰ ਸ਼ੀਤ ਯੁੱਧ ਦੀ ਸਥਿਤੀ ਵਿੱਚ ਆ ਗਏ ਹਨ |


2.. ਟੋਰਾਂਟੋ ਵਿੱਚ ਤੂਫ਼ਾਨ ਦਾ ਅਲਰਟ ਅਜੇ ਵੀ ਜਾਰੀ - ਕਈ ਖੇਤਰਾਂ ਵਿੱਚ ਬਰਫ ਨੇ ਰੋਕਿਆ ਜਨਜੀਵਨ 

ਕੈਨੇਡਾ ਵਿੱਚ ਮੰਗਲਵਾਰ ਨੂੰ ਬਹੁਤ ਠੰਢੇ ਸਰਦੀ ਦੇ ਮੌਸਮ ਨੇ ਦੱਖਣੀ ਓਨਟਾਰੀਓ ਵਿੱਚ ਹਵਾਈ ਆਵਾਜਾਈ ਤੋਂ ਲੈ ਕੇ ਸੜਕਾਂ ਤੱਕ ਨੂੰ ਰੋਕ ਦਿੱਤਾ ਹੈ , ਟੋਰਾਂਟੋ ਦੀ ਰਫਤਾਰ ਇਸ ਸਮੇ ਰੁਕੀ ਹੋਈ ਹੈ , ਇਲਾਕੇ ਦੇ ਨਿਵਾਸੀਆਂ ਨੂੰ ਐਨਵਾਰਾਇਰਮੈਂਟ ਕੈਨੇਡਾ ਵਲੋਂ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ , ਇਸ ਸਮੇ ਵੀ ਪੂਰੇ ਖੇਤਰ ਵਿਚ ਅਲਰਟ ਜਾਰੀ   ਹੈ , ਗਰੇਟਰ ਟੋਰਾਂਟੋ ਏਰੀਆ ਵਿੱਚ 80 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀਆਂ ਜ਼ੋਰਦਾਰ ਹਵਾਵਾਂ ਚਲ ਰਹੀਆਂ ਹਨ , ਜਿਸ ਤੋਂ ਬਾਅਦ ਕਈ ਸੰਸਥਾਵਾਂ ਨੂੰ ਬੰਦ ਕੀਤਾ ਗਿਆ ਹੈ |3.. ਅੱਜ ਦਿੱਲੀ ਵਿੱਚ ਹੋਵੇਗੀ ਮੋਦੀ ਦੇ ਵਿਰੋਧ ਵਿੱਚ ਮਹਾਰੈਲੀ - ਕਈ ਪਾਰਟੀਆਂ ਨੇ ਲਿਆ ਹਿੱਸਾ 


ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਖਿਲਾਫ ਇਕ ਹੋਰ ਮਹਾਰੈਲੀ ਵਿਚ ਵਿਰੋਧੀ ਧਿਰ ਦੇ ਆਗੂ ਬੁੱਧਵਾਰ ਨੂੰ ਦਿੱਲੀ ਵਿਖੇ ਇਕੱਠੇ ਹੋਣਗੇ ਅਤੇ ਉਹ ਵੱਖ-ਵੱਖ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਘੇਰਾਂਗੇ , ਆਮ ਆਦਮੀ ਪਾਰਟੀ (ਆਪ) ਅਰਵਿੰਦ ਕੇਜਰੀਵਾਲ ਵੱਲੋਂ ਆਯੋਜਿਤ ਇਸ ਰੈਲੀ ਦਾ ਆਯੋਜਨ ਕਰ ਰਹੀ ਹੈ ,ਆਮ ਆਦਮੀ ਪਾਰਟੀ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ,  ਐਨ ਚੰਦਰਬਾਬੂ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ, ਨੈਸ਼ਨਲ ਕਾਨਫਰੰਸ (ਐਨ) ਦੇ ਨੇਤਾ ਫਾਰੂਕ ਅਬਦੁੱਲਾ  ਅਤੇ ਰਾਸ਼ਟਰਵਾਦੀ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਯਾਦਵ ਇਸ ਰੈਲੀ ਵਿੱਚ ਹਿੱਸਾ ਲੈਣਗੇ |


4.. ਲੋਕਸਭਾ ਚੋਣਾਂ ਤੋਂ ਪਹਿਲਾ ਪੰਜਾਬ ਵਿੱਚ ਧੜਾਧੜ ਟਰਾਂਸਫਰ - 6 ਜ਼ਿਲਿਆਂ ਦੇ ਡੀਸੀ ਸਮੇਤ 14 ਅਫਸਰ ਬਦਲੇ 

ਲੋਕਸਭਾ ਚੋਣਾਂ ਤੋਂ ਪਹਿਲਾ ਪੰਜਾਬ ਵਿੱਚ ਵੱਡਾ ਫੇਰ ਬਦਲ ਹੋਇਆ ਹੈ , ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੇ ਟਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਮੰਗਲਵਾਰ ਨੂੰ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 14 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ,ਇਨ੍ਹਾਂ ਵਿੱਚ 13 ਆਈਏਐਸ ਅਫਸਰ ਹਨ ਜਦਕਿ ਇਕ ਪੀਸੀਐਸ ਅਫਸਰ ਸ਼ਾਮਲ ਹੈ ,ਇਸ ਤੋਂ ਪਹਿਲਾ ਚੋਣ ਕਮਿਸ਼ਨ ਨੇ 20 ਫਰਵਰੀ ਤਕ ਟਰਾਂਸਫਰ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਸੀ , ਜਿਸ ਤੋਂ ਬਾਅਦ ਅਗਲੇ ਕੁਝ ਦਿਨਾਂ ਵਿੱਚ ਹੋਰ ਤਬਾਦਲੇ ਵੇਖਣ ਨੂੰ ਮਿਲ ਸਕਦੇ ਹਨ |
5.. ਸੀਰੀਆ ਵਿੱਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਅਮਰੀਕਾ ਨੇ ਕੀਤੇ ਹਵਾਈ ਹਮਲੇ - 70 ਨਾਗਰਿਕਾਂ ਦੀ ਹੋਈ ਮੌਤ 

ਮੰਗਲਵਾਰ ਨੂੰ, ਸੀਰੀਆ ਦੇ ਪੂਰਬੀ ਖੇਤਰ ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫ਼ੌਜਾਂ ਦੇ ਹਵਾਈ ਹਮਲੇ ਵਿੱਚ 70 ਨਾਗਰਿਕ ਮਾਰੇ ਗਏ ਹਨ ,ਇਸ ਤੋਂ ਇਲਾਵਾ ਇਸ ਹਮਲੇ ਵਿੱਚ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ, ਦੇਸ਼ ਦੇ ਪੂਰਬੀ ਹਿੱਸੇ ਵਿਚ ਸਥਿਤ ਦਾਇਰ ਅਲ-ਜੌਨ ਵਿਚ ਬੇਘਰ ਹੋਏ ਲੋਕਾਂ ਦੇ ਕੈਂਪ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ, ਅਮਰੀਕਾ ਨੇ ਖੁਲਾਸਾ ਕੀਤਾ ਕਿ ਇਹ ਹਮਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ , ਇਸਲਾਮਿਕ ਸਟੇਟ ਇਕ ਵਾਰ ਫਿਰ ਸੀਰੀਆ ਵਿੱਚ ਆਪਣਾ ਕਬਜ਼ਾ ਵਧਾ ਰਿਹਾ ਹੈ |ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.