Breaking News :

ਆਲ ਇੰਗਲੈਂਡ ਚੈਂਪੀਅਨਸ਼ਿਪ ਭਾਰਤ 18 ਸਾਲਾਂ ਤੋਂ ਨਹੀਂ ਜਿੱਤ ਸਕਿਆ ਕੋਈ ਖ਼ਿਤਾਬ - ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਮੁਸ਼ਕਲ ਡਰਾਅ

ਬਰਮਿੰਘਮ (ਇੰਦਰਜੀਤ ਸਿੰਘ ਚਾਹਲ) : ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਥੇ ਪਿਛਲੇ 18 ਸਾਲਾਂ ਤੋਂ ਭਾਰਤ ਕੋਈ ਖ਼ਿਤਾਬ ਨਹੀਂ ਜਿੱਤ ਸਕਿਆ ਹੈ, ਵਿਚ ਦਿੱਗਜ ਸ਼ਟਲਰ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਸਮੇਤ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਮੁਸ਼ਕਲ ਡਰਾਅ ਮਿਲਿਆ ਹੈ । ਪਿਛਲੇ ਸਾਲ ਇਸ ਟੂਰਨਾਮੈਂਟ ਵਿਚ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਮੈਡਲ ਜੇਤੂ ਸਿੰਧੂ ਸੈਮੀਫਾਈਨਲ ਤਕ ਪੁੱਜੀ ਸੀ। ਉਹ ਮਹਿਲਾ ਸਿੰਗਲਜ਼ ਵਿਚ ਦੱਖਣੀ ਕੋਰੀਆ ਦੀ ਸੁੰਗ ਜੀ ਹਿਊਨ ਨਾਲ ਆਪਣਾ ਪਹਿਲਾ ਮੈਚ ਖੇਡੇਗੀ ਜਦਕਿ ਇੰਡੋਨੇਸ਼ੀਆ ਮਾਸਟਰਜ਼ ਦੀ ਚੈਂਪੀਅਨ ਸਾਇਨਾ ਦਾ ਸਾਹਮਣਾ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨਾਲ ਹੋਵੇਗਾ। ਸਾਇਨਾ ਤੇ ਸਿੰਧੂ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਖੇਡ ਕੇ ਸਿੱਧਾ ਬਰਮਿੰਘਮ ਪੁੱਜਣਗੀਆਂ। ਛੇ ਮਾਰਚ ਤੋਂ ਆਲ ਇੰਗਲੈਂਡ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ। ਸਿੰਧੂ ਨੂੰ ਪਿਛਲੇ ਸਾਲ ਹਾਂਗਕਾਂਗ ਓਪਨ ਵਿਚ ਹਿਊਨ ਨੇ ਹਰਾਇਆ ਸੀ ਜਿਸ ਨੂੰ ਹਰਾਉਣ 'ਤੇ ਕੁਆਰਟਰ ਫਾਈਨਲ ਵਿਚ ਭਾਰਤੀ ਸ਼ਟਲਰ ਦਾ ਸਾਹਮਣਾ ਤੀਜਾ ਦਰਜਾ ਚੇਨ ਯੂਫੇਈ ਨਾਲ ਹੋ ਸਕਦਾ ਹੈ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਾਇਨਾ 2015 ਵਿਚ ਆਲ ਇੰਗਲੈਂਡ ਦੇ ਫਾਈਨਲ ਵਿਚ ਪੁੱਜੀ ਸੀ। 


ਇਸ ਸਾਲ ਉਹ ਮਲੇਸ਼ੀਆ ਮਾਸਟਰਜ਼ ਦੇ ਸੈਮੀਫਾਈਨਲ ਵਿਚ ਪੁੱਜੀ ਤੇ ਇੰਡੋਨੇਸ਼ੀਆ ਵਿਚ ਖ਼ਿਤਾਬ ਜਿੱਤਿਆ ਜਿਨ੍ਹਾਂ ਦਾ ਸਾਹਮਣਾ ਕੁਆਰਟਰ ਫਾਈਨਲ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਚੀਨੀ ਤਾਇਪੇ ਦੀ ਤਾਈ ਝੂ ਿਯੰਗ ਨਾਲ ਹੋ ਸਕਦਾ ਹੈ ਜਿਸ ਖ਼ਿਲਾਫ਼ ਉਹ ਪਿਛਲੇ 11 ਮੈਚ ਹਾਰ ਚੁੱਕੀ ਹੈ। ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੋਰੋਲੀਨਾ ਮਾਰਿਨ ਗੋਡੇ ਦੀ ਸੱਟ ਕਾਰਨ ਇਸ ਚੈਂਪੀਅਨਸ਼ਿਪ ਵਿਚ ਨਹੀਂ ਖੇਡ ਰਹੀ ਹੈ। ਮਰਦ ਸਿੰਗਲਜ਼ 'ਚ ਕਿਦਾਂਬੀ ਸ਼੍ਰੀਕਾਂਤ ਦਾ ਸਾਹਮਣਾ ਪਹਿਲੇ ਗੇੜ ਵਿਚ ਫਰਾਂਸ ਦੇ ਬ੍ਾਈਸ ਲੀਵਰਦੇਜ ਨਾਲ ਹੋਵੇਗਾ। ਵਿਸ਼ਵ ਟੂਰ ਫਾਈਨਲਸ ਦੇ ਸੈਮੀਫਾਈਨਲ ਵਿਚ ਪੁੱਜੇ ਸਮੀਰ ਵਰਮਾ ਦਾ ਸਾਹਮਣਾ ਪਹਿਲੇ ਗੇੜ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਡੈਨਮਾਰਕ ਦੇ ਵਿਕਟਰ ਐਕਸੇਲਸਨ ਨਾਲ ਹੋਵੇਗਾ। ਉਥੇ ਬੀ ਸਾਈ ਪ੍ਣੀਤ ਤੇ ਐੱਚਐੱਸ ਪ੍ਣਯ ਇਕ ਦੂਜੇ ਨਾਲ ਖੇਡਣਗੇ।ਭਾਰਤ ਨੇ ਆਖ਼ਰੀ ਵਾਰ 2001 ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤੀ ਸੀ ਜਦ ਮੌਜੂਦਾ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨੇ ਖ਼ਿਤਾਬ ਆਪਣੇ ਨਾਂ ਕੀਤਾ ਸੀ। ਪਹਿਲੀ ਵਾਰ ਇਸ ਦਾ ਖ਼ਿਤਾਬ ਪ੍ਕਾਸ਼ ਪਾਦੂਕੋਣ ਨੇ 1980 ਵਿਚ ਜਿੱਤਿਆ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.