Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 14-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 14-02-2019 )


1.. ਅਮਰੀਕਾ ਦੀ ਭਾਰਤ ਸਮੇਤ ਕਈ ਦੇਸ਼ਾਂ ਨੂੰ ਖੁੱਲ੍ਹੀ ਧਮਕੀ - ਵੇਨੇਜ਼ੂਏਲਾ ਤੋਂ ਤੇਲ ਖਰੀਦਣ ਤੇ ਹੋਵੇਗੀ ਵੱਡੀ ਕਾਰਵਾਈ


ਅਮਰੀਕਾ ਲਗਾਤਾਰ  ਵੇਨੇਜ਼ੂਏਲਾ ਦੀ ਸੱਤਾ ਵਿਚ ਤਖ੍ਤਾਪਲਟ ਕਰਨ ਲਈ ਦਬਾਅ ਵਧ ਰਿਹਾ ਹੈ , ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਵੇਨੇਜ਼ੂਏਲਾ ਤੋਂ ਤੇਲ ਖਰੀਦਣ ਬਾਰੇ ਧਮਕੀ ਦਿੱਤੀ ਹੈ , ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਅਤੇ ਕੰਪਨੀਆਂ ਜੋ ਮੁਸ਼ਕਲਾਂ ਵਿੱਚ ਘਿਰੇ ਦੇਸ਼ ਵਿਚ ਨਿਕੋਲਸ ਮਦੂਰੋ ਦੀ 'ਚਤੁਰਾਈ' ਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ , ਇਸ ਤੋਂ ਪਹਿਲਾ ਅਮਰੀਕਾ ਅਤੇ ਰੂਸ ਵੇਨੇਜ਼ੂਏਲਾ ਨੂੰ ਲੈ ਕੇ ਆਹਮਣੇ ਸਾਹਮਣੇ ਆ ਗਏ ਸਨ |


2.. ਰੇਆਬੋਲਡ ਦੇ ਅਸਤੀਫੇ ਤੋਂ ਬਾਅਦ ਪ੍ਰਧਾਨਮੰਤਰੀ ਟਰੂਡੋ ਬੇਕਫੁੱਟ ਤੇ - ਵਿਰੋਧੀ ਸਾਧ ਰਹੇ ਨੇ ਨਿਸ਼ਾਨੇ


ਮੰਤਰੀ ਜੋਡੀ ਵਿਲਸਨ-ਰੇਆਬੋਲਡ ਦੇ ਕੈਬਨਿਟ ਤੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨਮੰਤਰੀ ਜਸਟਿਨ ਟਰੂਡੋ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰ ਵਿਰੋਧੀ ਮੁਹਿੰਮ ਦਾ ਸਾਹਮਣਾ ਕਰ ਰਹੇ ਹਨ ,ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿਚ ਇਕ ਹੋਰ ਮੰਤਰੀ ਤੇ ਵੱਡੇ ਦੋਸ਼ ਲੱਗੇ ਹਨ , 2015 ਵਿਚ ਪ੍ਰਧਾਨਮੰਤਰੀ ਟਰੂਡੋ ਵਲੋਂ ਕਾਰਜਕਾਲ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਪੰਜਵੇਂ ਮੰਤਰੀ ਤੇ ਅਜਿਹੇ ਦੋਸ਼ ਲੱਗੇ ਹਨ , ਟਰੂਡੋ ਦੇ ਦਫਤਰ ਤੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਦੋਸ਼ਾਂ 'ਤੇ ਫੌਜਦਾਰੀ ਮੁਕੱਦਮੇ ਤੋਂ ਬਚਣ ਲਈ ਐਸਐਨਸੀ-ਲਵਲੀਨ ਦੀ ਮਦਦ ਕਰਨ ਦਾ ਦੋਸ਼ ਹੈ |


3.. ਪੰਜਾਬ ਵਿਧਾਨਸਭਾ ਵਿਚ ਆਪ ਨੇ ਸਾਧਿਆ ਅਕਾਲੀਆਂ ਤੇ ਨਿਸ਼ਾਨਾ - ਬਹਿਬਲ ਕਲਾਂ ਦੇ ਦੋਸ਼ੀ ਫੜੇ ਜਾਣ


ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਨੇੜੇ ਸੱਤਾਧਾਰੀ ਕਾਂਗਰਸ ਖਿਲਾਫ ਮਾਰਚ ਕੱਢਣ ਤੋਂ ਇਕ ਦਿਨ ਬਾਅਦ ਅਕਾਲੀ ਦਲ ਹੁਣ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਆ ਗਿਆ ਹੈ , ਅੱਜ ਬਹਿਸ ਸ਼ੁਰੂ ਕਰਦੇ ਹੋਏ ਦਾਖਾ ਦੇ ਵਿਧਾਇਕ ਐਚਐਸ ਫੂਲਕਾ ਨੇ ਪੰਜਾਬ ਸਰਕਾਰ ਤੋਂ ਬਾਦਲਾਂ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਨੀ ਦੇ ਖਿਲਾਫ ਪੁਲਿਸ ਦੀ ਗੋਲੀਬਾਰੀ ਦੀਆਂ ਘਟਨਾਵਾਂ 'ਤੇ ਕਾਰਵਾਈ ਕਰਨ ਲਈ ਕਿਹਾ  "ਪੰਜ ਮੰਤਰੀਆਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਸਲਾਖਾਂ ਪਿੱਛੇ ਦੇਣਾ ਚਾਹੀਦਾ ਹੈ , ਫੂਲਕਾ ਦੇ ਅਸਤੀਫਾ ਦੇਣ ਦੇ ਬਾਵਜੂਦ ਉਨ੍ਹਾਂ ਦਾ ਅਸਤੀਫਾ ਹੁਣ ਤਕ ਮਨਜ਼ੂਰ ਨਹੀਂ ਹੋਇਆ , ਇਸ ਲਈ ਉਹ ਅਜੇ ਵੀ ਵਿਧਾਇਕ ਹਨ |4.. ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਝਟਕਾ - ਗਵਰਨਰ ਤੋਂ ਜ਼ਿਆਦਾ ਸ਼ਕਤੀਆਂ ਦੇਣ ਤੋਂ ਇਨਕਾਰ 


ਦਿੱਲੀ ਸਰਕਾਰ ਅਤੇ ਉਪ ਰਾਜਪਾਲ (ਐੱਲ. ਜੀ.) ਦੇ ਵਿਚਕਾਰ ਅਧਿਕਾਰਾਂ ਦੀ ਲੜਾਈ ਸੁਪਰੀਮ ਕੋਰਟ ਪਹੁੰਚੀ ਸੀ ,ਜਿਸ 'ਤੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ , ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕੋਲ ਸੇਵਾਵਾਂ ਬਾਰੇ ਕੋਈ ਸ਼ਕਤੀ ਨਹੀਂ ਹੈ ਹਾਲਾਂਕਿ ਟ੍ਰਾਂਸਫਰ ਅਤੇ ਨਿਯੁਕਤੀਆਂ ਦੇ ਅਧਿਕਾਰ ਉੱਤੇ ਦੋਵਾਂ ਜੱਜਾਂ- ਏਕੇ ਸੀਕਰੀ ਅਤੇ ਅਸ਼ੋਕ ਭੁੱਸ਼ਨ ਵਿੱਚ ਮਤਭੇਦ ਸਨ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਤਿੰਨ ਜੱਜਾਂ ਦੀ ਬੈਂਚ ਕੋਲ ਭੇਜਿਆ ਗਿਆ ਹੈ |5.. ਟਰੰਪ ਨੂੰ ਮਿਲਿਆ ਕੰਧ ਬਣਾਉਣ ਲਈ ਅਮਰੀਕੀ ਸੰਸਦ ਦਾ ਸਾਥ - ਪਰ ਮਿਲਣਗੇ ਸਿਰਫ 1.4 ਅਰਬ ਡਾਲਰ 


ਅਮਰੀਕਾ -ਮੈਕਸਿਕੋ ਸਰਹੰਦ ਤੇ ਕੰਧ ਬਣਾਉਣ ਲਈ ਅਮਰੀਕੀ ਸੰਸਦ ਦੇ ਵਿਚਕਾਰ ਸਮਝੌਤਾ ਕੀਤਾ ਗਿਆ ਹੈ,  ਇਸ ਸਮਝੌਤੇ ਅਧੀਨ ਰਾਸ਼ਟਰਪਤੀ ਡਾਉਨਲਡ ਟਰੰਪ ਨੂੰ ਵਾਲ ਕੰਧ ਬਣਾਉਣ ਲਈ ਰਾਸ਼ੀ ਮੁਹਈਆ ਕਰਵਾਈ ਜਾਵੇਗੀ ਹਾਲਾਂਕਿ ਉਨ੍ਹਾਂ ਨੂੰ ਸਿਰਫ ਮੰਗੀ ਗਈ ਰਾਸ਼ੀ ਦਾ ਸਿਰਫ 1.4 ਅਰਬ ਡਾਲਰ ਹੀ ਦਿੱਤਾ ਜਾਵੇਗਾ , ਸੂਤਰਾਂ ਦੇ ਮੁਤਾਬਕ ਟਰੰਪ ਦੀ ਰਿਪਬਲੀਕਨ ਪਾਰਟੀ ਨੇ ਕਿਸੇ ਵੀ ਹਾਲਤ ਵਿੱਚ ਫਿਰ ਤੋਂ ਸਰਕਾਰੀ ਕੰਮਕਾਜ ਨੂੰ ਰੋਕਣਾ ਨਹੀਂ ਚਾਹੁੰਦੀ , ਜ਼ਿਕਰਯੋਗ ਹੈ ਕਿ ਇਸ ਕੰਧ ਲਈ ਟਰੰਪ ਨੇ 5.7 ਬਿਲੀਅਨ ਡਾਲਰ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਨੇ ਬਹੁਤ ਘੱਟ ਰਾਸ਼ੀ ਪ੍ਰਾਪਤ ਹੋਵੇਗੀ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ
Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.