Breaking News :

ਜਾਣੋ ਕਿਉ ਮਨਾਇਆ ਜਾਂਦਾ ਹੈ ਵੈਲੇਨਟਾਈਨ ਡੇ - ਇਸ ਸੰਤ ਨੇ ਕੀਤਾ ਸੀ ਸ਼ੁਰੂ

ਇੰਟਰਟੇਨਮੈਂਟ ਡੈਸਕ , 14 ਫਰਵਰੀ ( NRI MEDIA )

14 ਫ਼ਰਵਰੀ ਦਾ ਦਿਨ ਸਿਰਫ ਏਦਾਂ ਹੀ ਵੈਲੇਨਟਾਈਨ ਡੇ ਦੇ ਰੂਪ ਵਿੱਚ ਨਹੀਂ ਮਨਾਇਆ ਜਾਂਦਾ ਸਗੋਂ ਇਹ ਇਤਿਹਾਸ ਵਿੱਚ ਪਿਆਰ ਦੇ ਰੂਪ ਵਿੱਚ ਦਰਜ ਹੈ,  ਇਸ ਨੂੰ ਇਸ ਰੂਪ ਵਿੱਚ ਮਨਾਉਣ ਦੇ ਪਿੱਛੇ ਵੀ ਇਕ ਵੱਡੀ ਕਹਾਣੀ ਹੈ , ਜਿਸ ਨੂੰ ਤੁਸੀਂ ਰੋਮੈਂਟਿਕ ਦੇ ਨਾਲ ਨਾਲ ਧਾਰਮਿਕ ਵੀ ਮੰਨ ਸਕਦੇ ਹੋ ,ਵੈਲਨਟਾਈਨ ਡੇ ਨੂੰ ਦੁਨੀਆਂ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਵਿੱਚ ਪਿਆਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ , ਇਸ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਇਸ ਤੋਂ ਲੈ ਕੇ ਇਕ ਰਾਏ ਤਾਂ ਨਹੀਂ ਪਰ ਕੁਝ ਪ੍ਰਸੰਗ ਜ਼ਰੂਰ ਮਿਲਦੇ ਹਨ |


270 ਈਸਵੀ ਦੀ ਗੱਲ ਹੈ. ਰੋਮਨ ਸਾਮਰਾਜ ਵਿੱਚ ਇੱਕ ਰਾਜਾ ਹੋਇਆ ਕਰਦਾ ਸੀ , ਉਸ ਦਾ ਨਾਮ ਕਲਾਊਡੀਅਸ ਗੋਥਿਕਸ ਦੂਜਾ ਸੀ , ਇਹ ਕਿਹਾ ਜਾਂਦਾ ਹੈ ਕਿ ਪ੍ਰੇਮ ਸੰਬੰਧ ਅਤੇ ਵਿਆਹ ਦੇ ਸਖ਼ਤ ਵਿਰੁੱਧ ਸੀ ,ਉਸ ਦਾ ਮੰਨਣਾ ਸੀ ਕਿ ਪ੍ਰੇਮ ਜਾਂ ਵਿਆਹ ਤੋਂ ਬਾਅਦ ਸਿਪਾਹੀ ਆਪਣੇ ਨਿਸ਼ਾਨੇ ਨੂੰ ਭੁੱਲ ਜਾਂਦੇ ਹਨ , ਇਸ ਲਈ ਉਸਨੇ ਸੈਨਾ ਦੇ ਵਿਆਹ ਕਰਨ ਅਤੇ ਪ੍ਰੇਮ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ , ਉਸੇ ਰਿਆਸਤ ਵਿਚ ਸੰਤ ਵੈਲਨਟਾਈਨ ਵੀ ਰਹਿੰਦੇ ਸਨ ਉਨ੍ਹਾਂ ਨੇ ਇਸ ਹੁਕਮ ਦਾ ਵਿਰੋਧ ਕੀਤਾ |

ਸਮਰਾਟ ਨੇ ਪਿਆਰ ਕਰਨ ਵਾਲਿਆਂ ਨੂੰ ਜੁਲਮ ਢਾਏ ਤਾਂ ਸੰਤ ਵੈਲਨਟਾਈਨ ਨੇ ਸਮਾਰਟ ਦੇ ਆਦੇਸ਼ਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਪਿਆਰ ਤੇ ਲੱਗਣ ਵਾਲੀ ਰੋਕ ਦਾ ਸਖ਼ਤ ਵਿਰੋਧ ਕੀਤਾ , ਜਿਸ ਤੋਂ ਬਾਅਦ ਸੰਤ ਵੈਲਨਟਾਈਨ ਨੂੰ ਬਾਗੀ ਕਿਹਾ ਗਿਆ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ , ਸਮਾਰਟ ਦੀ ਸਭ ਵਿਚ ਉਨ੍ਹਾਂ ਤੇ ਕੇਸ ਚਲਿਆ ਅਤੇ 14 ਫ਼ਰਵਰੀ 270 ਨੂੰ ਸੰਤ ਵੈਲਨਟਾਈਨ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ |


ਇਹ ਮੰਨਿਆ ਜਾਂਦਾ ਹੈ ਕਿ ਸੰਤ ਵੈਲਨਟਾਈਨ ਨੇ ਜਿਸ ਦਿਨ ਬਲਿਦਾਨ ਦਿੱਤਾ ਹੈ ਉਹ ਦਿਨ 14 ਫਰਵਰੀ ਹੈ , ਇਸ ਤੋਂ ਬਾਅਦ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਵੈਲਨਟਾਈਨ ਡੇ ਮਨਾਇਆ ਜਾਣ ਲੱਗ ਪਿਆ , ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਵੈਲਨਟੀਨ ਨੂੰ ਜਿਸ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ ਸੀ ਉਨ੍ਹਾਂ ਨੇ ਓਥੋਂ ਹੀ ਜੇਲਰ ਦੀ ਬੇਟੀ ਨੂੰ ਇੱਕ ਖਤ ਲਿਖਿਆ ਸੀ . ਇਸ ਖੱਤ ਦੇ ਅਖੀਰ ਵਿੱਚ ਉਨ੍ਹਾਂ ਨੇ  'ਤੁਹਾਡੇ ਵੈਲੇਨਟਾਈਨ' ਸ਼ਬਦਾਂ ਨੂੰ ਲਿਖਿਆ ਸੀ ,ਇੱਕ ਬ੍ਰਿਟਿਸ਼ ਵੈੱਬਸਾਈਟ ਅਨੁਸਾਰ, ਇਸ ਜੇਲਰ ਦੀ ਬੇਟੀ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਸੀ ਪਰ ਸੰਤ ਵੈਲੇਨਟਾਈਨ ਦੇ ਖਤ ਦੇ ਕਾਰਨ ਉਸ ਦੀ ਨਜ਼ਰ ਠੀਕ ਹੋ ਗਈ , ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਵੈਲਨਟਾਈਨ ਨਾਲ ਜੁੜੀਆਂ ਹੋਈਆਂ ਹਨ |


ਪ੍ਰੇਮ ਦੇ ਲਈ ਬਲੀਦਾਨ ਦੇਣ ਵਾਲੇ ਸੰਤ ਨੂੰ ਯਾਦ ਕਰਨ ਲਈ ਇਸ ਦਿਨ ਦੀ ਸ਼ੁਰੂਆਤ ਹੋਈ ,ਹਾਲ ਦੇ ਵਰ੍ਹਿਆਂ ਵਿੱਚ ਸੋਸ਼ਲ ਮੀਡੀਆ ਅਤੇ ਆਪਸ ਵਿੱਚ ਸੰਪਰਕ ਮਾਧਿਅਮ ਦੇ ਵਿਸਤਾਰ ਵਿੱਚ ਇਸ ਦਿਨ ਦੀ ਪ੍ਰਸਿੱਧੀ ਸੰਸਾਰ ਭਰ ਵਧ ਰਹੀ ਹੈ ਅਤੇ ਇਸ ਨੂੰ ਮਨਾਉਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ, ਭਾਵੇਂ ਭਾਰਤ ਵਿੱਚ ਵੈਲਨਟਾਈਨ ਡੇ ਮਨਾਉਣ ਲਈ ਕੁਝ ਜਥੇਬੰਦੀਆਂ ਵਲੋਂ ਵਿਰੋਧ ਕੀਤੇ ਜਾਂਦੇ ਹਨ , ਪਰ ਇਹ ਸਭ ਤੋਂ ਬੇਖਬਰ ਲੋਕ ਪਿਆਰ ਦੇ ਇਜ਼ਹਾਰ ਲਈ  ਫੁੱਲ , ਚਾਕਲੇਟ ਅਤੇ ਤੋਹਫ਼ੇ ਦੁਆਰਾ ਉਨ੍ਹਾਂ ਦੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.