ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣੇ ਪੂਜਾ ਪੰਡਾਲ ਦਾ ਸਿੱਖ ਭਾਈਚਾਰੇ ਨੇ ਕੀਤਾ ਵਿਰੋਧ

ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣੇ ਪੂਜਾ ਪੰਡਾਲ ਦਾ ਸਿੱਖ ਭਾਈਚਾਰੇ ਨੇ ਕੀਤਾ ਵਿਰੋਧ

ਕੋਲਕਾਤਾ (ਇੰਦਰਜੀਤ ਸਿੰਘ) : ਕੋਲਕਾਤਾ ਦੇ ਭਵਾਨੀਪੁਰ 'ਚ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣੇ ਪੂਜਾ ਪੰਡਾਲ ਦਾ ਸਿੱਖ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਣ-ਬੁੱਝ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਪੂਜਾ ਦਾ ਪ੍ਰਬੰਧ ਕਮੇਟੀ ਵਲੋਂ ਅਜਿਹਾ ਕੀਤਾ ਗਿਆ ਹੈ। ਨਾਲ ਹੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪ੍ਰਬੰਧਕ ਕਮੇਟੀ ਨੂੰ ਜਵਾਬ-ਤਲਬ ਕਰਨ ਦੀ ਅਪੀਲ ਵੀ ਕੀਤੀ।ਵੱਖੋ-ਵੱਖਰੇ ਥੀਮ ਦੇ ਦੁਰਗਾ ਪੂਜਾ ਪੰਡਾਲਾਂ ਲਈ ਮਸ਼ਹੂਰ ਮਹਾਨਗਰ ਦੀ ਪਾਰਕ ਦੇ ਪੰਡਾਲ ਦਾ ਥੀਮ ਗੋਲਡਨ ਟੈਂਪਲ ਹੈ।

ਵਧਦੇ ਵਿਵਾਦ ਨੂੰ ਦੇਖ ਪ੍ਰਬੰਧਕ ਕਮੇਟੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, 'ਅਸੀਂ ਪੰਡਾਲ ਜ਼ਰੀਏ ਭਾਈਚਾਰਕ ਸਾਂਝ ਤੇ ਏਕਤਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ, ਨਾ ਕਿ ਸਾਡੀ ਮਨਸ਼ਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸੀ।' ਅਸਲ ਵਿਚ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਮੌਕੇ ਇਸ ਵਾਰ ਦੁਰਗਾ ਉਤਸਵ ਕਮੇਟੀ ਨੇ ਪੰਡਾਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਰੂਪ 'ਚ ਸਜਾਇਆ ਹੈ। ਗੋਲਡਨ ਟੈਂਪਲ ਵਾਂਗ ਹੀ ਸੋਨੇ ਤੇ ਚਿੱਟੇ ਰੰਗ ਨਾਲ ਪੰਡਾਲ ਬਣਾਇਆ ਗਿਆ ਤੇ ਪੰਡਾਲ ਦੇ ਦੋਵੇਂ ਪਾਸੇ ਪਾਣੀ ਦਾ ਕੁੰਡ ਵੀ ਬਣਾਇਆ ਗਿਆ। ਇੱਥੇ ਸ੍ਰੀ ਹਰਿਮੰਦਰ ਸਾਹਿਬ ਵਾਂਗ ਰੋਜ਼ ਲੰਗਰ ਵੀ ਲਗਾਇਆ ਗਿਆ ਸੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.