• Sunday, September 15

Breaking News :

ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਸਪਤਾਲ ਵਾਪਸ ਘਰ ਪਹੁੰਚਣ ‘ਤੇ ਸਿੱਖ ਕੌਮ ਨੂੰ ਫਤਿਹ ਗੁਜਾਉਣ ਦੇ ਨਾਲ ਆਜ਼ਾਦ ਹੋਣ ਦੀ ਕੀਤੀ ਅਪੀਲ

ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਸਪਤਾਲ ਵਾਪਸ ਘਰ ਪਹੁੰਚਣ ‘ਤੇ ਸਿੱਖ ਕੌਮ ਨੂੰ ਫਤਿਹ ਗੁਜਾਉਣ ਦੇ ਨਾਲ ਆਜ਼ਾਦ ਹੋਣ ਦੀ ਕੀਤੀ ਅਪੀਲ

ਸ੍ਰੀ ਫ਼ਤਹਿਗੜ੍ਹ ਸਾਹਿਬ,ਇੰਦਰਜੀਤ ਸਿੰਘ ਚਾਹਲ :

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੀਜੀਆਈ ਚੰਡੀਗੜ੍ਹ ਵਿਚ 8 ਦਿਨ ਦਾਖਲ ਹੋ ਕੇ ਕੱਲ੍ਹ ਮਿਤੀ 13 ਫਰਵਰੀ ਆਪਣੇ ਘਰ ਕਿਲ੍ਹਾ ਸ. ਹਰਨਾਮ ਸਿੰਘ ਪਹੁੰਚ ਗਏ ਸਨ । ਅੱਜ ਸਵੇਰੇ ਉਹ ਆਪਣੇ ਘਰ ਦੇ ਬਗੀਚੇ ਵਿਚ ਬੈਠੇ ਹੋਏ ਸਨ, ਉਨ੍ਹਾਂ ਦੇ ਵਫ਼ਾਦਾਰ Cocker Spaniel ਕੁੱਤੇ ਅੱਬੂ ਨਾਲ ਬੈਠੇ ਦਿਖ ਰਹੇ ਹਨ । ਪਿਛੇ ਉਨ੍ਹਾਂ ਦੇ ਕਣਕਾਂ ਦੇ ਖੇਤ ਹਨ । ਖ਼ਾਲਸਾ ਪੰਥ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਖੁਸ਼ੀ ਨਾਲ ਮਨਾਉਦੇ ਹੋਏ ਵੱਡੀ ਗਿਣਤੀ ਵਿਚ ਸਿੱਖ ਕੌਮ ਵੱਲੋਂ ਇਸ ਸਮਾਗਮ ਤੇ ਪਹੁੰਚਕੇ ਆਜ਼ਾਦੀ ਦੀ ਗੱਲ ਨੂੰ ਮਜ਼ਬੂਤੀ ਬਖ਼ਸਣ ਹਿੱਤ ਜਿਥੇ ਮੈਂ ਸਮੁੱਚੇ ਖ਼ਾਲਸਾ ਪੰਥ ਦਾ ਧੰਨਵਾਦੀ ਹਾਂ, ਉਥੇ ਸਭਨਾਂ ਨੂੰ ਸਤਿਕਾਰ ਸਹਿਤ ਫ਼ਤਹਿ ਗੁਜਾਉਦੇ ਹਾਂ ਅਤੇ ਆਸ ਕਰਦੇ ਹਾਂ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਤੇ ਲੀਹਾਂ ਤੇ ਚੱਲਦਿਆ ਹੋਇਆ ਉਸ ਕੌਮੀ ਸੋਚ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਵਾਉਣ ਦੇ ਲਈ ਅਸੀਂ ਹੁਣ ਅਗਲੇ ਪੜਾਅ ਵਿਚ ਪਾਰਲੀਮੈਂਟ ਚੋਣਾਂ ਦੇ ਵਿਚ ਬਰਗਾੜੀ ਮੋਰਚੇ ਵਿਚੋਂ ਸਾਂਝੇ ਤੌਰ ਤੇ ਉਹ ਉਮੀਦਵਾਰ ਭੇਜਾਂਗੇ ਜੋ ਉਥੇ ਪਾਰਲੀਮੈਂਟ ਵਿਚ ਖ਼ਾਲਿਸਤਾਨ ਪੱਖੀ ਗੱਲਬਾਤ ਨੂੰ ਬਾਦਲੀਲ ਉਠਾਉਦੇ ਹੋਏ ਇਸ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਦੀ ਕੌਮੀ ਜਿੰਮੇਵਾਰੀ ਨਿਭਾਉਣਗੇ । ਅੱਜ ਅਸੀਂ ਹਿੰਦੂਤਵਾਂ ਤਾਕਤਾਂ ਨੂੰ ਇਕ ਕੰਮਜੋਰ ਕੌਮ ਨਜ਼ਰ ਆ ਰਹੇ ਹਾਂ ਜਿਸ ਕਰਕੇ ਸਾਡੀ ਸਿੱਖ ਪਾਰਲੀਮੈਂਟ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਿੰਨ ਸਾਲਾਂ ਤੋਂ ਨਹੀਂ ਕਰਵਾਈਆ ਜਾ ਰਹੀਆ, ਜਦੋਂਕਿ ਅਮਰੀਕਾ ਨੇ ਯੂ.ਐਨ. ਨੂੰ ਪੇਸਕਸ਼ ਕੀਤੀ ਹੈ ਕਿ ਉਹ ਵੈਨੇਜੁਏਲਾ ਦੇ ਵਿਚ ਜਰਨਲ ਚੋਣਾਂ ਕਰਵਾਏ ਫਿਰ ਜੇ ਅਮਰੀਕਾ ਨੂੰ ਵੈਨੇਜੁਏਲਾ ਵਿਚ ਚੋਣਾਂ ਦਾ ਫਿਕਰ ਹੈ। ਤਾਂ ਅਮਰੀਕਾ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਸਿੱਖ ਅਮਰੀਕਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਫਿਕਰ ਕਿਉਂ ਨਹੀਂ ਕਰਵਾਉਦੇ ? ਸ. ਸਿਮਰਨਜੀਤ ਸਿੰਘ ਮਾਨ ਜਿਥੇ ਦ੍ਰਿੜ ਹਨ, ਉਥੇ ਉਨ੍ਹਾਂ ਦੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਹੈ ਕਿ ਅਗਲੇ 5 ਸਾਲਾ ਦੇ ਵਿਚ ਸਾਡੀ ਅਲਹਿਦਾ ਆਜ਼ਾਦ ਸਿੱਖ ਬਾਦਸ਼ਾਹੀ ਖ਼ਾਲਿਸਤਾਨ ਦੁਨੀਆਂ ਦੇ ਨਕਸੇ ਤੇ ਨਜ਼ਰ ਆਉਣੀ ਚਾਹੀਦੀ ਹੈ। ਜਿਸ ਵਿਚ ਸਿੱਖ ਵਸੋਂ ਵਾਲੇ ਪੰਜਾਬੀ ਬੋਲਦੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਵਿਚ ਸਾਮਿਲ ਹੋਣਗੇ ਅਤੇ ਇਹ ਤਿੰਨ ਪ੍ਰਮਾਣੂ ਹਥਿਆਰਾਂ ਨਾਲ ਲੈਸ ਮੁਲਕਾਂ ਇਸਲਾਮਿਕ-ਪਾਕਿਸਤਾਨ, ਕਾਉਮਨਿਸਟਰ-ਚੀਨ, ਹਿੰਦੂ-ਇੰਡੀਆਂ ਦੇ ਵਿਚਾਲੇ ਇਕ ਬਫ਼ਰ ਸਟੇਟ ਹੋਵੇਗੀ । ਇਸ ਨਾਲ ਦੱਖਣ ਏਸੀਆ ਦੇ ਵਿਚ ਹਮੇਸ਼ਾਂ ਅਮਨ-ਚੈਨ ਦੀ ਬੰਸਰੀ ਵੱਜਦੀ ਰਹੇਗੀ । ਕਿਉਂਕਿ ਇਹ ਤਿੰਨ ਪ੍ਰਮਾਣੂ ਹਥਿਆਰਾਂ ਨਾਲ ਲੈਸ ਆਪਸ ਵਿਚ ਭਿੜਦਿਆ ਖ਼ਾਲਿਸਤਾਨ ਮੁਲਕ ਵਿਚ ਵੱਖਰੀ ਸਿੱਖ ਬਾਦਸ਼ਾਹੀ ਬਫਰ ਸਟੇਟ ਹੋਵੇਗੀ, ਜਿਸ ਨੂੰ ਕਾਇਮ ਕਰਨ ਲਈ ਆਉਣ ਵਾਲੀਆ ਪਾਰਲੀਮੈਂਟ ਚੋਣਾਂ ਵਿਚ ਬਰਗਾੜੀ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਦੀਆਂ ਲੋਕ ਸਭਾ ਦੀਆਂ 13 ਸੀਟਾਂ, ਹਰਿਆਣੇ ਦੀਆਂ 2, ਰਾਜਸਥਾਂਨ ਦੀਆਂ 3 ਅਤੇ ਚੰਡੀਗੜ੍ਹ ਦੀ 1 ਸੀਟ ਉਤੇ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਕੇ ਪਾਰਲੀਮੈਂਟ ਵਿਚ ਭੇਜਣAdd Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.