• Monday, August 19

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 16-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 16-02-2019 )


1.. ਅਮਰੀਕਾ ਵਿਚ ਲੱਗੀ ਐਮਰਜੈਂਸੀ - ਰਾਸ਼ਟਰਪਤੀ ਟਰੰਪ ਨੇ ਸਰਹੱਦ ਤੇ ਕੰਧ ਬਣਾਉਣ ਦੀ ਕੀਤੀ ਘੋਸ਼ਣਾ


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸਿਕੋ ਦੀ ਸਰਹੱਦ ਤੇ ਕੰਧ ਬਣਾਉਣ ਦੇ ਮਕਸਦ ਨਾਲ ਅਮਰੀਕਾ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ , ਇਸ ਤੋਂ ਬਾਅਦ ਹੁਣ ਰਾਸ਼ਟਰਪਤੀ ਨੂੰ ਜ਼ਿਆਦਾ ਅਧਿਕਾਰ ਮਿਲ ਜਾਣਗੇ , ਇਸਦੇ ਨਾਲ ਹੀ ਟਰੰਪ ਨੇ ਇਹ ਵੀ ਖੁਲਾਸਾ ਕੀਤਾ ਕਿ ਜੇਕਰ ਅਮਰੀਕੀ ਸੰਸਦ ਨੇ ਉਨ੍ਹਾਂ ਨੂੰ ਕੰਧ ਬਣਾਉਣ ਲਈ 5.7 ਬਿਲੀਅਨ ਡਾਲਰ (ਕਰੀਬ 40 ਹਜ਼ਾਰ ਕਰੋੜ) ਨਹੀਂ ਦਿੱਤੇ ਤਾਂ ਉਹ ਫਿਰ ਤੋਂ ਸਰਕਾਰ ਦੇ ਸ਼ਟਡਾਉਨ ਦੀ ਘੋਸ਼ਣਾ ਕਰਨਗੇ ਫਿਲਹਾਲ ਟਰੰਪ ਨੇ ਫੰਡਿੰਗ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ |


2.. ਪੁਲਵਾਮਾ ਹਮਲੇ ਦੇ ਸ਼ਹੀਦ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ - ਸ਼ਰਧਾਂਜਲੀ ਦੇਣ ਪਹੁੰਚੇ ਹਜ਼ਾਰਾਂ ਲੋਕ

 

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ ਆਰ ਪੀ ਐਫ) ਦੇ 40 ਜਵਾਨਾਂ ਨੂੰ ਅੱਜ ਆਖਰੀ ਵਿਦਾਇਗੀ ਦਿੱਤੀ ਜਾਵੇਗੀ , ਸਾਰੇ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ੁੱਕਰਵਾਰ ਨੂੰ ਦਿੱਲੀ ਲਿਆਂਦਾ ਗਿਆ ਸੀ, ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਮੰਤਰੀਆਂ ਅਤੇ ਨੇਤਾਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ , ਇਸ ਤੋਂ ਬਾਅਦ ਸ਼ਹੀਦਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ , ਪੀ.ਮੀ. ਮੋਦੀ ਨੇ ਬੀਜੇਪੀ ਦੇ ਸਾਰੇ ਮੰਤਰੀਆਂ ਅਤੇ ਸਾਂਸਦਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਸੂਬਿਆਂ ਵਿੱਚ ਇਨ੍ਹਾਂ ਜਵਾਨਾਂ ਦੇ ਅੰਤਮ ਸੰਸਕਾਰ ਦੇ ਸਮੇਂ ਉੱਥੇ ਮੌਜੂਦ ਰਹਿਣਗੇ |


3.. ਅਮਰੀਕਾ ਦੇ ਔਰਰੋਰਾ ਵਿਚ ਭਿਆਨਕ ਗੋਲੀਬਾਰੀ - 6 ਲੋਕਾਂ ਦੀ ਮੌਤ, 5 ਪੁਲਿਸ ਵਾਲੇ ਵੀ ਗੰਭੀਰ ਜ਼ਖਮੀ


ਸ਼ਿਕਾਗੋ ਦੇ ਸ਼ਹਿਰ ਔਰਰੋਰਾ ਵਿੱਚ ਭਿਆਨਕ ਗੋਲੀਬਾਰੀ ਹੋਈ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਪੁਲਿਸ ਵਾਲੇ ਵੀ ਗੰਭੀਰ ਜ਼ਖਮੀ ਹੋਏ ਹਨ , ਪੁਲਸ ਨੇ ਕਿਹਾ ਕਿ ਇਕ ਬੰਦੂਕਧਾਰੀ ਨੇ ਸ਼ੁੱਕਰਵਾਰ ਨੂੰ ਉਪਨਗਰ ਸ਼ਿਕਾਗੋ ਦੇ ਇਕ ਨਿਰਮਾਣ ਪਲਾਂਟ 'ਤੇ ਗੋਲੀਬਾਰੀ ਕੀਤੀ, ਜਿਸ' ਚ ਪੰਜ ਲੋਕਾਂ ਦੀ ਮੌਤ ਹੋ ਗਈ ਇਸਦੇ ਨਾਲ ਹੀ ਹਮਲਾਵਰ ਨੂੰ ਵੀ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਮਾਰ ਦਿੱਤਾ ਹੈ , ਪੁਲਿਸ ਵਲੋਂ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ , ਉਸਨੂੰ 45 ਸਾਲਾ ਗੈਰੀ ਮਾਰਟਿਨ ਦੱਸਿਆ ਜਾ ਰਿਹਾ ਹੈ | 


4.. ਪੁਲਵਾਮਾ ਹਮਲੇ ਨੂੰ ਲੈ ਕੈਪਟਨ ਸਿੱਧੂ ਵਿਚ ਫਿਰ ਮਤਭੇਦ - ਕੈਪਟਨ ਚਾਹੁੰਦੇ ਬਾਦਲ , ਸਿੱਧੂ ਚਾਹੁੰਦੇ ਨੇ ਸ਼ਾਂਤੀ 


ਪੁਲਵਾਮਾ ਵਿਚ ਆਤਮਘਾਤੀ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਇਕ ਵਾਰ ਫਿਰ ਤੇਜ਼ ਹੋ ਗਈ ਹੈ , ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਲੱਗ ਅਲੱਗ ਰਵਈਆ ਫ਼ਿਰ ਉਜਾਗਰ ਹੋਇਆ ਹੈ ,ਇਸ ਹਮਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹੁਣ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਸਗੋਂ ਐਕਸ਼ਨ ਹੋਣਾ ਚਾਹੀਦਾ ਹੈ , ਦੂਜੇ ਪਾਸੇ, ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਅਤੇ ਸ਼ਾਂਤੀ ਦੀ ਲੋੜ ਹੈ , ਸਿੱਧੂ ਨੇ ਕਿਹਾ ਕਿ ਇਸ ਹਮਲੇ ਲਈ ਕਿਸੇ ਦੇਸ਼ ਨੂੰ ਦੋਸ਼ੀ ਨਹੀਂ ਕਹਿ ਸਕਦੇ |


5.. ਪ੍ਰਧਾਨਮੰਤਰੀ ਟਰੂਡੋ ਨੇ ਕੀਤਾ ਵੱਡਾ ਖੁਲਾਸਾ - ਮੰਤਰੀ ਰੋਬਾਲਡ ਨੇ ਉਨ੍ਹਾਂ ਨੂੰ ਐਸਐਨਸੀ ਮਾਮਲੇ ਬਾਰੇ ਪੁੱਛਿਆ ਸੀ 


ਐਸਐਨਸੀ-ਲਵਲੀਨ ਕੰਪਨੀ ਦੀ ਮਦਦ ਕਰਨ ਦੇ ਦੋਸ਼ ਝੱਲ ਰਹੇ ਪ੍ਰਧਾਨਮੰਤਰੀ ਟਰੂਡੋ ਨੇ ਇਕ ਵੱਡਾ ਖੁਲਾਸਾ ਕੀਤਾ ਹੈ , ਉਨ੍ਹਾਂ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਮੰਤਰੀ ਰੋਬਾਲਡ ਨੇ ਉਨ੍ਹਾਂ ਨੂੰ ਐਸਐਨਸੀ ਮਾਮਲੇ ਬਾਰੇ ਪੁੱਛਿਆ ਸੀ ਪਰ ਉਨ੍ਹਾਂ ਨੇ ਇਸ ਦਾ ਫੈਸਲਾ ਮੰਤਰੀ ਜੋਡੀ ਵਿਲਸਨ-ਰੇਆਬੋਲਡ ਤੇ ਛੱਡ ਦਿੱਤਾ ਸੀ ਅਤੇ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ , ਜ਼ਿਕਰਯੋਗ ਹੈ ਕਿ ਮੰਤਰੀ ਜੋਡੀ ਵਿਲਸਨ-ਰੇਆਬੋਲਡ ਦੇ ਕੈਬਨਿਟ ਤੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨਮੰਤਰੀ ਟਰੂਡੋ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰ ਵਿਰੋਧੀ ਮੁਹਿੰਮ ਦਾ ਸਾਹਮਣਾ ਕਰ ਰਹੇ ਹਨ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.