• Tuesday, September 17

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 18-02-2019 )

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 18-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 18-02-2019 )


1.. ਮਾਮਲਾ ਪਾਕਿਸਤਾਨ ਵਿੱਚ ਕੈਦ ਕੁਲਭੂਸ਼ਨ ਜਾਧਵ ਦਾ - ਅੰਤਰਰਾਸ਼ਟਰੀ ਕੋਰਟ ਕਰੇਗਾ ਅੱਜ ਤੋਂ ਸੁਣਵਾਈ 


ਪੁਲਵਾਮਾ ਵਿਚ ਸੀ ਆਰ ਪੀ ਐੱਫ ਜਵਾਨਾਂ ਉੱਤੇ ਜੈਸ਼-ਏ-ਮੁਹੰਮਦ ਹਮਲੇ ਦੇ ਚਾਰ ਦਿਨ ਬਾਅਦ ਭਾਰਤ ਅਤੇ ਪਾਕਿਸਤਾਨ ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਆਹਮਣੇ -ਸਾਹਮਣੇ ਹੋਣਗੇ , ਸਾਬਕਾ ਭਾਰਤੀ ਨੇਵੀ ਅਫਸਰ ਜਾਧਵ ਦੀ ਮੌਤ ਦੀ ਸਜ਼ਾ ਬਾਰੇ ਸੁਣਵਾਈ ਲਈ ਕੌਮਾਂਤਰੀ ਕੋਰਟ ਆਫ ਜਸਟਿਸ (ਆਈ ਸੀ ਸੀ) ਸੋਮਵਾਰ ਤੋਂ ਸੁਣਵਾਈ ਸ਼ੁਰੂ ਕਰੇਗਾ , ਇਹ ਸੁਣਵਾਈ ਚਾਰ ਦਿਨ ਚਲੇਗੀ , ਸੋਮਵਾਰ ਨੂੰ ਭਾਰਤੀ ਵਕੀਲ ਹਰੀਸ਼ ਸਾਲਵੇ ਅਤੇ ਮੰਗਲਵਾਰ ਨੂੰ ਪਾਕਿਸਤਾਨੀ ਵਕੀਲ ਖਾਵਰ ਕੁਰੇਸੀ ਦਲੀਲਾਂ ਪੇਸ਼ ਕਰਨਗੇ |2.. ਕੈਨੇਡਾ ਵਿੱਚ ਫਿਰ ਤੋਂ  ਬਰਫਬਾਰੀ ਦਾ ਅਲਰਟ - ਜੀਟੀਏ ਟੋਰਾਂਟੋ ਵਿੱਚ 10 ਸੇਂਟੀਮੀਟਰ ਤੱਕ ਪਵੇਗੀ ਬਰਫ਼


ਕੈਨੇਡਾ ਦੇ ਦੱਖਣੀ ਉਨਟਾਰੀਓ ਖੇਤਰ ਵਿੱਚ ਪਿਛਲੇ ਦਿਨੀ ਇਕ ਵੱਡਾ ਬਰਫੀਲਾ ਤੂਫ਼ਾਨ ਆਇਆ ਸੀ , ਹੁਣ ਇਕ ਵਾਰ ਫਿਰ ਜੀਟੀਏ ਟੋਰਾਂਟੋ ਵਿੱਚ 10 ਸੇਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਜਤਾਈ ਗਈ ਹੈ , ਫੈਡਰਲ ਮੌਸਮ ਏਜੰਸੀ ਨੇ ਐਤਵਾਰ ਦੁਪਹਿਰ ਨੂੰ ਇਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬਰਫ਼ਬਾਰੀ ਦੀ ਰੇਂਜ 5 ਤੋਂ 10 ਸੈਂਟੀਮੀਟਰ ਹੋਣ ਦੀ ਸੰਭਾਵਨਾ ਹੈ , ਇਸ ਦੇ ਨਾਲ ਹੀ ਡਰਾਈਵਿੰਗ ਕਰਨ ਨੂੰ ਲੈ ਕੇ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਸੋਮਵਾਰ ਤੋਂ ਬਾਅਦ ਮੌਸਮ ਸਾਫ਼ ਹੋ ਸਕਦਾ ਹੈ |3.. ਅੱਜ ਰੌਲੇ ਦੀ ਭੇਂਟ ਚੜਿਆ ਪੰਜਾਬ ਦਾ ਬਜਟ ਸੈਸ਼ਨ - ਸਿੱਧੂ ਦੇ ਬਿਆਨ ਤੇ ਜੰਮ ਕੇ ਹੋਈ ਸਿਆਸਤ 


ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅੱਜ ਵਿਧਾਨ ਸਭਾ ਵਿੱਚ ਆਪਣਾ ਬਜਟ ਪੇਸ਼ ਕਰਨ ਅਸੀ ਪਰ ਇਸ ਤੋਂ ਪਹਿਲਾ ਹੀ ਵਿਰੋਧੀ ਧਿਰ ਨੇ ਸਰਕਾਰ ਵਿਰੁੱਧ ਜ਼ਬਰਦਸਤ ਘੇਰਾਬੰਦੀ ਕੀਤੀ ਹੋਈ ਸੀ , ਨਵਜੋਤ ਸਿੱਧੂ ਦੇ ਬਿਆਨ ਨੂੰ ਲੈ ਅੱਜ ਪੰਜਾਬ ਵਿਧਾਨਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ , ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਇਕ ਦੂਜੇ ਨਾਲ ਸਿਆਸੀ ਲੜਾਈ ਵਿੱਚ ਇੰਨੇ ਮਸ਼ਗੂਲ ਹੋ ਗਏ ਕਿ ਸਿਆਸੀ ਮਰਿਆਦਾ ਵੀ ਭੁੱਲ ਗਏ |4.. ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਨੂੰ ਸੈਨਾ ਨੇ ਮਾਰਿਆ - ਐਨਕਾਊਂਟਰ ਵਿੱਚ ਮੇਜਰ ਸਮੇਤ 4 ਜਵਾਨ ਸ਼ਹੀਦ


ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਗੁੱਸੇ ਵਿਚ ਹੈ , ਸਰਕਾਰ ਵਲੋਂ ਖੁੱਲੀ ਛੁੱਟੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਘੇਰਾਬੰਦੀ ਕਰ ਐਕਸ਼ਨ ਸ਼ੁਰੂ ਕੀਤਾ ਹੈ , ਸੋਮਵਾਰ ਦੀ ਸਵੇਰ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੇ ਖਿਲਾਫ ਓਪਰੇਸ਼ਨ ਚਲਾਇਆ ਹੈ , ਇਸ ਐਨਕਾਊਂਟਰ ਵਿੱਚ 2-3 ਅੱਤਵਾਦੀਆਂ ਨੂੰ ਘੇਰਿਆ ਗਿਆ ਸੀ , ਜੰਮੂ ਕਸ਼ਮੀਰ ਦੇ ਪੂਰਬੀ ਡੀਜੀਪੀ ਨੇ ਪੁਸ਼ਟੀ ਕੀਤੀ ਹੈ ਕਿ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਗਾਜ਼ੀ ਅਤੇ ਕਾਮਰਾਨ ਨੂੰ ਭਾਰਤੀ ਫੌਜ ਨੇ ਢੇਰ ਕੀਤਾ ਹੈ ਹਾਲਾਂਕਿ, ਇਸ ਐਨਕਾਊਂਟਰ ਵਿੱਚ ਸੁਰੱਖਿਆ ਬਲਾਂ ਦੇ 4 ਜਵਾਨ ਸ਼ਹੀਦ ਹੋ ਗਏ ਹਨ , ਇਹ ਐਨਕਾਊਂਟਰ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਨਾ ਇਲਾਕੇ ਵਿੱਚ ਚੱਲ ਰਿਹਾ ਸੀ |
5.. ਸੀਰੀਆ ਵਿੱਚੋ ਅਮਰੀਕੀ ਸੈਨਾ ਹਟਾਉਣ ਤੇ ਬੋਲੀ ਜਰਮਨ ਚਾਂਸਲਰ - ਰੂਸ ਅਤੇ ਇਰਾਨ ਦਾ ਵਧੇਗਾ ਦਬਦਬਾ 


ਸੀਰੀਆ ਵਿੱਚੋਂ ਅਮਰੀਕੀ ਸੈਨਾ ਹਟਾਉਣ ਦੇ ਫੈਸਲੇ ਦੇ ਬਾਅਦ ਰਾਸ਼ਟਰਪਤੀ ਟਰੰਪ ਆਪਣੇ ਸਹਿਯੋਗੀ ਨਾਟੋ ਦੇਸ਼ ਜਰਮਨੀ ਦੇ ਨਿਸ਼ਾਨੇ ਤੇ ਆ ਗਏ ਹਨ , ਜਰਮਨੀ ਚਾਂਸਲਰ ਐਂਜੇਲਾ ਮਰਕੈਲ ਨੇ ਇਹ ਗੱਲ ਕਹੀ ਕਿ ਸੀਰੀਆ ਤੋਂ ਆਪਣੇ ਸਿਪਾਹੀਆਂ ਨੂੰ ਵਾਪਸ ਬੁਲਾਉਣਾ ਅਮਰੀਕਾ ਦੇ ਯਤਨਾਂ ਨੂੰ ਵੱਡਾ ਝਟਕਾ ਹੋਵੇਗਾ , ਉਨ੍ਹਾਂ ਕਿਹਾ ਕਿ ਇਸ ਕਦਮ ਤੋਂ ਬਾਅਦ ਉਸ ਖੇਤਰ ਵਿੱਚ ਰੂਸ ਅਤੇ ਇਰਾਨ ਨੂੰ ਆਪਣਾ ਦਬਦਬਾ ਵਧਾਉਣ ਦਾ ਮੌਕਾ ਮਿਲ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕਦਮ ਚੁੱਕਣ ਦੀ ਖੁੱਲ ਮਿਲ ਜਾਵੇਗੀ |ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.