• Wednesday, August 21

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 19-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 19-02-2019 )


1.. ਅਮਰੀਕੀ ਐਮਰਜੈਂਸੀ - ਟਰੰਪ ਦੇ ਖਿਲਾਫ 16 ਸੂਬਿਆਂ ਨੇ ਅਦਾਲਤ ਵਿਚ ਕੀਤਾ ਕੇਸ 


ਅਮਰੀਕਾ ਵਿੱਚ ਐਮਰਜੈਂਸੀ ਲਗਾਉਣ ਤੋਂ ਬਾਅਦ ਹੁਣ ਰਾਸ਼ਟਰਪਤੀ ਡੋਨਲਡ ਟਰੰਪ ਮੁਸ਼ਕਲਾਂ ਵਿੱਚ ਫਸਦੇ ਨਜਰ ਆ ਰਹੇ ਹਨ ਅਮਰੀਕਾ ਦੇ ਸੋਲਾਂ ਸੂਬਿਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਉੱਤੇ ਕੇਸ ਦਰਜ ਕੀਤਾ ਹੈ , ਇਨ੍ਹਾਂ ਸੂਬਿਆਂ ਦਾ ਕਹਿਣਾ ਹੈ ਕਿ ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਲਈ ਫੰਡ ਜੁਟਾਉਣ ਲਈ ਟਰੰਪ ਵੱਲੋਂ ਲਗਾਈ ਗਈ ਐਮਰਜੈਂਸੀ ਸੰਵਿਧਾਨ ਦੀ ਉਲੰਘਣਾ ਹੈ ਟਰੰਪ ਨੇ ਪੰਦਰਾਂ ਫਰਵਰੀ ਨੂੰ ਅਮਰੀਕਾ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਸੀ |


2.. ਬਹਿਬਲ ਕਲਾਂ ਗੋਲੀਕਾਂਡ ਵਿੱਚ ਆਈਜੀ ਉਰਮਾ ਨੰਗਲ ਗਿਰਫ਼ਤਾਰ, ਪੁਲਿਸ ਹੇਡਕੁਆਟਰ ਤੋਂ ਫੜਿਆ ਗਿਆ


ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਫ਼ਰੀਦਕੋਟ ਵਿੱਚ ਹੋਏ ਗੋਲੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਬੁਰੀ ਤਰ੍ਹਾਂ ਘਿਰ ਗਏ ਹਨ , ਪਿਛਲੇ ਦਿਨੀਂ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ ਸਨ ਜਿਸ ਤੋਂ ਬਾਅਦ ਉਮਰਾਨੰਗਲ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਦੇ ਹੈੱਡਕੁਆਰਟਰ ਵਿੱਚ ਪੁੱਛ ਗਿੱਛ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ |


3.. ਕੁਲਭੂਸ਼ਣ ਜਾਧਵ ਮਾਮਲੇ ਵਿਚ ਪਾਕਿਸਤਾਨ ਬੇਨਕਾਬ - ਨਹੀਂ ਪੇਸ਼ ਕਰ ਸਕਿਆ ਕੋਈ ਵੀ ਸਬੂਤ 


ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿਚ ਕੁਲਭੂਸ਼ਣ ਜਾਧਵ ਦੇ ਮਾਮਲੇ ਤੇ ਮੰਗਲਵਾਰ ਨੂੰ ਫਿਰ ਤੋਂ ਸੁਣਵਾਈ ਹੋਵੇਗੀ , ਕੁਲਭੂਸ਼ਣ ਦੇ ਕੇਸ ਵਿੱਚ ਇੰਟਰਨੈਸ਼ਨਲ ਕੋਰਟ ਵਿੱਚ ਭਾਰਤ ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਪੇਸ਼  ਹੋਏ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਸਾਰੇ ਆਰੋਪਾਂ ਨੂੰ ਖਾਰਜ ਕਰ ਦਿੱਤਾ , ਉਨ੍ਹਾਂ ਕਿਹਾ ਕਿ ਕੁਲਭੂਸ਼ਣ ਜਾਧਵ ਨੂੰ ਤਤਕਾਲ ਰਿਹਾਅ ਕਰ ਦੇਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਇਸ ਮਾਮਲੇ ਤੇ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ ਉਨ੍ਹਾਂ ਕਿਹਾ ਕਿ ਸੈਨਿਕ ਅਦਾਲਤ ਵੱਲੋਂ ਦਿੱਤੇ ਗਏ  ਫ਼ੈਸਲੇ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ |


4.. ਆਪਣੇ ਮੁੱਖ ਸਕੱਤਰ ਦੇ ਅਸਤੀਫੇ ਤੋਂ ਬਾਅਦ ਘਿਰੇ ਪ੍ਰਧਾਨਮੰਤਰੀ ਟਰੂਡੋ - ਵਿਰੋਧੀਆਂ ਦੇ ਹਮਲੇ ਤੇਜ਼


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਐਸਸੀ ਲਵਲੀਨ ਕੰਪਨੀ ਨਾਲ ਜੁੜੇ ਮਾਮਲੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ , ਹੁਣ ਉਨ੍ਹਾਂ ਦੇ ਮੁੱਖ ਸਕੱਤਰ ਜੇਰਲ੍ਡ ਬਟਸ ਨੇ ਇੱਕਦਮ ਅਸਤੀਫਾ ਦੇ ਦਿੱਤਾ ਹੈ , ਜਿਸ ਤੋਂ ਬਾਅਦ ਵਿਰੋਧੀ ਧਿਰ ਹਮਲਾਵਰ ਹੋ ਗਿਆ ਹੈ , ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿਚ ਮੰਤਰੀ ਰਹੀ ਰੈਬੋਲਡ ਨੇ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਪ੍ਰਧਾਨ ਮੰਤਰੀ ਦੇ ਇਸ ਮਾਮਲੇ ਵਿੱਚ ਲਿਪਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਹਾਲਾਂਕਿ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਨੇ ਕਿਸੇ ਵੀ ਤਰ੍ਹਾਂ ਦਾ ਦਬਾਅ ਹੋਣ ਤੋਂ ਸਾਫ ਇਨਕਾਰ ਕੀਤਾ ਹੈ |5.. ਮੋਦੀ ਅੱਜ ਫਿਰ ਤੋਂ ਕਾਸ਼ੀ ਦੌਰੇ ਤੇ - 2130 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਦੇਣਗੇ ਸੌਗਾਤ 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਸਤਾਰਵੇਂ ਦੌਰੇ ਤੇ ਹੋਣਗੇ ਫਰਵਰੀ ਮਹੀਨੇ ਵਿੱਚ ਉਨ੍ਹਾਂ ਦਾ ਉੱਤਰ ਪ੍ਰਦੇਸ਼ ਦਾ ਇਹ ਤੀਜਾ ਦੌਰਾ ਹੈ , ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਉਹ ਇਥੇ ਇੱਕੀ ਸੌ ਤੀਹ ਕਰੋੜ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਇਨ੍ਹਾਂ ਵਿੱਚੋਂ ਕੁਝ ਪਰਿਯੋਜਨਾਵਾਂ ਦਾ ਮੋਦੀ ਨੀਂਹ ਪੱਥਰ ਵੀ ਰੱਖ ਸਕਦੇ ਹਨ ਇਨ੍ਹਾਂ ਵਿੱਚ ਸੈਂਟਰਲ ਡਿਸਕਵਰੀ ਸੈਂਟਰ ਸਮਾਰਟ ਸਿਟੀ ਇੰਟੀਗ੍ਰੇਟਿਡ ਕਮਾਂਡ ਸੈਂਟਰ ਮਾਨ ਮਹਿਲ ਮਿਊਜ਼ੀਅਮ ਅਤੇ ਗੋਟਾ ਐਸਡੀਪੀ ਪ੍ਰਮੁੱਖ ਹਨ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.