Breaking News :

ਪੁਲਵਾਮਾ ਹਮਲੇ ਤੋਂ ਬਾਅਦ ਕਾੱਲਜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਦਾਖਲੇ 'ਤੇ ਲਗਾਈ ਰੋਕ

19 ਫਰਵਰੀ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : 14 ਫਰਵਰੀ ਨੂੰ ਹੋਏ ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਦੇਹਰਾਦੂਨ ਦੇ ਦੋ ਕਾੱਲਜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਹੈ | ਇਸ ਹਮਲੇ ਕਾਰਨ ਕਈ ਮਾਸੂਮ ਲੋਕ ਅਤੇ ਬਚੇ ਇਸਦਾ ਨਤੀਜਾ ਭੁਗਤ ਰਹੇ ਹਨ | ਹਮਲੇ ਦੇ ਵਿਵਾਦ 'ਚ ਕਸ਼ਮੀਰੀ ਬੱਚਿਆਂ ਦੇ ਖਿਲਾਫ਼ ਵੀ ਕਾਫੀ ਪ੍ਰਦਰਸ਼ਨ ਹੋ ਰਹੇ ਹਨ |


ਦਸ ਦਈਏ ਕਿ ਕੇਂਦਰ ਅਤੇ ਰਾਜ ਸਰਕਾਰ ਨੇ ਕਸ਼ਮੀਰ ਦੇ ਬੱਚਿਆਂ ਖਿਲਾਫ਼ ਹੋ ਰਹੇ ਪ੍ਰਦਰਸ਼ਨਾਂ ਨੂੰ ਗਲਤ ਠਹਿਰਾਇਆ ਹੈ | ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਹਰਾਦੂਨ ਦੇ ਦੋ ਵਿਧਿਆ ਕੇਂਦਰਾਂ ਨੇ ਨਵੇਂ ਸੈਸ਼ਨ 'ਚ ਕਸ਼ਮੀਰੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ |


ਇਸ ਦੇ ਸਦਕੇ ਉੱਤਰਾਖੰਡ ਅਤੇ ਹਰਿਆਣਾ ਦੇ ਵਿਦਿਆਰਥੀ ਮੋਹਾਲੀ ਪਹੁੰਚੇ ਹਨ ਜਿਸ 'ਚ ਓਹਨਾ ਦੇ ਰਹਿਣ ਦਾ ਪ੍ਰਬੰਧ ਸਿੱਖ ਜਥੇਬੰਦੀਆਂ ਵਲੋਂ ਸੋਹਣਾ ਗੁਰੁਦਵਾਰੇ ਸਾਹਿਬ 'ਚ ਕੀਤਾ ਜਾ ਰੀਹਾ ਹੈ | ਜਾਣਕਾਰੀ ਦਿੰਦਿਆਂ ਕਸ਼ਮੀਰ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਮਾਹੌਲ ਦੇ ਚਲਦਿਆਂ ਸਾਨੂੰ ਜਗ੍ਹਾ-ਜਗ੍ਹਾ ਤੇ ਲੋਕ ਤੰਗ ਪ੍ਰੇਸ਼ਾਨ ਕਰ ਰਹੇ ਹਨ  | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.