Breaking News :

ਐਸ. ਡੀ. ਐਮ ਵੱਲੋਂ ਟ੍ਰੈਵਲ ਏਜੰਸੀਆਂ ਦੀ ਅਚਨਚੇਤ ਚੈਕਿੰਗ

29 ਨਵੰਬਰ, ਕਪੂਰਥਲਾ, ਇੰੰਦਰਜੀਤ ਸਿੰਘ ਚਾਹਲ :

ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ ਨੇ ਐਸ. ਐਚ. ਓ ਸਿਟੀ ਸ. ਸੁਖਪਾਲ ਸਿੰਘ ਤੇ ਉਨਾਂ ਦੀ ਟੀਮ ਸਮੇਤ ਸ਼ਹਿਰ ਦੀਆਂ ਵੱਖ-ਵੱਖ ਟ੍ਰੈਵਲ ਏਜੰਸੀਆਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨਾਂ ਵੱਲੋਂ ਟ੍ਰੈਵਲ ਏਜੰਸੀਆਂ ਦੇ ਦਸਤਾਵੇਜ਼ਾਂ ਅਤੇ ਲਾਇਸੰਸਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਨਾਂ ਵਿਚੋਂ ਕੁਝ ਏਜੰਸੀਆਂ ਮੌਕੇ ‘ਤੇ ਲੋੜੀਂਦੇ  ਦਸਤਾਵੇਜ਼ ਨਹੀਂ ਦਿਖਾ ਸਕੀਆਂ, ਜਿਨਾਂ ਨੂੰ ਡਾ. ਨਯਨ ਭੁੱਲਰ ਨੇ 3 ਦਸੰਬਰ ਨੂੰ ਸਾਰੇ ਦਸਤਾਵੇਜ਼ ਐਸ. ਡੀ. ਐਮ ਦਫ਼ਤਰ ਵਿਚ ਪੇਸ਼ ਕਰਨ ਦੇ ਆਦੇਸ਼ ਦਿੱਤੇ।

ਉਨਾਂ ਕਿਹਾ ਕਿ ਕਿਸੇ ਵੀ ਟ੍ਰੈਵਲ ਏਜੰਸੀ ਨੂੰ ਲਾਇਸੰਸ ਅਤੇ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਟ੍ਰੈਵਲ ਏਜੰਸੀਆਂ ਵੱਲੋਂ ਜਿਹੜੇ ਕੰਮ ਲਈ ਲਾਇਸੰਸ ਲਿਆ ਗਿਆ ਹੈ, ਉਹ ਉਹੀ ਕੰਮ ਹੀ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਜੇਕਰ ਲਾਇਸੰਸ ਟਿਕਟ ਬੁਕਿੰਗ ਲਈ ਲਿਆ ਗਿਆ ਹੈ ਤਾਂ ਉਥੇ ਆਈਲੈਟਸ ਦੀਆਂ ਕਲਾਸਾਂ ਨਹੀਂ ਲਗਾਈਆਂ ਜਾ ਸਕਦੀਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਪੰਜਾਬ ਮਨੁੱਖੀ ਤਸਕਰੀ ਰੋਕਥਾਮ ਕਾਨੂੰਨ, 2012’ ਤਹਿਤ ਰਾਜ ਵਿਚ ਟ੍ਰੈਵਲ ਏਜੰਟ ਦਾ ਕਿੱਤਾ ਕਰਨ ਵਾਲਿਆਂ ਨੂੰ ਲਾਇਸੰਸ ਲੈਣਾ ਜ਼ਰੂਰੀ ਬਣਾਇਆ ਗਿਆ ਹੈ, ਪਰੰਤੂ ਬਹੁਤੇ ਗੈਰ-ਰਜਿਸਟਰਡ ਟ੍ਰੈਵਲ ਏਜੰਟਾਂ ਵੱਲੋਂ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ ਅਤੇ ਹੋਰਨਾਂ ਮਾਧਿਅਮਾਂ ਰਾਹੀਂ ਮਸ਼ਹੂਰੀ ਕੀਤੀ ਜਾ ਰਹੀ ਹੈ, ਜਿਸ ਕਰਕੇ ਭੋਲੇ-ਭਾਲੇ ਲੋਕ ਧੋਖੇ ਦਾ ਸ਼ਿਕਾਰ ਹੋ ਰਹੇ ਹਨ।
ਡਾ. ਨਯਨ ਭੁੱਲਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਲਈ ਕਿਸੇ ਵੀ ਧੋਖੇ ਜਾਂ ਠੱਗੀ ਤੋਂ ਬਚਣ ਲਈ ਕੇਵਲ ਮਾਨਤਾ ਪ੍ਰਾਪਤ ਟੈ੍ਰਵਲ ਏਜੰਟਾਂ ਜਾਂ ਇਮੀਗ੍ਰੇਸ਼ਨ ਸਲਾਹਕਾਰਾਂ ਦੀਆਂ ਹੀ ਸੇਵਾਵਾਂ ਲੈਣ ਅਤੇ ਇਨਾਂ ਰਾਹੀਂ ਅਰਜ਼ੀ ਲਗਾਉਣ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਰੂਰ ਚੈੱਕ ਕਰਨ। ਇਸ ਮੌਕੇ ਸ੍ਰੀਮਤੀ ਸੁਰਜੀਤ ਕੌਰ, ਸ੍ਰੀ ਸਤੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ। 

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.