Breaking News :

ਪਰਿਵਾਰ ਦੀ ਗ਼ਰੀਬੀ ਦੂਰ ਕਰਨ ਕਵੈਤ ਗਏ ਰਾਕੇਸ਼ ਦੀ ਨਹੀਂ ਕੋਈ ਖ਼ੈਰ-ਖ਼ਬਰ, ਸਬ ਕਰ ਰਹੇ ਉਡੀਕ

ਪਰਿਵਾਰ ਦੀ ਗ਼ਰੀਬੀ ਦੂਰ ਕਰਨ ਕਵੈਤ ਗਏ ਰਾਕੇਸ਼ ਦੀ ਨਹੀਂ ਕੋਈ ਖ਼ੈਰ-ਖ਼ਬਰ, ਸਬ ਕਰ ਰਹੇ ਉਡੀਕ

ਵੈੱਬ ਡੈਸਕ (Vikram Sehajpal) : ਹਲਕਾ ਟਾਂਡਾ ਦੇ ਪਿੰਡ ਕੰਦਾਲੀ ਨਰੰਗਪੁਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦਾ ਸੁਫ਼ਨਾ ਲੈ ਕੇ 4 ਸਾਲ ਪਹਿਲਾਂ ਕਵੈਤ ਗਿਆ ਸੀ, ਪਰ ਪਿਛਲੇ 4 ਸਾਲ ਤੋਂ ਪਰਿਵਾਰ ਨੂੰ ਨਹੀ ਪਤਾ ਕਿ ਉਨ੍ਹਾਂ ਦਾ ਬੇਟਾ ਕਿਹੜੇ ਹਾਲਾਤਾਂ ਵਿੱਚ ਹੈ। ਰਾਕੇਸ਼ ਦੋ ਭਰਾ ਤੇ 2 ਭੈਣਾਂ ਹਨ, ਜਿਨ੍ਹਾਂ ਚੋਂ ਰਾਕੇਸ਼ ਹੀ ਪੜ੍ਹਿਆ ਲਿਖਿਆ ਹੈ ਤੇ ਕਮਾਈ ਲਈ ਬਾਹਰ ਗਿਆ। ਰਾਕੇਸ਼ ਕੁਮਾਰ ਦੇ ਦੀਆ ਜੁੜਵਾ ਧੀਆਂ ਸਿਰਫ਼ ਉਸ ਦੀ ਫੋਟੋ ਨੂੰ ਹੀ ਚੁੰਮ ਚੁੰਮ ਕੇ ਵੱਡੀਆਂ ਹੋਈਆ ਹਨ। ਪਰਿਵਾਰ ਦੇ ਸੁਖ ਦਾ ਸਪਨਾ ਲੈ ਕੇ ਵਿਦੇਸ਼ ਵਿੱਚ ਗਿਆ ਰਾਕੇਸ਼ ਅੱਜ ਪਰਿਵਾਰ ਲਈ ਸਵਾਲ ਬਣ ਕੇ ਰਹਿ ਗਿਆ ਹੈ। 

ਰਾਕੇਸ਼ ਤੋਂ ਬਿਨਾਂ ਦਰ-ਦਰ ਦੀਆਂ ਠੋਕਰਾਂ ਖਾਂਦੇ ਬੁਢੇ ਮਾਂ-ਬਾਪ ਸਿਰਫ਼ ਇਕ ਆਸ ਵਿਚ ਜੀ ਰਹੇ ਹਨ ਕਿ ਇਕ ਵਾਰ ਉਨ੍ਹਾਂ ਦਾ ਬੱਚਾ ਘਰ ਪਰਤ ਆਵੇ। ਬੁਢੀ ਮਾਂ ਦੇ ਹੰਝੂ ਉਸ ਦੀ ਰੋਂਦੀ ਅਵਾਜ ਸਿਰਫ਼ ਇਹ ਹੀ ਕਹਿ ਰਹੀ ਹੈ ਕਿ ਉਸ ਦਾ ਪੁੱਤਰ ਵਾਪਿਸ ਆ ਜਾਵੇ। ਘਰ ਦੇ ਹਾਲਾਤ ਇੰਨੇ ਖ਼ਰਾਬ ਹਨ ਕਿ ਰਾਕੇਸ਼ ਦਾ ਵੱਡਾ ਭਰਾ ਦਿਮਾਗੀ ਤੌਰ 'ਤੇ ਸਿੱਧਾ ਹੈ। ਮਾਂ ਬਾਪ ਨੂੰ ਰੋਟੀ ਮਿਲਦੀ ਹੈ, ਤਾਂ ਖਾ ਲੈਂਦੇ ਹਨ, ਨਹੀਂ ਤਾਂ ਭੁੱਖੇ ਹੀ ਸੋਣਾ ਪੈਂਦਾ ਹੈ। ਰਾਕੇਸ਼ ਦੀ ਪਤਨੀ ਬਲਵਿੰਦਰ ਕੌਰ ਅਤੇ ਰਾਕੇਸ਼ ਦੀਆਂ ਸਾਢੇ 3 ਸਾਲ ਦੀਆਂ ਬੱਚੀਆਂ ਨੂੰ ਬਲਵਿੰਦਰ ਕੌਰ ਦੇ ਮਾਂ ਬਾਪ ਰੋਟੀ ਦੇ ਰਹੇ ਹਨ। ਇਸ ਘਰ ਦੀ ਹਰ ਅੱਖ ਰਾਕੇਸ਼ ਦੇ ਇੰਤਜਾਰ ਵਿਚ ਰੋ ਰਹੀ ਹੈ। 

ਰਾਕੇਸ਼ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ 4 ਸਾਲ ਤੋਂ ਲਾਪਤਾ ਰਾਕੇਸ਼ ਦਾ 6-7 ਮਹੀਨੇ ਪਹਿਲਾ ਇਕ ਫੋਨ ਆਇਆ ਜਿਸ ਵਿਚ ਉਸ ਨੇ ਕਿਹਾ ਕਿ ਉਹ ਬਹੁਤ ਬੁਰੇ ਹਾਲਾਤਾਂ ਵਿੱਚ ਹੈ ਅਤੇ ਜੇਲ ਵਿਚ ਹੈ। ਇਸ ਤੋਂ ਇਲਾਵਾ ਇਹ ਪਰਿਵਾਰ ਰਾਕੇਸ਼ ਬਾਰੇ ਕੁਝ ਨਹੀ ਜਾਣਦਾ।ਰਾਕੇਸ਼ ਦੀ ਭਾਲ ਵਿਚ ਠੋਕਰਾਂ ਖਾਂਦਾ ਇਹ ਪਰਿਵਾਰ ਅੱਜ ਤਕ ਅਵਿਨਾਸ਼ ਰਾਏ ਖੰਨਾ ਅਤੇ ਭਗਵੰਤ ਮਾਨ ਕੋਲ ਬੇਨਤੀ ਪੱਤਰ ਦੇ ਚੁੱਕੇ ਹਨ, ਪਰ ਕੋਈ ਆਸ ਨਜ਼ਰ ਨਹੀ ਆਈ। ਇਸ ਪਰਿਵਾਰ ਦੀ ਸਿਰਫ਼ ਇਕੋਂ ਮੰਗ ਹੈ ਕਿ ਕੋਈ ਉਨ੍ਹਾਂ ਦੇ ਪੁੱਤਰ ਨੂੰ ਵਾਪਿਸ ਲੈ ਆਵੋ ਤਾਂ ਕਿ ਬੁਢੇ ਮਾਂ ਬਾਪ ਰਾਕੇਸ਼ ਦੀ ਪਤਨੀ ਅਤੇ ਉਸ ਦੇ ਬੱਚਿਆਂ ਨੂੰ ਸਹਾਰਾ ਮਿਲ ਸਕੇ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.