• Monday, August 19

Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 20-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 20-02-2019 )


1.. ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੁਲਵਾਮਾ ਹਮਲੇ ਨੂੰ ਦੱਸਿਆ ਭਿਆਨਕ -  ਦੋਸ਼ੀਆਂ ਉੱਤੇ ਐਕਸ਼ਨ ਲਵੇ ਪਾਕਿਸਤਾਨ


ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੁਨੀਆਂ ਭਰ ਵਿੱਚ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ , ਹਮਲੇ ਦੇ ਪੰਜ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਾਮਲੇ ਤੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ , ਰਾਸ਼ਟਰਪਤੀ ਟਰੰਪ ਨੇ ਇਸ ਹਮਲੇ ਨੂੰ ਭਿਆਨਕ ਦੱਸਿਆ ਹੈ ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਨੂੰ ਅੱਤਵਾਦੀਆਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ |


2.. ਪੁਲਵਾਮਾ ਹਮਲੇ ਤੇ ਪੂਰਾ ਸੰਸਾਰ ਸਖ਼ਤ - ਫਰਾਂਸ ਮਸੂਦ ਅਜ਼ਹਰ ਖਿਲਾਫ ਸੰਯੁਕਤ ਰਾਸ਼ਟਰ ਵਿਚ ਲਿਆਵੇਗਾ ਪ੍ਰਸਤਾਵ 


ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਕੂਟਨੀਤਕ ਤੌਰ ਤੇ ਪਾਕਿਸਤਾਨ ਨੂੰ ਘੇਰਨ ਦੀ ਕਵਾਇਦ ਸ਼ੁਰੂ ਕੀਤੀ ਹੈ ਇਸ ਮਾਮਲੇ ਵਿੱਚ ਭਾਰਤ ਨੂੰ ਸੰਸਾਰ ਦੇ ਕਈ ਦੇਸ਼ਾਂ ਦਾ ਸਾਥ ਵੀ ਮਿਲ ਰਿਹਾ ਹੈ , ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਤੇ ਨਕੇਲ ਕੱਸਣ ਲਈ ਭਾਰਤ ਨੂੰ ਫਰਾਂਸ ਦਾ ਸਮਰਥਨ ਮਿਲਿਆ ਹੈ , ਨਿਊਜ਼ ਏਜੰਸੀ ਦੇ ਸੂਤਰਾਂ ਦੱਸਿਆ ਕਿ ਫਰਾਂਸ ਨੇ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਲਈ ਪ੍ਰਸਤਾਵ ਲਿਆਉਣ ਦੀ ਗੱਲ ਕਹੀ ਹੈ , ਫਰਾਂਸ ਇਸ ਬਾਰੇ ਸੰਯੁਕਤ ਰਾਸ਼ਟਰ ਵਿੱਚ ਜਲਦ ਹੀ ਪ੍ਰਸਤਾਵ ਲੈ ਕੇ ਆਵੇਗਾ |


3.. ਵੈਨਕੂਵਰ ਵਿੱਚ ਖਸਰੇ ਨੇ ਮਚਾਇਆ ਆਤੰਕ - 33 ਸਕੂਲੀ ਬੱਚੇ ਅਤੇ ਇਕ ਅਧਿਆਪਕ ਘਰ ਵਿੱਚ ਰਹਿਣ ਲਈ ਮਜ਼ਬੂਰ


ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਹੁਣ ਖਸਰੇ ਦੇ ਫੈਲਣ ਦੀ ਖ਼ਬਰ ਸਾਹਮਣੇ ਆਈ ਹੈ ਹਾਲ ਹੀ ਵਿੱਚ ਖਸਰੇ ਦੀ ਬਿਮਾਰੀ ਫੈਲਣ ਕਾਰਨ ਵਿਦਿਆਰਥੀ ਅਤੇ ਵੈਨਕੂਵਰ ਦੇ ਦੋ ਸਕੂਲਾਂ ਵਿੱਚ ਇੱਕ ਸਟਾਫ ਮੈਂਬਰ ਇਸ ਵੇਲੇ ਕਲਾਸਾਂ ਵਿੱਚ ਜਾਣ ਤੋਂ ਵਾਂਝੇ ਆਪਣੇ ਘਰ ਵਿੱਚ ਬੈਠਣ ਨੂੰ ਮਜ਼ਬੂਰ ਹਨ , ਵੈਨਕੂਵਰ ਕੋਸਟਲ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਜਾਂਦਾ ਟੀਕਾਕਰਨ ਨਹੀਂ ਕੀਤਾ ਗਿਆ ਜਾਂ ਉਨ੍ਹਾਂ ਤੇ ਟੀਕਾਕਰਨ ਕਰਨ ਦੇ ਸਬੂਤ ਨਹੀਂ ਮਿਲੇ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ |4.. ਫੌਜੀ ਕੈਪਟਨ ਦਾ ਇਮਰਾਨ ਖਾਨ ਨੂੰ ਜਵਾਬ - ਅਸੀਂ ਚੁੱਕ ਕੇ ਲਿਆਵਾਂਗੇ ਅੱਤਵਾਦੀ ਮਸੂਦ ਅਜ਼ਹਰ ਨੂੰ 


ਸਾਬਕਾ ਫੌਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪੁਲਵਾਮਾ ਹਮਲੇ 'ਚ ਦਿੱਤੇ ਬਿਆਨ ਤੇ ਪਲਟਵਾਰ ਕੀਤਾ ਹੈ ,ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ ਕਿ ਜੇ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਤਾਂ ਸਾਡੀ ਫੌਜ ਨੂੰ ਦੱਸੋ ਅਸੀਂ ਪਾਕਿਸਤਾਨ ਤੋਂ ਖੁਦ ਜੈਸ਼ ਏ ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਲੈ ਕੇ ਆਵਾਂਗੇ , ਇਥੋਂ ਤੱਕ ਕਿ ਕੈਪਟਨ ਨੇ ਪਾਕਿਸਤਾਨ ਨੂੰ ਮਸੂਦ ਅਜ਼ਹਰ ਦੇ ਟਿਕਾਣੇ ਬਾਰੇ ਵੀ ਦੱਸਿਆ ਹੈ |5.. ਮੌਸਮ ਦੇ ਬਦਲਾਅ ਨੇ ਵਧਾਈ ਸੰਸਾਰ ਭਰ ਦੇ ਦੇਸ਼ਾਂ ਦੀ ਚਿੰਤਾ, ਗਰਮੀ ਦੇ ਮੌਸਮ ਵਿੱਚ ਆਉਣਗੇ ਕਈ ਖ਼ਤਰਨਾਕ ਤੂਫ਼ਾਨ 


ਦੁਨੀਆਂ ਭਰ ਵਿੱਚ ਤੇਜ਼ੀ ਨਾਲ ਫੈਲੇ ਪ੍ਰਦੂਸ਼ਣ ਤੋਂ ਬਾਅਦ ਹੁਣ ਮੌਸਮ ਬਦਲਾਅ ਪੂਰੀ ਦੁਨੀਆ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇਸ ਸਮੇਂ ਸਥਿਤੀ ਗੰਭੀਰ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵੀ ਭਿਆਨਕ ਹੋ ਸਕਦੀ ਹੈ ਮੈਸਾਂ ਛੁੱਟੇ ਸਨ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਅਨੁਸਾਰ ਜਲਵਾਯੂ ਪਰਿਵਰਤਨ ਦੇ ਕਾਰਨ ਵਾਤਾਵਰਨ ਵਿੱਚ ਅਜਿਹੀ ਊਰਜਾ ਬਣ ਰਹੀ ਹੈ ਜਿਸ ਨਾਲ ਗਰਮੀਆਂ ਦੇ ਮੌਸਮ ਵਿੱਚ ਹੋਰ ਵੀ ਗਰਮੀ ਵਧੇਗੀ ਅਤੇ ਭਾਰੀ ਤੂਫਾਨ ਆਉਣਗੇ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.