Breaking News :

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 21-02-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 21-02-2019 )


1.. ਅਮਰੀਕਾ ਦੀ ਦੋ ਟੁੱਕ - ਅੱਤਵਾਦੀਆਂ ਲਈ ਕੰਮ ਕਰਨ ਗਈਆਂ ਔਰਤਾਂ ਲਈ ਅਮਰੀਕਾ ਵਿੱਚ ਕੋਈ ਜਗ੍ਹਾ ਨਹੀਂ


ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਲਈ ਸੀਰੀਆ ਗਈਆਂ ਕਈ ਮੁਸਲਿਮ ਅਮਰੀਕੀ ਨਾਗਰਿਕ ਔਰਤਾਂ ਹੁਣ ਵਾਪਸ ਅਮਰੀਕਾ ਆਉਣਾ ਚਾਹੁੰਦੀਆਂ ਹਨ ਪਰ ਅਮਰੀਕਾ ਨੇ ਇਸ ਤੇ ਦੋ ਟੁੱਕ ਜਵਾਬ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ਵਾਪਸ ਨਾ ਆਉਣ ਲਈ ਕਿਹਾ ਹੈ , ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਵਿੱਚ ਪੈਦਾ ਹੋਈ ਔਰਤ ਜੋ ਇਸਲਾਮਿਕ ਸਟੇਟ ਦੇ ਅੱਤਵਾਦੀ ਗਰੁੱਪ ਵਿੱਚ ਸ਼ਾਮਲ ਹੋਈ ਹੈ, ਉਹ ਅਮਰੀਕੀ ਨਾਗਰਿਕਤਾ ਲਈ ਯੋਗ ਨਹੀਂ ਹੈ ਅਤੇ ਉਸਨੂੰ ਦੇਸ਼ ਵਿੱਚ ਵਾਪਸ ਆਉਣ ਦਾ ਕੋਈ ਅਧਿਕਾਰ ਨਹੀਂ ਹੈ |


2.. ਪੁਲਵਾਮਾ ਹਮਲੇ ਤੋਂ ਬਾਅਦ ਵੱਡਾ ਕਦਮ - ਹੁਰੀਅਤ ਦੇ 18 ਹੁਰੀਅਤ ਨੇਤਾਵਾਂ ਸਮੇਤ 155 ਦੀ ਸੁਰੱਖਿਆ ਲਈ  ਵਾਪਸ 


ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਹੁਰੀਅਤ ਨੇਤਾਵਾਂ ਦੀ ਸੁਰੱਖਿਆ ਵਾਪਸ ਲੈਣ ਦਾ ਵੱਡਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਪੰਜ ਹੁਰੀਅਤ ਨੇਤਾਵਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ ਪਰ ਹੁਣ ਸੂਬਾ ਸਰਕਾਰ ਨੇ 18 ਹੁਰੀਅਤ ਨੇਤਾਵਾਂ ਸਮੇਤ 155 ਕਸ਼ਮੀਰੀ ਸਿਆਸੀ ਨੇਤਾਵਾਂ ਦੀ ਸੁਰੱਖਿਆ ਹਟਾ ਲਈ ਹੈ , ਸੂਬੇ ਦੇ ਮੁੱਖ ਸਕੱਤਰ ਬੀਬੀ ਆਰ ਸੁਬਰਾਮਨੀਅਮ ਦੀ ਅਗਵਾਈ ਵਿੱਚ ਹੋਈ ਸੁਰੱਖਿਆ ਸਮੀਖਿਆ ਦੀ ਬੈਠਕ ਵਿੱਚ ਕਿਹਾ ਗਿਆ ਕਿ ਅਲਗਾਵਵਾਦੀਆਂ ਦੀ ਸੁਰੱਖਿਆ ਸੰਸਾਧਨਾਂ ਦੀ ਬਰਬਾਦੀ ਹੈ |


3.. ਬਰੈਂਪਟਨ ਵਿੱਚ 11 ਸਾਲਾਂ ਲੜਕੀ ਦੇ ਕਤਲ ਦਾ ਮਾਮਲਾ - ਦੋਸ਼ੀ ਪਿਤਾ ਦੀ ਹਸਪਤਾਲ ਵਿੱਚ ਹੋਈ ਮੌਤ 


ਕੈਨੇਡਾ ਦੇ ਬਰੈਂਪਟਨ ਚ ਪਿਤਾ ਵੱਲੋਂ ਅਗਵਾ ਕਰ ਕੇ ਮਾਰੀ ਗਈ ਗਿਆਰਾਂ ਸਾਲ ਦੀ ਬੱਚੀ ਦੇ ਕੇਸ ਵਿੱਚ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪਿਤਾ ਵੱਲੋਂ ਬੱਚੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਜਿਸ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਟੋਰਾਂਟੋ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ ਦੱਸਿਆ ਜਾ ਰਿਹਾ ਕਿ 41 ਸਾਲਾ ਰੁਪੇਸ਼ ਰਾਜਕੁਮਾਰ ਦੀ ਟੋਰਾਂਟੋ ਟਰੋਮਾ ਸੈਂਟਰ ਵਿੱਚ ਮੌਤ ਹੋ ਗਈ ਹੈ |


4.. ਬਰਗਾੜੀ ਕਾਂਡ ਤੇ ਕੈਪਟਨ ਦਾ ਬਿਆਨ - ਕਈ ਵੱਡੀਆਂ ਹਸਤੀਆਂ ਤੱਕ ਪਹੁੰਚੇਗਾ ਜਾਂਚ ਦਾ ਸੇਕ 


ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਹੁਣ ਪੰਜਾਬ ਪੁਲਿਸ ਨੇ ਜਾਂਚ ਤੇਜ਼ ਕੀਤੀ ਹੈ ਇਸ ਤੋਂ ਬਾਅਦ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ , ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲੇ ਵਿੱਚ ਅਕਾਲੀਆਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ , ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵੱਡੇ ਨੇਤਾਵਾਂ ਤੱਕ ਵੀ ਪਹੁੰਚੇਗੀ ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਸੇ ਦਾ ਨਾਮ ਨਹੀਂ ਲਿਆ ,ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਫ -ਸਾਫ ਦਰਜ ਹੈ ਕਿ ਕਿੰਨ੍ਹਾ ਲੋਕਾਂ ਨੇ ਇਸ ਬੇਅਦਬੀ ਨੂੰ ਅੰਜਾਮ ਦਿੱਤਾ ਸੀ |


5.. ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀ ਬਿਲਡਿੰਗ ਵਿੱਚ ਭਿਆਨਕ ਅੱਗ - ਹੁਣ ਤੱਕ 70 ਲੋਕਾਂ ਦੀ ਮੌਤ 


ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਚੌਂਕ ਬਾਜ਼ਾਰ ਵਿਖੇ ਸਥਿਤ ਇਕ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਵਿੱਚ 70 ਲੋਕ ਮਾਰੇ ਗਏ ਹਨ , ਬਚਾਅ ਕਾਰਜ ਹਾਲੇ ਵੀ ਜਾਰੀ ਹਨ ਅਤੇ ਸਾਰੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ , ਪੁਰਾਣੇ ਢਾਕਾ ਦੇ ਇਕ ਵੇਅਰਹਾਉਸ ਵਿੱਚ ਬੁੱਧਵਾਰ ਰਾਤ ਨੂੰ ਅੱਗ ਲੱਗ ਗਈ ਸੀ , ਜਿਸ ਤੋਂ ਬਾਅਦ ਇਹ ਅੱਗ ਏਨੀ ਭਿਆਨਕ ਹੋ ਗਈ ਕਿ ਕਈ ਇਮਾਰਤਾਂ ਨੂੰ ਆਪਣੀ ਝਪਟ ਵਿੱਚ ਲੈ ਲਿਆ , ਵੇਅਰਹਾਉਸ ਦੇ ਅਪਾਰਟਮੇਂਟ ਵਿੱਚ ਸਥਿਤ ਅੱਗ ਜਲਦੀ ਹੀ ਨਜ਼ਦੀਕੀ ਘਰਾਂ ਵਿੱਚ ਫੈਲੀ ,ਹਾਦਸੇ ਵਿਚ ਜ਼ਖਮੀ ਅਤੇ ਮਾਰਨ ਵਾਲੇ ਲੋਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.